ਮੀਂਹ ਨਾ ਰੋਕ ਸਕਿਆ ਕਿਸਾਨਾਂ ਦੇ ਹੌਸਲੇ ਨੂੰ, ਕਿਹਾ ਭਾਵੇਂ ਹੜ੍ਹ ਆ ਜਾਵੇ, ਇਥੋਂ ਹਿੱਲਣ ਵਾਲੇ ਨਹੀਂ
ਕਿਸਾਨਾਂ ਨੇ ਕਿਹਾ ਸਰਕਾਰ ਸਾਡੇ ਸਬਰ ਨੂੰ ਨਾ ਪਰਖੇ
farmerprotest
ਨਵੀਂ ਦਿੱਲੀ : (ਅਰਪਨ ਕੌਰ) : ਮੀਂਹ ਵਿੱਚ ਡਟੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਵਰ੍ਹਦਿਆਂ ਕਿਹਾ ਕਿ ਮੀਂਹ ਸਾਡੇ ਹੌਸਲਿਆਂ ਨੂੰ ਹਰਾ ਨਹੀਂ ਸਕਦਾ, ਉਨ੍ਹਾਂ ਕਿਹਾ ਕਿ ਭਾਵੇਂ ਹੜ੍ਹ ਆ ਜਾਵੇ ਅਸੀਂ ਹਿੱਲਣ ਵਾਲੇ ਨਹੀਂ । ਕਾਨੂੰਨ ਰੱਦ ਕਰਾ ਕੇ ਹੀ ਵਾਪਸ ਮੁੜਾਂਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ।