ਹੌਸਲੇ ਨੂੰ ਸਲਾਮ : ਨਹੀਂ ਹਨ ਹੱਥ, ਪੈਰ ਨਾਲ ਪਾਈ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੱਬੇ ਪੈਰ ਦੇ ਅੰਗੂਠੇ 'ਤੇ ਚੋਣ ਨਿਸ਼ਾਨ ਲਗਵਾ ਕੇ ਈਵੀਐਮ 'ਤੇ ਵੋਟ ਪਾਈ

25 year old Telangana Man Has No Hands, So He Voted Using His Foot!

ਤੇਲੰਗਾਨਾ : ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਚੋਣਾਂ 'ਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਲਈ ਹਰ ਵਾਰ ਕੁਝ ਅਜਿਹੇ ਲੋਕ ਸਾਹਮਣੇ ਆਉਂਦੇ ਹਨ, ਜੋ ਨਾ ਸਿਰਫ਼ ਸਾਨੂੰ ਪ੍ਰੇਰਣਾ ਦਿੰਦੇ ਹਨ, ਸਗੋਂ ਉਨ੍ਹਾਂ 'ਤੇ ਸਾਨੂੰ ਮਾਣ ਵੀ ਹੁੰਦਾ ਹੈ। ਇਸ ਵਾਰ ਪਹਿਲੇ ਗੇੜ ਦੀਆਂ ਚੋਣਾਂ 'ਚ ਵੀ ਅਜਿਹੇ ਕੁਝ ਲੋਕਾਂ ਨੇ ਵੋਟਾਂ 'ਚ ਹਿੱਸਾ ਲੈ ਕੇ ਸਾਨੂੰ ਲੋਕਤੰਤਰ 'ਚ ਵੋਟ ਦੀ ਮਹੱਤਤਾ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਗੱਲ ਕਰ ਰਹੇ ਹਾਂ 25 ਸਾਲਾ ਜਾਕਿਰ ਪਾਸ਼ਾ ਦੀ।

ਜਾਕਿਰ ਪਾਸ਼ਾ ਦੇ ਦੋਵੇਂ ਹੱਥ ਨਹੀਂ ਹਨ। 11 ਅਪ੍ਰੈਲ ਨੂੰ ਤੇਲੰਗਾਨਾ ਦੇ ਆਦਿਲਾਬਾਦ 'ਚ ਵੋਟਿੰਗ ਕੇਂਦਰ ਅੰਦਰ ਪੁੱਜਾ ਜਾਕਿਰ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਗਿਆ। ਵੋਟਿੰਗ ਕੇਂਦਰ ਅੰਦਰ ਪੁੱਜੇ ਜਾਕਿਰ ਪਾਸ਼ਾ ਨੂੰ ਜਿਸ ਨੇ ਵੀ ਪੈਰ ਨਾਲ ਵੋਟ ਦਿੰਦਿਆਂ ਵੇਖਿਆ, ਉਹ ਉਸ ਦੀ ਸ਼ਲਾਘਾ ਕੀਤੇ ਬਗੈਰ ਨਾ ਰਿਹਾ। ਇੰਨਾ ਹੀ ਨਹੀਂ ਉਸ ਦੀ ਇਹ ਤਸਵੀਰ ਜਦੋਂ ਵਾਇਰਲ ਹੋਏ ਤਾਂ ਵੇਖਦੇ ਹੀ ਵੇਖਦੇ ਜਾਕਿਰ ਹੀਰੋ ਬਣ ਗਿਆ। ਸੋਸ਼ਲ ਮੀਡੀਆ 'ਤੇ ਲੋਕ ਉਸ ਦੇ ਜੋਸ਼ ਨੂੰ ਸਲਾਮ ਕਰ ਰਹੇ ਹਨ।

ਪਾਸ਼ਾ ਜਦੋਂ ਵੋਟਿੰਗ ਕੇਂਦਰ ਅੰਦਰ ਪੁੱਜਾ ਤਾਂ ਵੋਟਿੰਗ ਅਧਿਕਾਰੀ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ। ਬਗੈਰ ਕਿਸੇ ਦੀ ਮਦਦ ਉਸ ਦੇ ਸੱਜੇ ਪੈਰ ਨਾਲ ਪੈਨ ਫੜ ਕੇ ਦਸਤਖ਼ਤ ਆਦਿ ਕੀਤੇ। ਫਿਰ ਖੱਬੇ ਪੈਰ ਦੇ ਅੰਗੂਠੇ 'ਤੇ ਚੋਣ ਨਿਸ਼ਾਨ ਲਗਵਾ ਕੇ ਈਵੀਐਮ 'ਤੇ ਵੋਟ ਵੀ ਪਾਈ।