ਹੈਦਰਾਬਾਦ: ਅਧਾਰ ਅਥਾਰਿਟੀ ਯੁਆਈਡੀਏਆਈ ਨੇ 7.82 ਕਰੋੜ ਦਾ ਕਈ ਲੋਕਾਂ ਦਾ ਡੇਟਾ ਚੋਰੀ ਹੋਣ ਦੇ ਅਰੋਪ ਵਿਚ ਹੈਦਰਾਬਾਦ ਦੀ ਆਈਟੀ ਕੰਪਨੀ ਤੇ ਕੇਸ ਦਰਜ ਕਰਵਾਇਆ ਹੈ। ਅਰੋਪ ਹੈ ਕਿ ਆਈਟੀ ਗ੍ਰਿਡ ਕੰਪਨੀ ਨੇ ਗੈਰਕਾਨੂੰਨੀ ਤਰੀਕੇ ਨਾਲ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਵੋਟਰਾਂ ਦੀ ਜਾਣਕਾਰੀ ਹਾਸਿਲ ਕੀਤੀ ਹੈ। ਕੰਪਨੀ ਇਸ ਡੇਟਾ ਦਾ ਇਸਤੇਮਾਲ ਆਂਧਰਾ ਪ੍ਰਦੇਸ਼ ਦੀ ਸੱਤਾਗੜ ਪਾਰਟੀ ਤੇਦੇਪਾ ਲਈ ਸੇਵਾ ਮਿੱਤਰ ਮੋਬਾਇਲ ਐਪ ਤਿਆਰ ਕਰਨ ਵਿਚ ਕਰ ਰਹੀ ਸੀ।
ਹਾਲਾਂਕਿ, ਚੰਦਰਬਾਬੂ ਨਾਇਡੂ ਨੇ ਇਸ ਦਾਅਵੇ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਐਪ ਤੋਂ ਸਿਰਫ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਦੀ ਤਸਦੀਕ ਕੀਤੀ ਜਾਣਾ ਸੀ। ਤੇਲੰਗਾਨਾ ਪੁਲਿਸ ਮੁਤਾਬਕ ਹੁਣ ਤੱਕ ਦੀ ਜਾਂਚ ਵਿਚ ਕੰਪਨੀ ਕੋਲ ਆਧਾਰ ਨਾਲ ਜੁੜਿਆ ਸੰਵੇਦਨਸ਼ੀਲ ਡੇਟਾ ਮੌਜੂਦ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਵੋਟਰਾਂ ਦੀ ਪ੍ਰੋਫਾਇਲ ਵੀ ਚੋਰੀ ਕੀਤੀ ਗਈ ਹੈ। ਇਸ ਦਾ ਇਸਤੇਮਾਲ ਚੋਣਾਂ ਵਿਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਰਿਹਾ ਸੀ।
ਇਸ ਮਾਮਲੇ ਵਿਚ ਤੇਦੇਪਾ ਦੀ ਸ਼ਿਕਾਇਤ ਤੇ ਆਂਧਰਾ ਪ੍ਰਦੇਸ਼ ਵਿਚ ਵੀ 7 ਮਾਰਚ ਨੂੰ ਇੱਕ ਕੇਸ ਦਰਜ ਕੀਤਾ ਗਿਆ ਸੀ। ਹੁਣ ਦੋਵਾਂ ਮਾਮਲਿਆਂ ਦੀ ਜਾਂਚ ਤੇਲੰਗਾਨਾ ਦੀ ਐਸਆਈਟੀ ਨੂੰ ਸੌਂਪੀ ਗਈ ਹੈ। ਯੁਆਈਡੀਏਆਈ ਦੇ ਡਿਪਟੀ ਡਾਇਰੈਕਟਰ ਟੀ ਭਵਾਨੀ ਪ੍ਰਸਾਦ ਨੇ ਸ਼ਿਕਾਇਤ ਵਿਚ ਕਿਹਾ ਕਿ ਪਿਛਲੇ ਦਿਨਾਂ ਵਿਚ ਕੰਪਨੀ ਤੋਂ ਜ਼ਬਤ ਡਿਜੀਟਲ ਸਬੂਤਾਂ ਨੂੰ ਜਾਂਚ ਲਈ ਤੇਲੰਗਾਨਾ ਦੀ ਫਾਰੇਂਸਿਕ ਲੇਬੋਰੇਟਰੀ ਭੇਜਿਆ ਗਿਆ ਸੀ।
ਰਿਪੋਰਟ ਵਿਚ ਸਾਮਹਣੇ ਆਇਆ ਕਿ ਕੰਪਨੀ ਦੀ ਹਈ ਡਿਸਕ ਵਿਚ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ 7 ਕਰੋੜ 82 ਲੱਖ 21 ਹਜ਼ਾਰ 397 ਮਾਮਲੇ ਦਰਜ ਸਨ। ਇਹ ਬਿਲਕੁਲ ਅਥਾਰਿਟੀ ਦੇ ਡਾਟਾਬੇਸ ਦੀ ਤਰ੍ਹਾਂ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਦੁਰਉਪਯੋਗ ਲਈ ਇਸ ਸੀਆਈਡੀਆਰ ਜਾਂ ਰਾਜ ਦੇ ਡੇਟਾ ਹਬ ਤੋਂ ਹਾਸਲ ਕੀਤੇ ਹਨ। ਨਾਇਡੂ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਰਾਜ ਤੋਂ ਬਾਹਰ ਕਰਵਾਉਣ ਦੀ ਗੱਲ ਕਹੀ ਸੀ।
ਮੁਖ ਮੰਤਰੀ ਨਾਇਡੂ ਨੇ ਕਿਹਾ ਸੀ ਕਿ ਭਾਜਪਾ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਵਾਈਐਸਆਰ ਕਾਂਗਰਸ ਦੀ ਮਦਦ ਲਈ ਸਾਜਿਜ਼ ਰਚੀ ਹੈ। ਇਸ ਤੋਂ ਬਾਅਦ ਟੀਆਰਐਸ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾਰਾਵ ਨੇ ਕਿਹਾ ਸੀ ਕਿ ਤੇਲੰਗਾਨਾ ਪੁਲਿਸ ਸਿਰਫ ਡੇਟਾ ਚੋਰੀ ਕਰਨ ਦੀ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਜੇਕਰ ਨਾਇਡੂ ਨੇ ਕੁਝ ਗਲਤ ਨਹੀਂ ਕੀਤਾ ਹੈ ਤਾਂ ਡਰ ਕਿਸ ਗੱਲ ਦਾ ਹੈ।