ESI ਨੂੰ ਲੈ ਕੇ ਮੋਦੀ ਸਰਕਾਰ ਦਾ ਕਰੋੜਾਂ ਕਰਮਚਾਰੀਆਂ ਲਈ ਵੱਡਾ ਤੋਹਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਸਰਕਾਰ ਨੇ ਅਪਣੇ ਦੂਜੇ ਕਾਰਜਕਾਲ ਵਿਚ ਕਰੋੜਾਂ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਇਤਿਹਾਸਿਕ ਫੈਸਲਾ ਲੈਂਦੇ ਹੋਏ

Modi Govt Reduces ESI Contribution Rate From 6.5 To 4 Per Cent

ਨਵੀਂ ਦਿੱਲੀ : ਮੋਦੀ ਸਰਕਾਰ ਨੇ ਅਪਣੇ ਦੂਜੇ ਕਾਰਜਕਾਲ ਵਿਚ ਕਰੋੜਾਂ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਇਤਿਹਾਸਿਕ ਫੈਸਲਾ ਲੈਂਦੇ ਹੋਏ ਕਰਮਚਾਰੀ ਰਾਜ ਬੀਮਾ (ਈਐਸਆਈ) ਯੋਜਨਾ ਦੇ ਤਹਿਤ ਕੀਤੇ ਜਾਣ ਵਾਲੇ ਯੋਗਦਾਨ ਨੂੰ ਵੇਤਨ ਦੇ 6.5 ਫ਼ੀ ਸਦੀ ਤੋਂ ਘਟਾ ਕੇ 4 ਫ਼ੀ ਸਦੀ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਰੁਜ਼ਗਾਰਦਾਤਾ ਦਾ ਯੋਗਦਾਨ 4.75 ਫ਼ੀ ਸਦੀ ਤੋਂ 3.25 ਫ਼ੀ ਸਦੀ ਅਤੇ ਕਰਮਚਾਰੀਆਂ ਦਾ ਯੋਗਦਾਨ 1.75 ਫ਼ੀ ਸਦੀ ਤੋਂ ਘਟਾਕੇ 0.75 ਫ਼ੀ ਸਦੀ ਰਹਿ ਜਾਣਗੇ। ਇਹ ਬਦਲਾਅ ਇਕ ਜੁਲਾਈ ਤੋਂ ਲਾਗੂ ਹੋਵੇਗਾ।

 ਕੇਂਦਰ ਦੇ ਇਸ ਫੈਸਲੇ ਨਾਲ ਕਰੀਬ 3.6 ਕਰੋੜ ਕਰਮਚਾਰੀਆਂ ਤੇ 12.85 ਲੱਖ ਰੁਜ਼ਗਾਰਦਾਤਾਵਾਂ ਨੂੰ ਰਾਹਤ ਮਿਲੇਗੀ। ਈਐਸਆਈ ਦੇ ਤਹਿਤ ਆਉਣ ਵਾਲੇ ਨਿੱਜੀ ਖੇਤਰ ਦੇ ਕਰਮਚਾਰੀਆਂ ਦੇ ਵੇਤਨ ਤੋਂ ਘੱਟ ਕਟੌਤੀ ਹੋਵੇਗੀ। ਜੇਕਰ ਦਸ ਹਜ਼ਾਰ ਰੁਪਏ ਲੈਣ ਵਾਲੇ ਕਰਮਚਾਰੀ ਦੀ ਮਾਸਿਕ ਕਟੌਤੀ ਪਹਿਲੇ 175 ਰੁਪਏ ਹੋ ਰਹੀ ਸੀ ਤਾਂ ਹੁਣ ਇਹ ਸਿਰਫ 75 ਰੁਪਏ ਹੀ ਪ੍ਰਤੀ ਮਹੀਨਾ ਹੋਵੇਗੀ। ਇਸੇ ਤਰ੍ਹਾਂ ਰੁਜ਼ਾਗਰਦਾਤਾ ਨੂੰ ਵੀ ਆਪਣੀ ਜ਼ਿੰਮੇਵਾਰੀ ਘੱਟ ਦੇਣੀ ਹੋਵੇਗੀ।

 ਕੇਂਦਰੀ ਕਿਰਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਰਮਚਾਰੀ ਤੇ ਰੁਜ਼ਗਾਰਦਾਤਾ ਵੱਲੋਂ ਕੀਤੇ ਜਾਣ ਵਾਲੇ ਯੋਗਦਾਨ ਦੀ ਵਰਤਮਾਨ ਦਰ ਇਕ ਜਨਵਰੀ 1997 ਨੂੰ ਤੈਅ ਕੀਤੀ ਗਈ ਸੀ। ਇਸਦੇ ਬਾਅਦ ਹੀ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ 2017 ਵਿਚ ਈਐਸਆਈ ਦਾ ਦਾਇਰਾ 15 ਹਜ਼ਾਰ ਮਹੀਨਾ ਵੇਤਨ ਲੈਣ ਵਾਲਿਆਂ ਤੋਂ ਵਧਾਕੇ 21 ਹਜ਼ਾਰ ਰੁਪਏ ਮਹੀਨਾ ਕਮਾਉਣ ਵਾਲਿਆਂ ਤੱਕ ਕਰ ਦਿੱਤਾ ਗਿਆ ਸੀ।