Unlock Delhi: ਅੱਜ ਤੋਂ ਕਈ ਰਿਆਇਤਾਂ, ਜਾਣੋ ਕਿਹੜੀਆਂ ਚੀਜ਼ਾਂ ’ਤੇ ਜਾਰੀ ਰਹਿਣਗੀਆਂ ਪਾਬੰਦੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਾਮਲਿਆਂ ਦੀ ਗਿਣਤੀ ਘਟਣ ਦੇ ਨਾਲ ਹੀ ਦਿੱਲੀ ਵਿਚ ਅਨਲਾਕ ਦੀ ਪ੍ਰਕਿਰਿਆ ਜਾਰੀ ਹੈ।

Unlock Delhi

ਨਵੀਂ ਦਿੱਲੀ: ਕੋਰੋਨਾ ਮਾਮਲਿਆਂ ਦੀ ਗਿਣਤੀ ਘਟਣ ਦੇ ਨਾਲ ਹੀ ਦਿੱਲੀ ਵਿਚ ਅਨਲਾਕ ਦੀ ਪ੍ਰਕਿਰਿਆ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind kejriwal) ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਲੜੀਵਾਰ ਤਰੀਕੇ ਨਾਲ ‘ਅਨਲਾਕ(Unlock) ਪ੍ਰਕਿਰਿਆ ਤਹਿਤ 14 ਜੂਨ ਤੋਂ 50 ਫ਼ੀਸਦ ਸਮਰਥਾ ਨਾਲ ਰੈਸਤਰਾਂ ਫਿਰ ਤੋਂ ਖੁਲ੍ਹਣਗੇ ਅਤੇ ਹਰ ਖੇਤਰ ਵਿਚ ਇਕ ਹਫ਼ਤਾਵਾਰੀ ਬਾਜ਼ਾਰ ਖੋਲ੍ਹਣ ਦੀ ਪ੍ਰਵਾਨਗੀ ਦਿਤੀ ਜਾਵੇਗੀ।

ਹੋਰ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

ਕੇਜਰੀਵਾਲ ਨੇ ਕਿਹਾ ਕਿ ਸਕੂਲ, ਕਾਲਜ, ਸਿਖਿਆ ਅਤੇ ਕੋਚਿੰਗ ਸੰਸਥਾਵਾਂ ਵਰਗੀਆਂ ਕੁੱਝ ਸੇਵਾਵਾਂ ਅਤੇ ਗਤੀਵਿਧੀਆਂ ਬੰਦ ਰਹਿਣਗੀਆਂ ਅਤੇ ਸਿਆਸੀ, ਸਮਾਜਕ ਅਤੇ ਧਾਰਮਕ ਸਭਾਵਾਂ ’ਤੇ ਪਾਬੰਦੀ ਰਹੇਗੀ। ਸਿਨਮਾ, ਮਲਟੀਪਲੈਕਸ, ਸਵਿਮਿੰਗ ਪੂਲ, ਜਿਮ, ਜਨਤਕ ਬਾਗ਼ ਵੀ ਬੰਦ ਰਹਿਣਗੇ। ਸ਼ਹਿਰ ਵਿਚ ਧਾਰਮਕ ਸਥਾਨ ਵੀ ਦੁਬਾਰਾ ਖੁਲ੍ਹਣਗੇ ਪਰ ਉਨ੍ਹਾਂ ਵਿਚ ਸ਼ਰਧਾਲੂਆਂ ਨੂੰ ਪ੍ਰਵਾਨਗੀ ਨਹੀਂ ਹੋਵੇਗੀ।

ਹੋਰ ਪੜ੍ਹੋ: ਰਾਮ ਮੰਦਰ ਦੀ ਜ਼ਮੀਨ ਖਰੀਦਣ ’ਚ ਘੁਟਾਲੇ ਦੇ ਆਰੋਪ, ‘ਮਿੰਟਾਂ ’ਚ ਜ਼ਮੀਨ ਦੀ ਕੀਮਤ 2 ਤੋਂ 18 ਕਰੋੜ ਹੋਈ’

ਸਰਕਾਰੀ ਦਫ਼ਤਰਾਂ ’ਚ 100 ਫ਼ੀਸਦ ਅਧਿਕਾਰੀ ਅਤੇ ਬਾਕੀ ਕਾਮੇ 50 ਫ਼ੀਸਦ ਸਮਰਥਾ ਨਾਲ ਕੰਮ ਕਰਨਗੇ। ਪ੍ਰਾਈਵੇਟ ਦਫ਼ਤਰ ਵੀ 50 ਫ਼ੀਸਦ ਸਮਰਥਾ ਨਾਲ 9 ਤੋਂ 5 ਵਜੇ ਤਕ ਕੰਮ ਕਰਨਗੇ। ਹਫ਼ਤਾਵਾਰੀ ਬਾਜ਼ਾਰ ਖੁੱਲ੍ਹ ਸਕਣਗੇ ਪਰ ਇਕ ਜ਼ੋਨ ਵਿਚ ਇਕ ਹੀ ਦਿਨ ’ਚ ਇਕ ਹੀ ਹਫ਼ਤਾਵਾਰੀ ਬਾਜ਼ਾਰ ਨੂੰ ਖੋਲ੍ਹਣ ਦੀ ਇਜਾਜ਼ਤ।

ਹੋਰ ਪੜ੍ਹੋ: ਰਹਿੰਦੇ ਅਸੀਂ ਪੰਜਾਬ ਵਿਚ ਹਾਂ ਤਾਂ ਗੱਲ ਪੰਜਾਬ ਦੀ ਕਿਉਂ ਨਾ ਕਰੀਏ?: BJP ਆਗੂ ਅਨਿਲ ਜੋਸ਼ੀ

ਇਸ ਦੌਰਾਨ ਦਿੱਲੀ ਵਿਚ ਸਾਰੇ ਮਾਲ ਅਤੇ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕੋਰੋਨਾ ਸਬੰਧੀ ਸਥਿਤੀ ਵਿਚ ਕਾਫੀ ਸੁਧਾਰ ਹੋਇਆ ਹੈ ਅਤੇ ਲਾਗ ਦੇ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਲਾਗ ਦੇ ਮਾਮਲੇ ਵਧਣ ਲਗਦੇ ਹਨ ਤਾਂ ਪਾਬੰਦੀਆਂ ਫਿਰ ਤੋਂ ਲਾਗੂ ਹੋ ਜਾਣਗੀਆਂ।

ਇਹਨਾਂ ਚੀਜ਼ਾਂ ’ਚ ਮਿਲੀ ਛੋਟ

  • ਸਾਰੇ ਮਾਲ ਤੇ ਦੁਕਾਨਾਂ
  • ਹਫਤਾਵਾਰੀ ਬਾਜ਼ਾਰ
  • ਰੈਸਟੋਰੈਂਟ
  • ਨਿਜੀ ਦਫ਼ਤਰ
  • ਜਨਤਕ ਆਵਾਜਾਈ
  • ਸੈਲੂਨ ਤੇ ਬਿਊਟੀ ਪਾਰਲਰ
  •  ਨਾਈ ਦੀਆਂ ਦੁਕਾਨਾਂ
  • ਧਾਰਮਿਕ ਸਥਾਨ ਖੁੱਲ੍ਹਣਗੇ ਪਰ ਸ਼ਰਧਾਲੂਆਂ ਨੂੰ ਆਉਣ ਦੀ ਮਨਜ਼ੂਰੀ ਨਹੀਂ

ਕੀ-ਕੀ ਰਹੇਗਾ ਬੰਦ?

  • ਸਕੂਲ-ਕਾਲਜ
  • ਕੋਚਿੰਗ ਸੈਂਟਰ
  • ਸਿਨੇਮਾ ਹਾਲ, ਮਲਟੀਪਲੈਕਸ, ਥੀਏਟਰ
  • ਯੋਗਾ ਇੰਸਟੀਚਿਊਟ
  • ਪਬਲਿਕ ਗਾਰਡਨ
  • ਜਿੰਮ, ਸਪਾ ਅਤੇ ਸਵੀਮਿੰਗ ਪੂਲ