ਏਅਰਪੋਰਟ ਤੇ ਖੜੇ ਹੈਲੀਕਾਪਟਰ ਨਾਲ ਟਕਰਾਇਆ ਜਹਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ ਕਿਵੇਂ ਹੋਇਆ ਹਾਦਸਾ

Nepal 2 people killed 5 injured in summit air flight crash at airport

ਕਾਠਮਾਂਡੂ: ਨੇਪਾਲ ਦੇ ਤੇਨਜਿੰਗ ਹਿਲਰੀ ਲੁਕਲਾ ਏਅਰਪੋਰਟ ਤੇ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਅਸਲ ਵਿਚ ਇੱਥੇ ਇੱਕ ਜਹਾਜ਼ ਲੈਡਿੰਗ ਸਮੇਂ ਖੜੇ ਹੋਏ ਹੈਲੀਕਾਪਟਰ ਨਾਲ ਜਾ ਟਕਰਾਇਆ। ਦੱਸ ਦਈਏ ਕਿ ਇਸ ਹਾਦਸੇ ਵਿਚ ਮੌਕੇ ਤੇ ਹੀ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਪੰਜ ਲੋਕਾਂ ਦੀ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਫਿਲਹਾਲ ਹਾਦਸੇ ਨਾਲ ਜੁੜੀ ਹੋਰ ਜਾਣਕਾਰੀ ਅਜੇ ਪ੍ਰਾਪਤ ਨਹੀਂ ਹੋ ਸਕੀ ਹੈ।

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਵੀ ਫਰਵਰੀ ਵਿਚ ਇੱਕ ਹੈਲੀਕਾਪਟਰ ਹਾਦਸਾ ਹੋਇਆ ਸੀ ਜਿਸ ਵਿਚ ਨੇਪਾਲ ਦੇ ਸੈਰ ਸਪਾਟਾ ਮੰਤਰੀ ਰਬਿੰਦਰ ਸਮੇਤ ਵਪਾਰੀ ਆਂਗ ਤਸਰਿੰਗ ਸ਼ੇਰਪਾ, ਸੁਰੱਖਿਆ ਅਧਿਕਾਰੀ ਅਰਜੁਨ ਧਿਮਿਰੇ, ਨੇਪਾਲ ਦੇ ਪ੍ਰਧਾਨ ਮੰਤਰੀ ਦਫਤਰ ਦੇ ਅਧੀਨ ਸਕੱਤਰ ਯੁਬਰਾਜ ਦਹਿਲ, ਨੇਪਾਲ ਸ਼ਹਿਰੀ ਹਵਾਬਾਜ਼ੀ ਅਥਾਰਟੀ ਦੇ ਡਿਪਟੀ ਡਾਇਰੈਕਟਰ ਜਰਨਲ ਬੀਰੇਂਦਰ ਸ੍ਰੇਸ਼ਠ, ਸੀਏਏਐਨ ਇੰਜੀਨੀਅਰ ਧਰਬੂ ਦਾਸ ਭੋਛੀਭਯਾ ਅਤੇ ਪਾਇਲਟ ਪ੍ਰਭਾਕਰ ਕੇਸੀ ਦੀ ਮੌਤ ਹੋ ਗਈ ਸੀ। ਦੱਸ ਦਈਏ ਕਿ ਇਸ ਪ੍ਰਕਾਰ ਪਹਿਲਾਂ ਵੀ ਕਈ ਭਿਆਨਕ ਹਾਦਸੇ ਹੋ ਚੁੱਕੇ ਹਨ ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਗਈ ਸੀ।