ਮਾਂ-ਬਾਪ ਕੋਰੋਨਾ ਸੰਕਰਮਿਤ ਤਾਂ ਹਸਪਤਾਲ ਕਰੇਗਾ ਬੱਚੇ ਦੀ ਦੇਖਭਾਲ, ਜਾਰੀ ਕੀਤੀ ਗਈ ਨਵੀਂ ਐਡਵਾਇਜ਼ਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਜੋੜੇ ਨੂੰ ਕੋਰੋਨਾ ਵਾਇਰਸ ਸੰਕਰਮਣ ਦਾ ਸ਼ੱਕ ਹੋਇਆ ਤਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਵੀ ਉਹਨਾਂ ਤੋਂ ਮੂੰਹ ਫੇਰ ਲਿਆ

Corona Virus

ਨਵੀਂ ਦਿੱਲੀ: ਇਕ ਜੋੜੇ ਨੂੰ ਕੋਰੋਨਾ ਵਾਇਰਸ ਸੰਕਰਮਣ ਦਾ ਸ਼ੱਕ ਹੋਇਆ ਤਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਵੀ ਉਹਨਾਂ ਤੋਂ ਮੂੰਹ ਫੇਰ ਲਿਆ। ਇਹ ਜੋੜਾ ਬਸ ਅਪਣੇ ਬੱਚੇ ਨੂੰ ਸੁਰੱਖਿਅਤ ਕਿਸੇ ਕੋਲ ਛੱਡਣਾ ਚਾਹੁੰਦਾ ਸੀ, ਤਾਂ ਜੋ ਉਹਨਾਂ ਦੇ ਬੱਚੇ ਦਾ ਸੰਕਰਮਣ ਤੋਂ ਬਚਾ ਹੋ ਸਕੇ। ਇਸ ਮਾਮਲੇ ਵਿਚ ਡੀਸੀਪੀਸੀਆਰ ਨੇ ਕਿਹਾ, ਜੇਕਰ ਬੱਚਾ ਸੰਕਰਮਿਤ ਹੈ ਤਾਂ ਹਸਪਤਾਲ ਵਿਚ ਬੱਚੇ ਲਈ ਵੱਖਰੇ ਕਮਰੇ ਦਾ ਪ੍ਰਬੰਧ ਕੀਤਾ ਜਾਵੇ।

ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਮੈਂਬਰ ਰੀਟਾ ਸਿੰਘ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ਼ ਹੈਲਥ ਸਰਵਿਸਿਜ਼ ਨੂੰ ਇਕ ਪੱਤਰ ਰਾਹੀਂ ਹਸਪਤਾਲਾਂ ਵਿਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਕ ਕਮਰੇ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।

ਕਿਸੇ ਤੋਂ ਮਦਦ ਨਾ ਮਿਲਣ ‘ਤੇ ਜੋੜਾ ਬੱਚੇ ਨੂੰ ਨਾਲ ਲੈ ਕੇ ਹਸਪਤਾਲ ਪਹੁੰਤਿਆ। ਜਾਂਚ ਵਿਚ ਬੱਚੇ ਦੇ ਪਿਤਾ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਹਾਲਾਂਕਿ ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪਿਤਾ ਦੇ ਇਲਾਜ ਦੌਰਾਨ ਬੱਚੇ ਨੂੰ ਕਈ ਮੁਸ਼ਕਿਲਾਂ ਦੌਰਾਨ ਨਾਲ ਹੀ ਰੱਖਿਆ ਗਿਆ। ਡੀਸੀਪੀਸੀਆਰ ਮੈਂਬਰ ਰੀਟਾ ਸਿੰਘ ਨੇ ਕਿਹਾ ਕਿ ਉੱਤਰ ਪੱਛਮੀ ਜ਼ਿਲ੍ਹੇ ਵਿਚ ਰਹਿਣ ਵਾਲੇ ਇਕ ਜੋੜੇ ਵਿਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ।

ਜੋੜੇ ਨੂੰ ਕੋਰੋਨਾ ਜਾਂਚ ਲਈ ਰੋਹਿਨੀ ਦੇ ਡਾ. ਬਾਬਾ ਸਾਹਿਬ ਅੰਬੇਦਕਰ ਹਸਪਤਾਲ ਜਾਣਾ ਪਿਆ। ਪਰ ਉਹ ਆਪਣੇ 12 ਸਾਲ ਦੇ ਬੱਚੇ ਬਾਰੇ ਚਿੰਤਤ ਸਨ, ਉਹ ਬੱਚੇ ਨੂੰ ਹਸਪਤਾਲ ਨਹੀਂ ਲੈ ਕੇ ਜਾਣਾ ਚਾਹੁੰਦੇ ਸੀ ਕਿਉਂਕਿ ਉੱਥੇ ਬੱਚੇ ਨੂੰ ਸੰਕਰਮਣ ਦਾ ਖਤਰਾ ਸੀ। ਇਸ ਨੂੰ ਦੇਖਦੇ ਹੋਏ ਹੀ ਇਹ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਜੇਕਰ ਮਾਂ-ਬਾਪ ਕੋਰੋਨਾ ਸੰਕਰਮਿਤ ਪਾਏ ਜਾਂਦੇ ਹਨ ਤਾਂ ਉਹਨਾਂ ਦੇ ਬੱਚੇ ਦੀ ਦੇਖਭਾਲ ਹਸਪਤਾਲ ਵੱਲੋਂ ਕੀਤੀ ਜਾਵੇਗੀ।