ਜੀਂਦ : ਸਾਬਕਾ ਕੇਂਦਰੀ ਮੰਤਰੀ ਬਿਰੇਂਦਰ ਸਿੰਘ ਨੂੰ ਕਿਸਾਨਾਂ ਨੇ ਦਿਖਾਏ ਕਾਲੇ ਝੰਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰੋਗਰਾਮ ਜਿਵੇਂ ਹੀ ਖ਼ਤਮ ਹੋਇਆ ਅਤੇ ਬਿਰੇਂਦਰ ਸਿੰਘ ਅਪਣੀ ਕਾਰ ’ਚ ਬੈਠ ਕੇ ਜਾਣ ਲੱਗੇ, ਉਦੋਂ ਹੀ ਕੁੱਝ ਲੋਕਾਂ ਨੇ ਸਾਹਮਣੇ ਆ ਕੇ ਕਾਲੇ ਝੰਡੇ ਲਹਿਰਾਏ

former Union Minister Birender Singh

farmer

ਜੀਂਦ : ਹਰਿਆਣਾ ਦੇ ਜੀਂਦ ’ਚ ਸਨਿਚਰਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਸਾਬਕਾ ਕੇਂਦਰੀ ਮੰਤਰੀ ਬਿਰੇਂਦਰ ਸਿੰਘ ਅਤੇ ਭਿਵਾਨੀ ਦੇ ਸਾਂਸਦ ਧਰਮਬੀਰ ਸਿੰਘ ਨੂੰ ਕਾਲੇ ਝੰਡੇ ਦਿਖਾਏ। ਜ਼ਿਲ੍ਹੇ ਦੀ ਜਾਟ ਧਰਮਸ਼ਾਲਾ ’ਚ ਸਨਿਚਰਵਾਰ ਨੂੰ ਜਾਟ ਧਰਮਾਰਥ ਸਭਾ ਵਲੋਂ ਦੀਨਬੰਧੂ ਛੋਟੁਰਾਮ ਦੀ ਮੂਰਤੀ ਦੇ ਉਦਘਾਟਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।