ਦਿੱਲੀ ਵਾਸੀ ਮਰਨ ਪਰ੍ਹੇ, ਅਸੀਂ ਤਾਂ ਧਰਨਾ ਲਾਉਣੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਕਰੇ ਕੋਈ, ਭਰੇ ਕੋਈ'  ਇਹ ਗੱਲ ਅੱਜ ਦਿੱਲੀ ਵਾਸੀਆਂ ਨਾਲ ਵਾਪਰ ਰਹੀ ਹੈ।

Kejriwal still on protest

ਦਿੱਲੀ, (ਏਜੰਸੀ): 'ਕਰੇ ਕੋਈ, ਭਰੇ ਕੋਈ'  ਇਹ ਗੱਲ ਅੱਜ ਦਿੱਲੀ ਵਾਸੀਆਂ ਨਾਲ ਵਾਪਰ ਰਹੀ ਹੈ। ਦਿੱਲੀ ਵਿਖੇ ਇਸ ਸਮੇਂ ਧਰਨਾ ਰਾਜਨੀਤੀ ਪੂਰੇ ਜ਼ੋਰਾਂ 'ਤੇ ਹੈ। 'ਆਪ' ਆਗੂ ਕੇਜਰੀਵਾਲ, ਸਿਸੋਦੀਆ, ਸਤਿੰਦਰ ਜੈਨ ਤੇ ਗੋਪਾਲ ਰਾਇ ਨੇ ਉਪ ਰਾਜਪਾਲ ਅਨਿਲ ਬੈਜਲ ਦੀ ਸਰਕਾਰੀ ਰਿਹਾਇਸ਼ ਦੇ 'ਉਡੀਕ ਕਮਰੇ' 'ਤੇ ਧਰਨੇ 'ਤੇ ਹਨ।

ਆਖ਼ਰ ਕੇਜਰੀਵਾਲ ਨੂੰ ਅਜਿਹਾ ਕਿਉਂ ਕਰਨਾ ਪਿਆ। ਪਹਿਲੀ ਗੱਲ ਤਾਂ ਇਹ ਹੈ ਕਿ ਭਾਜਪਾ ਨੇ ਕਈ ਵਾਰ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਗੱਲ ਕਹੀ ਪਰ ਕੇਂਦਰ ਵਿਚ ਭਾਜਪਾ ਦੀ ਸਰਕਾਰ 4 ਸਾਲ ਪੂਰੇ ਕਰ ਗਈ ਪਰ ਉਸ ਨੇ ਦਿੱਲੀ ਵਾਸੀਆਂ ਨੂੰ ਇਹ ਤੋਹਫ਼ਾ ਨਹੀਂ ਦਿਤਾ। ਦੂਜਾ ਜਿਵੇਂ ਹਰੇਕ ਕੇਂਦਰ ਸਰਕਾਰ 'ਤੇ ਦੋਸ਼ ਲਗਦਾ ਰਹਿੰਦਾ ਹੈ ਕਿ ਉਹ ਸੀਬੀਆਈ ਨੂੰ ਅਪਣੀ ਕਠਪੁਤਲੀ ਬਣਾ ਲੈਂਦੀ ਹੈ ਅਜਿਹਾ ਹੀ ਦੋਸ਼ ਭਾਜਪਾ 'ਤੇ ਵੀ ਲੱਗ ਰਹੇ ਹਨ।

ਧਰਨੇ ਵਿਚ 'ਆਪ' ਤੋਂ ਬਾਗ਼ੀ ਹੋ ਚੁੱਕੇ ਵਿਧਾਇਕ ਕਪਿਲ ਮਿਸ਼ਰਾ ਵੀ ਸ਼ਾਮਲ ਹੋਏ। ਭਾਜਪਾ ਆਗੂ ਵੀ ਮੁੱਖ ਮੰਤਰੀ ਦੇ ਦਫ਼ਤਰ ਬਾਹਰ ਮਹਿਮਾਨ ਕਮਰੇ ਵਿਚ ਉਸੇ ਤਰ੍ਹਾਂ ਬੈਠ ਗਏ ਜਿਵੇਂ ਕਿ ਕੇਜਰੀਵਾਲ ਅਪਣੇ ਸਾਥੀਆਂ ਨਾਲ ਉਪ ਰਾਜਪਾਲ ਅਨਿਲ ਬੈਜਲ ਦੇ ਸਰਕਾਰੀ ਨਿਵਾਸ ਵਿਚ ਬੈਠੇ ਹਨ। ਭਾਜਪਾ ਵਿਧਾਇਕਾਂ ਨੇ ਕਿਹਾ ਕਿ ਉਹ ਉਦੋਂ ਤਕ ਉਥੋਂ ਨਹੀਂ ਉੱਠਣਗੇ ਜਦੋਂ ਤਕ ਦਿੱਲੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਹੀ ਸਪਲਾਈ ਨਹੀਂ ਕੀਤੀ ਜਾਂਦੀ।