ਦਿੱਲੀ 'ਚ ਪ੍ਰਦੂਸ਼ਣ ਕਾਰਨ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ, ਪ੍ਰਦੂਸ਼ਣ ਤੋਂ ਮੁਕਤ ਕਰਨ ਦੀ ਤਿਆਰੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਪ੍ਰਦੂਸ਼ਣ ਦੇ ਚਲਦੇ ਸਾਰੇ ਨਿਰਮਾਣ ਕਾਰਜਾਂ 'ਤੇ ਰੋਕ ਲਗਾ ਦਿਤੀ ਗਈ ਹੈ। ਇਹ ਰੋਕ ਹਾਲਾਤ ਆਮ ਹੋਣ ਤਕ ਲੱਗੀ ਰਹੇਗੀ। ਇਹ ...

construction work in delhi

ਨਵੀਂ ਦਿੱਲੀ : ਦਿੱਲੀ ਵਿਚ ਪ੍ਰਦੂਸ਼ਣ ਦੇ ਚਲਦੇ ਸਾਰੇ ਨਿਰਮਾਣ ਕਾਰਜਾਂ 'ਤੇ ਰੋਕ ਲਗਾ ਦਿਤੀ ਗਈ ਹੈ। ਇਹ ਰੋਕ ਹਾਲਾਤ ਆਮ ਹੋਣ ਤਕ ਲੱਗੀ ਰਹੇਗੀ। ਇਹ ਆਦੇਸ਼ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਹੈ। ਪ੍ਰਦੂਸ਼ਣ ਦਾ ਪੱਧਰ ਵਧਣ ਦੇ ਕਾਰਨ ਇਹ ਰੋਕ ਲੱਗੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਟੋਨ ਕਰੱਸ਼ਰ ਦੇ ਕੰਮ 'ਤੇ ਵੀ ਤੁਰਤ ਰੋਕ ਲਗਾ ਦਿਤੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਫਾਇਰ ਬ੍ਰਿਗੇਡ ਨਾਲ ਪਾਣੀ ਦਾ ਛਿੜਕਾਅ ਹੋਵੇਗਾ ਅਤੇ ਮਸ਼ੀਨਾਂ ਨਾਲ ਦਿੱਲੀ ਦੀਆਂ ਸੜਕਾਂ ਦੀ ਸਫ਼ਾਈ ਹੋਵੇਗੀ।