UP ‘ਚ ਸ਼ਰਾਬ ਮਾਫੀਆ ਦੇ ਦਬਦਬੇ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਦਾ ਵਾਰ, ਕਿਹਾ ਸੁੱਤੀ ਪਈ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਰਾਬ ਮਾਫੀਆ ਦੇ ਵੱਧ ਰਹੇ ਦਬਦਬੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ’ਤੇ ਖੜ੍ਹੇ ਕੀਤੇ ਵੱਡੇ ਸਵਾਲ।

Priyanka Gandhi Vadra

ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ (General Secretary of Congress Priyanka Gandhi Vadra) ਨੇ ਇਕ ਪੱਤਰਕਾਰ ਦੀ ਮੌਤ ਨੂੰ ਲੈ ਕੇ ਉੱਤਰ ਪ੍ਰਦੇਸ਼ (Uttar Pradesh) ਦੀ ਯੋਗੀ ਅਦਿੱਤਿਆਨਾਥ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਉੱਤਰ ਪ੍ਰਦੇਸ਼ ਵਿੱਚ ਸ਼ਰਾਬ ਮਾਫੀਆ (Liquor Mafia) ਦੇ ਵੱਧ ਰਹੇ ਦਬਦਬੇ ’ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। 

ਹੋਰ ਪੜ੍ਹੋ: ਨੌਜਵਾਨਾਂ ਨੇ ਬਜ਼ੁਰਗ 'ਤੇ ਢਾਹਿਆ ਤਸ਼ੱਦਦ, ਜਬਰੀ ਕੱਟੀ ਦਾੜ੍ਹੀ ਤੇ ਕੀਤੀ ਕੁੱਟਮਾਰ

ਉਹਨਾਂ ਨੇ ਟਵੀਟ ‘ਚ ਲਿਖਿਆ ਕਿ, “ਸ਼ਰਾਬ ਮਾਫੀਆ ਅਲੀਗੜ੍ਹ ਤੋਂ ਪ੍ਰਤਾਪਗੜ੍ਹ ਤੱਕ ਪੂਰੇ ਰਾਜ ਵਿੱਚ ਮੌਤ ਦਾ ਨੰਗਾ ਨਾਚ ਕਰ ਰਹੇ ਹਨ। ਉੱਤਰ ਪ੍ਰਦੇਸ਼ ਸਰਕਾਰ ਚੁੱਪ ਹੈ। ਪੱਤਰਕਾਰਾਂ ਨੂੰ ਸੱਚ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ, ਪ੍ਰਸ਼ਾਸਨ ਨੂੰ ਖਤਰੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਸਰਕਾਰ ਸੁੱਤੀ ਪਈ ਹੈ। ਕੀ ਜੰਗਲ ਰਾਜ ਦਾ ਪਾਲਣ-ਪੋਸ਼ਣ ਕਰਨ ਵਾਲੀ ਯੂ.ਪੀ. ਸਰਕਾਰ ਕੋਲ ਪੱਤਰਕਾਰ ਸੁਲਭ ਸ੍ਰੀਵਾਸਤਵ ਦੇ ਪਰਿਵਾਰਕ ਮੈਂਬਰਾਂ ਦੇ ਹੰਝੂਆਂ ਦਾ ਕੋਈ ਜਵਾਬ ਹੈ?

ਹੋਰ ਪੜ੍ਹੋ: ਸੈਲਾਨੀਆਂ ਲਈ ਖੁਸ਼ਖਬਰੀ, ਦੋ ਮਹੀਨਿਆਂ ਬਾਅਦ ਖੁੱਲ੍ਹੇਗਾ ਤਾਜ ਮਹਿਲ

ਪ੍ਰਿਯੰਕਾ ਗਾਂਧੀ ਨੇ ਆਪਣੇ ਇਸ ਟਵੀਟ ਰਾਹੀਂ ਯੂ.ਪੀ. ਦੀ ਕਾਨੂੰਨ ਵਿਵਸਥਾ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਦੱਸ ਦੇਈਏ ਕਿ ਪੱਤਰਕਾਰ ਸੁਲਭ ਸ੍ਰੀਵਾਸਤਵ ਦੀ ਪ੍ਰਤਾਪਗੜ੍ਹ ‘ਚ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ। ਉਹਨਾਂ ਨੇ ਦੋ ਦਿਨ ਪਹਿਲਾਂ ਇੱਕ ਪੱਤਰ ਲਿਖਿਆ ਸੀ, ਜਿਸ ‘ਚ ਉਨ੍ਹਾਂ ਨੇ ਸ਼ਰਾਬ ਮਾਫੀਆ ਦੇ ਹੱਥੋਂ ਆਪਣੀ ਹੱਤਿਆ ਦਾ ਖਦਸ਼ਾ ਜ਼ਾਹਿਰ ਕੀਤਾ ਸੀ।