ਕੱਲ੍ਹ ਜਾਰੀ ਹੋਣਗੇ 10ਵੀਂ ਕਲਾਸ CBSE ਬੋਰਡ ਦੇ ਨਤੀਜੇ, HRD ਮੰਤਰੀ ਨੇ ਦਿੱਤੀ ਜਾਣਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਕਲਾਸ ਦੀ ਨਤੀਜੇ 13 ਜੁਲਾਈ ਨੂੰ ਜਾਰੀ ਕਰ ਦਿੱਤੇ ਹਨ।

Students

ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਕਲਾਸ ਦੀ ਨਤੀਜੇ 13 ਜੁਲਾਈ ਨੂੰ ਜਾਰੀ ਕਰ ਦਿੱਤੇ ਹਨ। 12ਵੀਂ ਕਲਾਸ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਸੀਬੀਐਸਈ ਦੇ ਲੱਖਾਂ ਵਿਦਿਆਰਥੀਆਂ ਨੂੰ 10ਵੀਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਸੀਬੀਐਸਈ 10ਵੀਂ ਬੋਰਡ ਦੀਆਂ ਪ੍ਰੀਖਿਆ ਦੇ ਨਤੀਜੇ ਕੱਲ ਯਾਨੀ 15 ਜੁਲਾਈ ਨੂੰ ਜਾਰੀ ਕੀਤੇ ਜਾਣਗੇ।

ਇਸ ਦੀ ਜਾਣਕਾਰੀ ਖੁਦ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨੇ ਅਪਣੇ ਟਵਿਟਰ ਹੈਂਡਲ ਦੇ ਜ਼ਰੀਏ ਦਿੱਤੀ ਹੈ। ਸੀਬੀਐਸਈ ਬੋਰਡ ਦੇ 10ਵੀਂ ਦੇ ਨਤੀਜੇ ਬੋਰਡ ਦੇ ਅਧਿਕਾਰਕ ਰਿਜ਼ਲਟ ਪੋਰਟਲ cbseresults.nic.in ‘ਤੇ ਐਲਾਨੇ ਜਾਣਗੇ। ਵਿਦਿਆਰਥੀ ਰਿਜ਼ਲਟ ਦੇ ਸਿੱਧੇ ਲਿੰਕ ਨਾਲ ਵੀ ਅਪਣਾ ਨਤੀਜਾ ਦੇਖ ਸਕਦੇ ਹਨ।   

ਬੋਰਡ ਦੀ ਵੈੱਬਸਾਈਟ ‘ਤੇ ਇਸ ਤਰ੍ਹਾਂ ਚੈੱਕ ਕਰੋ ਅਪਣਾ ਨਤੀਜਾ

  1. ਅਧਿਕਾਰਕ ਵੈਬਸਾਈਟ cbse.nic.in ਜਾਂ cbseresults.nic.in 'ਤੇ ਜਾਓ।
  2. ਵੈਬਸਾਈਟ ਦੇ ਹੋਮਪੇਜ 'ਤੇ ਦਿੱਤੇ ਗਏ ਨਤੀਜੇ ਦੇ ਲਿੰਕ' ਤੇ ਕਲਿੱਕ ਕਰੋ।
  3. ਇੱਕ ਨਵਾਂ ਪੇਜ ਖੁੱਲੇਗਾ, ਇੱਥੇ ਅਪਣਾ ਰੋਲ ਨੰਬਰ ਲਿਖੋ।
  4. ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।