ਪ੍ਰਧਾਨ ਸੇਵਕ ਹੋਣ ਦੇ ਨਾਤੇ ਮੈਂ ਅਪਣਿਆਂ ਦੇ ਦੁਨੀਆਂ ਤੋਂ ਰੁਖ਼ਸਤ ਹੋਣ ਦਾ ਦਰਦ ਸਮਝ ਸਕਦਾ ਹਾਂ- ਪੀਐਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਮਾਰੀ ਦੀ ਦੂਜੀ ਲਹਿਰ ਦੇ ਚਲਦਿਆਂ ਕਿਹਾ ਕਿ ਉਹ ਦੇਸ਼ ਵਾਸੀਆਂ ਦੀ ਤਕਲੀਫ਼ ਨੂੰ ਮਹਿਸੂਸ ਕਰ ਰਹੇ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਮਾਰੀ ਦੀ ਦੂਜੀ ਲਹਿਰ ਦੇ ਚਲਦਿਆਂ ਕਿਹਾ ਕਿ ਉਹ ਦੇਸ਼ ਵਾਸੀਆਂ ਦੀ ਤਕਲੀਫ਼ ਨੂੰ ਮਹਿਸੂਸ ਕਰ ਰਹੇ ਹਨ। ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਤੁਹਾਡਾ ਪ੍ਰਧਾਨ ਸੇਵਕ ਹੋਣ ਦੇ ਨਾਤੇ ਮੈਂ ਅਪਣਿਆਂ ਨੂੰ ਖੋਹਣ ਦਾ ਦਰਦ ਸਮਝ ਸਕਦਾ ਹਾਂ।
ਕਿਸਾਨ ਸਨਮਾਨ ਨਿਧੀ ਦੀ ਅੱਠਵੀਂ ਕਿਸ਼ਤ ਜਾਰੀ ਕਰਦਿਆਂ ਪੀਐਮ ਨੇ ਕਿਹਾ ਕਿ, ‘100 ਸਾਲ ਬਾਅਦ ਆਈ ਇੰਨੀ ਭਿਆਨਕ ਮਹਾਂਮਾਰੀ ਕਦਮ-ਕਦਮ ’ਤੇ ਦੁਨੀਆਂ ਦੀ ਪ੍ਰੀਖਿਆ ਲੈ ਰਹੀ ਹੈ’। ਉਹਨਾਂ ਨੇ ਕੋਵਿਡ-19 ਨੂੰ ‘ਅਦਿੱਖ ਦੁਸ਼ਮਣ’ ਦੱਸਦੇ ਹੋਏ ਕਿਹਾ ਕਿ ਅਸੀਂ ਅਪਣੇ ਬਹੁਤ ਕਰੀਬੀਆਂ ਨੂੰ ਖੋ ਚੁੱਕੇ ਹਾਂ।
ਉਹਨਾਂ ਕਿਹਾ ਮੈਂ ਦੇਸ਼ ਵਾਸੀਆਂ ਦੀ ਹਰ ਸਮੱਸਿਆ ਵਿਚ ਉਹਨਾਂ ਦੇ ਨਾਲ ਹਾਂ। ਸਰਕਾਰ ਪਿੰਡਾਂ ਵਿਚ ਕੋਰੋਨਾ ਨਾਲ ਨਜਿੱਠਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅਸੀਂ ਇਸ ਸੰਕਟ ਨਾਲ ਲੜਾਂਗੇ ਅਤੇ ਜਿੱਤਾਂਗੇ। ਉਹਨਾਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਦੇਸ਼ ਵਾਸੀ ਜੋ ਦਰਦ ਮਹਿਸੂਸ ਕਰ ਰਹੇ ਹਨ। ਉਸ ਨੂੰ ਮੈਂ ਵੀ ਮਹਿਸੂਸ ਕਰ ਰਿਹਾ ਹਂ।
ਦੇਸ਼ ਦਾ ਪ੍ਰਧਾਨ ਸੇਵਾਦਾਰ ਹੋਣ ਦੇ ਨਾਤੇ, ਮੈਂ ਤੁਹਾਡੀ ਹਰ ਭਾਵਨਾ ਵਿਚ ਸ਼ਾਮਲ ਹਾਂ। ਸਰੋਤਾਂ ਨਾਲ ਜੁੜੇ ਸੰਕਟ ਨੂੰ ਦੂਰ ਕਰਨ ਲਈ ਜੰਗੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਟੀਕਾ ਹੀ ਕੋਰੋਨਾ ਵਾਇਰਸ ਕੋਰੋਨਾ ਵਾਇਰਸ ਤੋਂ ਬਚਾਉਣ ਵਾਲਾ ਸੁਰੱਖਿਆ ਕਵਚ ਹੈ।