LJP ਮੁਖੀ ਚਿਰਾਗ ਪਾਸਵਾਨ ਖ਼ਿਲਾਫ਼ ਬਗਾਵਤ, ਪਾਰਟੀ ਦੇ ਪੰਜ MPs ਨੇ ਓਮ ਬਿਰਲਾ ਨੂੰ ਲਿਖੀ ਚਿੱਠੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਜਨਸ਼ਕਤੀ ਪਾਰਟੀ ਵਿਚ ਵੱਡੀ ਫੁੱਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

Chirag PaswanFive LJP MPs revolt against Chirag Paswan

ਪਟਨਾ: ਲੋਕ ਜਨਸ਼ਕਤੀ ਪਾਰਟੀ (Lok Janshakti Party) ਵਿਚ ਵੱਡੀ ਫੁੱਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਪਾਰਟੀ ਦੇ ਪੰਜ ਸੰਸਦ ਮੈਂਬਰਾਂ ਨੇ ਪਾਰਟੀ ਮੁਖੀ ਅਤੇ ਸੰਸਦ ਮੈਂਬਰ ਚਿਰਾਗ ਪਾਸਵਾਨ (Chirag Paswan) ਖ਼ਿਲਾਫ਼ ਬਗਾਵਤ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪਸ਼ੂਪਤੀ ਪਾਰਸ ਪਾਸਵਾਨ (ਚਾਚਾ), ਪ੍ਰਿੰਸ ਰਾਜ (ਚਚੇਰੇ ਭਰਾ), ਚੰਦਨ ਸਿੰਘ, ਵੀਣਾ ਦੇਵੀ ਅਤੇ ਮਹਿਬੂਬ ਅਲੀ ਕੇਸਰ ਨੇ ਬਗਾਵਤ ਕੀਤੀ ਹੈ।

ਹੋਰ ਪੜ੍ਹੋ: ਰਹਿੰਦੇ ਅਸੀਂ ਪੰਜਾਬ ਵਿਚ ਹਾਂ ਤਾਂ ਗੱਲ ਪੰਜਾਬ ਦੀ ਕਿਉਂ ਨਾ ਕਰੀਏ?: BJP ਆਗੂ ਅਨਿਲ ਜੋਸ਼ੀ

ਸੂਤਰਾਂ ਮੁਤਾਬਕ ਇਹਨਾਂ ਪੰਜ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ (Lok Sabha Speaker Om Birla) ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹਨਾਂ ਨੂੰ ਐਲਜੇਪੀ ਤੋਂ ਵੱਖਰੇ ਦਲ ਦੀ ਮਾਨਤਾ ਦਿੱਤੀ ਜਾਵੇ। ਸਪੀਕਰ ਹੁਣ ਕਾਨੂੰਨ ਦੇ ਹਿਸਾਬ ਨਾਲ ਫੈਸਲਾ ਲੈਣਗੇ। ਮੰਨਿਆ ਜਾ ਰਿਹਾ ਹੈ ਕਿ ਇਹ ਪੰਜ ਸੰਸਦ ਮੈਂਬਰ ਜੇਡੀਯੂ ਦੇ ਸੰਪਰਕ ਵਿਚ ਹਨ।

ਹੋਰ ਪੜ੍ਹੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਹੋਈ ਮੌਤ

ਦੱਸ ਦਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਲੋਕ ਜਨਸ਼ਕਤੀ ਪਾਰਟੀ ਨੇ ਸਿਰਫ ਇਕ ਹੀ ਸੀਟ ਜਿੱਤੀ ਸੀ ਅਤੇ ਉਹ ਵਿਧਾਇਕ ਬਾਅਦ ਵਿਚ ਜੇਡੀਯੂ ਵਿਚ ਸ਼ਾਮਲ ਹੋ ਗਏ। ਹੁਣ ਵਿਧਾਨ ਸਭਾ ਜਾਂ ਵਿਧਾਨ ਪਰੀਸ਼ਦ ਵਿਚ ਪਾਰਟੀ ਦਾ ਕੋਈ ਵਿਧਾਇਕ ਨਹੀਂ ਹੈ।

  ਇਹ ਵੀ ਪੜ੍ਹੋ:  ਝੋਨੇ ਦੇ ਸੀਜ਼ਨ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਧਰਨਿਆਂ ’ਚ ਡਟੇ ਕਿਸਾਨ

ਜ਼ਿਕਰਯੋਗ ਹੈ ਕਿ ਨਿਯਮਾਂ ਅਨੁਸਾਰ ਜੇਕਰ ਕਿਸੇ ਵੀ ਸਿਆਸੀ ਦਲ ਦੀ ਸੰਸਦੀ ਪਾਰਟੀ ਵਿਚ ਦੋ-ਤਿਹਾਈ ਸੰਸਦ ਮੈਂਬਰ ਵੱਖ ਹੋ ਕੇ ਗੁੱਟ ਬਣਾਉਂਦੇ ਹਨ ਤਾਂ ਉਹ ਦਲ-ਬਦਲ ਦੇ ਘੇਰੇ ਵਿਚ ਨਹੀਂ ਆਉਂਦੇ। ਉਹ ਦੋ-ਤਿਹਾਈ ਸੰਸਦ ਮੈਂਬਰ ਕਿਸੇ ਹੋਰ ਪਾਰਟੀ ਵਿਚ ਜਾ ਸਕਦੇ ਹਨ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅੱਜ  ਇਸ ਸਬੰਧੀ ਪਰੀਖਣ ਕਰ ਸਕਦੇ ਹਨ।