ਮਰਦਾਂ ਲਈ ਤਿਆਰ ਹੋਇਆ ਗਰਭਨਿਰੋਧਕ ਇੰਜੈਂਕਸ਼ਨ, ਹੁਣ ਨਸਬੰਦੀ ਤੋਂ ਮਿਲੇਗਾ ਛੁਟਕਾਰਾ
ਮਰਦਾਂ ਨੂੰ ਹੁਣ ਨਸਬੰਦੀ ਦੀ ਜਰੂਰਤ ਨਹੀਂ ਹੋਵੇਗੀ, ਹੁਣ ਇਕ ਇੰਜੈਂਕਸ਼ਨ ਉਹਨਾਂ ਲਈ ਕਾਂਟ੍ਰਾਸੇਪਟਿਵ (ਗਰਭਨਿਰੋਧਕ) ਦਾ ਕੰਮ ਕਰੇਗਾ। ਭਾਰਤੀ ਵਿਗਿਆਨੀਆਂ ...
ਨਵੀਂ ਦਿੱਲੀ : ਮਰਦਾਂ ਨੂੰ ਹੁਣ ਨਸਬੰਦੀ ਦੀ ਜਰੂਰਤ ਨਹੀਂ ਹੋਵੇਗੀ, ਹੁਣ ਇਕ ਇੰਜੈਂਕਸ਼ਨ ਉਹਨਾਂ ਲਈ ਕਾਂਟ੍ਰਾਸੇਪਟਿਵ (ਗਰਭਨਿਰੋਧਕ) ਦਾ ਕੰਮ ਕਰੇਗਾ। ਭਾਰਤੀ ਵਿਗਿਆਨੀਆਂ ਨੇ ਮੇਲ ਕਾਂਟ੍ਰਾਸੇਪਵਿਟ ਯਾਨੀ ਗਰਭਨਿਰੋਧਕ ਇੰਜੈਂਕਸਨ ਤਿਆਰ ਕੀਤਾ ਹੈ। ਇਸ ਦਾ ਕਿਲਨਿਕਲ ਟ੍ਰਾਇਲ ਵੀ ਪੂਰੀ ਹੋ ਗਿਆ ਹੈ। ਇੰਡੀਅਨ ਕਾਉਂਸਿਲ ਆਫ਼ ਮੈਡੀਕਲ ਰਿਸਰਚ ਆਈ.ਸੀ.ਐਮ.ਆਰ ਦੀ ਅਗਵਾਈ ਵਿਚ ਇਹ ਟ੍ਰਾਇਲ ਪੂਰੀ ਕਰਕੇ ਰਿਪੋਰਟ ਸਿਹਤ ਮੰਤਰਾਲਾ ਨੂੰ ਸੌਂਪ ਦਿਤੀ ਗਈ ਹੈ। ਬਹੁਤ ਜਲਦ ਇਸ ਇੰਜੈਂਕਸ਼ਨ ਨੂੰ ਵਰਤੋਂ ਲਈ ਹਰੀ ਝੰਡੀ ਮਿਲਣ ਵਾਲੀ ਹੈ।
ਆਈ.ਸੀ.ਐਮ.ਆਰ ਦੇ ਸਾਂਇਟਿੰਸਟ ਡਾਕਟਰ ਆਰ.ਐਸ ਸ਼ਰਮਾ ਨੇ ਦੱਸਿਆ ਕਿ ਇਹ ਰਿਵਰਸੀਬਲ ਇਨਬਿਸ਼ਨ ਆਫ਼ ਸਪ੍ਰਮ ਗਾਇਡੈਂਸ (ਆਰ.ਆਈ.ਯੂ.ਜੀ) ਹੈ, ਜਿਹੜਾ ਇਕ ਤਰ੍ਹਾਂ ਦਾ ਗਰਭਨਿਰੋਧਕ ਇੰਜੈਂਕਸ਼ਨ ਹੈ। ਹੁਣ ਤਕ ਮਰਦਾਂ ਵਿਚ ਗਰਭਨਿਰੋਧਕ ਲਈ ਸਰਜ਼ਰੀ ਕੀਤੀ ਜਾਂਦੀ ਹੈ, ਪਰ ਹੁਣ ਸਰਜ਼ਰੀ ਦੀ ਜਰੂਰਤ ਨਹੀਂ ਹੋਵੇਗੀ. ਹੁਣ ਇਕ ਇੰਜੈਂਕਸ਼ਨ ਮਰਦਾਂ ਦੇ ਲਈ ਗਰਭਨਿਰੋਧਕ ਦਾ ਕੰਮ ਕਰੇਗਾ। ਖਾਸ ਗੱਲ ਇਹ ਹੈ ਕਿ ਇਸ ਇੰਜੈਂਕਸ਼ਨ ਦੀ ਸਫ਼ਲਤਾ ਦੀ ਦਰ 95 ਫ਼ੀਸਦੀ ਤੋਂ ਵੀ ਉਪਰ ਹੈ ਅਤੇ ਇਕ ਵਾਰ ਇੰਜੈਂਕਸ਼ਨ ਤੋਂ ਬਾਦ 13 ਸਾਲ ਤਕ ਇਹ ਕੰਮ ਕਰਦਾ ਹੈ।
ਡਾਕਟਰ ਸ਼ਰਮਾ ਨੇ ਕਿਹਾ ਕਿ 13 ਸਾਲ ਤਕ ਦਾ ਸਾਡੇ ਕੋਲ ਰਿਕਾਰਡ ਹੈ। ਸਾਨੂੰ ਉਮੀਦ ਹੈ ਕਿ ਇਹ ਇੰਜੈਂਕਸ਼ਨ ਇਸ ਵਿਚ ਵੀ ਜ਼ਿਆਦਾ ਸਮੇਂ ਤੱਕ ਕੰਮ ਕਰ ਸਕਦਾ ਹੈ।
ਇਸ ਤਰ੍ਹਾਂ ਕੰਮ ਕਰਦੈ ਇੰਜੈਂਕਸ਼ਨ :-
ਡਾਕਟਰ ਸ਼ਰਮਾ ਨੇ ਦੱਸਿਆ ਕਿ ਆਈ.ਆਈ.ਟੀ ਖੜਗਪੁਰ ਦੇ ਵਿਗਿਆਨਕ ਡਾਕਟਰ ਐਸ ਕੇ ਗੁਹਾ ਨੇ ਇਸ ਇੰਜੈਂਕਸ਼ਨ ਵਿਚ ਇਸਤੇਮਾਲ ਹੋਣ ਵਾਲੇ ਡ੍ਰਗਜ਼ ਦੀ ਖ਼ੋਜ ਕੀਤੀ ਸੀ। ਇਹ ਇਕ ਤਰ੍ਹਾਂ ਦਾ ਸਿੰਥੈਟਿਕ ਪਾਲਿਮਰ ਹੈ। ਸਰਜ਼ਰੀ ਵਿਚ ਜਿਹੜੀਆਂ ਦੋ ਨਸਾਂ ਨੂੰ ਕੱਟ ਕੇ ਇਸ ਦਾ ਇਲਾਜ਼ ਕੀਤਾ ਜਾਂਦਾ ਸੀ, ਇਸ ਪ੍ਰੋਸੀਜ਼ਰ ਵਿਚ ਵੀ ਇਹ ਉਹਨਾਂ ਨਸਾਂ ਵਿਚ ਇਹ ਇੰਜੈਂਕਸ਼ਨ ਲਾਇਆ ਜਾਂਦਾ ਹੈ। ਜਿਸ ਵਿਚ ਸਪ੍ਰਮ ਗਤੀ ਕਰਦਾ ਹੈ। ਇਸ ਲਈ ਇਸ ਪ੍ਰੋਸੀਜ਼ਰ ਵਿਚ ਦੋਨਾਂ ਨਸਾਂ ਵਿਚ ਇਕ-ਇਕ ਇੰਜੈਂਕਸ਼ਨ ਲਗਾਇਆ ਜਾਂਦਾ ਹੈ। ਡਾਕਟਰ ਨੇ ਕਿਹਾ ਕਿ 60 ਐਮ.ਐਲ ਦੀ ਇਸਦੀ ਡੋਜ਼ ਹੋਵੇਗੀ।
ਉਹਨਾਂ ਨੇ ਕਿਹਾ ਕਿ ਇੰਜੈਂਕਸ਼ਨ ਤੋਂ ਬਾਅਦ ਨੇਗੇਟਿਵ ਚਾਰਜ਼ ਹੋਣ ਲਗਦਾ ਹੈ ਅਤੇ ਸਪਰਮ ਟੁੱਟ ਜਾਂਦਾ ਹੈ, ਜਿਸ ਨਾਲ ਫਟ੍ਰਿਲਾਈਜੇਸ਼ਨ ਯਾਨੀ ਗਰਭ ਨਹੀਂ ਠਹਿਰਦਾ। ਇਸ ਨਾਲ ਜੇਕਰ ਔਰਤ ਨੂੰ ਮਾਹਵਾਰੀ ਵੀ ਆਈ ਹੋਵੇ ਤਾਂ ਵੀ ਕੋਈ ਡਰ ਨਹੀਂ ਹੋਵੇਗਾ। ਡਾਕਟਰ ਨੇ ਕਿਹਾ ਕਿ ਪਹਿਲਾਂ ਚੂਹੇ, ਫਿਰ ਖ਼ਰਗੋਸ਼ ਅਤੇ ਕਈਂ ਹੋਰ ਜਾਨਵਰਾਂ ਉਤੇ ਵੀ ਇਸਦਾ ਟ੍ਰਾਇਲ ਪੂਰਾ ਹੋਣ ਤੋਂ ਬਾਅਦ ਵਿਅਕਤੀਆਂ ਉਤੇ ਇਸਦਾ ਕਿਲਨਿਕਲ ਟ੍ਰਾਇਲ ਕੀਤਾ ਗਿਆ। 303 ਲੋਕਾਂ ਉਤੇ ਇਸਦਾ ਕਿਲਨਿਕਲ ਟ੍ਰਾਇਲ ਫ਼ੇਜ ਵਨ ਅਤੇ ਫ਼ੇਜ ਟੂ ਪੂਰਾ ਹੋ ਚੁਕਿਆ ਹੈ।
ਇਸ ਦੇ ਟਾਕਿਸਸਿਟੀ ਉਤੇ ਖ਼ਾਸ ਧਿਆਨ ਰੱਖਿਆ ਗਿਆ ਹੈ, ਜਿਸ ਵਿਚ ਜੀਨੋਟਾਕਿਸਸਿਟੀ ਅਤੇ ਨੇਫ਼੍ਰੋਟਾਕਿਸਸਿਟੀ ਆਦਿ ਕਲੀਅਰ ਹਨ। 97.3 ਫ਼ੀਸਦੀ ਤਕ ਦਵਾਈ ਨੂੰ ਐਕਟਿਵ ਰੱਖਿਆ ਗਿਆ ਅਤੇ 99.2 ਫ਼ੀਸਦੀ ਤਕ ਪ੍ਰੇਗਨੈਂਸੀ (ਗਰਭ ਹੋਣ ਤੋਂ ਰੋਕਣ ਲਈ) ਫ਼ਾਇਦੇਮੰਦ ਸਾਬਤ ਹੋਇਆ ਹੈ।
ਸਿਹਤ ਮੰਤਰਾਲਾ ਨੂੰ ਸੌਂਪੀ ਗਈ ਰਿਪੋਰਟ :-
ਡਾਕਟਰ ਸ਼ਰਮਾ ਨੇ ਕਿਹਾ ਕਿ ਅਸੀਂ ਇਹ ਰਿਪੋਰਟ ਸਿਹਤ ਮੰਤਰਾਲਾ ਅਤੇ ਡ੍ਰਗਜ਼ ਕੰਟ੍ਰੋਲਰ ਆਫ਼ ਇੰਡੀਆ ਨੂੰ ਸੌਂਪ ਦਿਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਸ ਉਤੇ ਇਕ ਸਟੈਪ ਅੱਗੇ ਕੰਮ ਕਰਨ ਦੀ ਤਿਆਰੀ ਕਰ ਰਹੇ ਹਾਂ. ਜਿਸ ਵਿਚ ਇਹ ਕੋਸ਼ਿਸ਼ ਹੈ ਕਿ ਜੇਕਰ ਕਿਸੇ ਨੂੰ ਇੰਜੈਂਕਸ਼ਨ ਲਾਉਣ ਤੋਂ ਬਾਅਦ ਫ਼ਿਰ ਤੋਂ ਦੁਬਾਰਾ ਸਪਰਮ ਐਕਟਿਵ ਬਣਾਉਣਾ ਹੈ, ਤਾਂ ਕੀ ਉਹ ਵਾਪਸ ਲਿਆਇਆ ਜਾ ਸਕਦੈ ਜਾਂ ਨਹੀਂ ਇਸ ਉਤੇ ਕੰਮ ਸ਼ੁਰੂ ਕਰ ਦਿਤਾ ਹੈ।