ਮੁੰਬਈ 'ਚ ਜ਼ਬਰਦਸਤ ਬਾਰਿਸ਼, ਦੋ ਲੋਕਾਂ ਦੀ ਮੌਤ, ਟ੍ਰੇਨਾਂ ਨੂੰ ਵੀ ਲੱਗੀਆਂ ਬ੍ਰੇਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਹੋਈ ਤੇਜ਼ ਬਾਰਿਸ਼ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਕੇ ਰੱਖ ਦਿਤਾ ਹੈ। ਇਸ ਬਾਰਿਸ਼...

Heavy rain in Mumbai

ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਹੋਈ ਤੇਜ਼ ਬਾਰਿਸ਼ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਕੇ ਰੱਖ ਦਿਤਾ ਹੈ। ਇਸ ਬਾਰਿਸ਼ ਦੇ ਆਉਣ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈÍ ਬਾਰਿਸ਼ ਦੇ ਕਾਰਨ ਮੁੰਬਈ ਦੀਆਂ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ, ਜਿਸ ਕਾਰਨ ਕਾਫ਼ੀ ਹੱਦ ਤਕ ਜਾਮ ਦੀ ਸਥਿਤੀ ਬਣ ਗਈ। ਦਸ ਦੇਈਏ ਕਿ ਬਾਰਿਸ਼ ਦੇ ਕਾਰਨ ਮੁੰਬਈ ਦੀਆਂ ਲੋਕਲ ਟਰੇਨਾਂ 'ਤੇ ਕਾਫ਼ੀ ਅਸਰ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਲੋਕਲ ਟ੍ਰੇਨਾਂ 5 ਤੋਂ 7 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ।