ਮੋਹਾਲੀ ਪੁਲਿਸ ਵਲੋਂ ਨੈਣਾ ਦੇਵੀ ਨੇੜੇ ਮੁਠਭੇੜ ਦੌਰਾਨ ਇਕ ਬਦਮਾਸ਼ ਢੇਰ, ਦੋ ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਪੰਜਾਬ ਪੁਲਿਸ ਦੇ ਨਾਲ ਇਕ ਮੁਠਭੇੜ ਵਿਚ ਇਕ ਵਾਂਟੇਡ ਅਪਰਾਧੀ ਮਾਰਿਆ ਗਿਆ ਜਦਕਿ ਦੋ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Criminal Killed in Encounter in HP

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਪੰਜਾਬ ਪੁਲਿਸ ਦੇ ਨਾਲ ਇਕ ਮੁਠਭੇੜ ਵਿਚ ਇਕ ਵਾਂਟੇਡ ਅਪਰਾਧੀ ਮਾਰਿਆ ਗਿਆ ਜਦਕਿ ਦੋ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਿਲਾਸਪੁਰ ਦੇ ਪੁਲਿਸ ਮੁਖੀ ਅਸ਼ੋਕ ਕੁਮਾਰ ਨੇ ਕਿਹਾ ਕਿ ਅਪਰਾਧੀਆਂ ਦੀ ਪਛਾਣ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸੰਨੀ ਮਸੀਹ ਦੇ ਰੂਪ ਵਿਚ ਹੋਈ ਹੈ। ਕੁਮਾਰ ਨੇ ਦਸਿਆ ਕਿ ਪੰਜ ਅਪਰਾਧੀਆਂ ਨੇ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿਚ ਪੈਂਦੇ ਸੋਹਾਣਾ ਤੋਂ ਪਿਸਤੌਲ ਦੀ ਨੋਕ 'ਤੇ ਇਕ ਵਿਅਕਤੀ ਕੋਲੋਂ ਵਰਨਾ ਕਾਰ ਖੋਹ ਲਈ ਸੀ।