ਭਾਰਤ ਦੀ ਯੂ.ਪੀ.ਆਈ. ਭੁਗਤਾਨ ਪ੍ਰਣਾਲੀ ਦਾ ਫ਼ਰਾਂਸ ’ਚ ਪ੍ਰਯੋਗ ਕਰਨ ’ਤੇ ਸਹਿਮਤੀ ਬਣੀ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਇਕ ਕਲਾ ਕੇਂਦਰ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
ਪੈਰਿਸ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭੁਗਤਾਨ ਪ੍ਰਣਾਲੀ ‘ਯੂਨੀਫ਼ਾਈਡ ਪੈਮੈਂਟ ਇੰਟਰਫ਼ੇਸ’ (ਯੂ.ਪੀ.ਆਈ.) ਦੇ ਪ੍ਰਯੋਗ ਨੂੰ ਲੈ ਕੇ ਭਾਰਤ ਅਤੇ ਫ਼ਰਾਂਸ ਵਿਚਕਾਰ ਸਹਿਮਤੀ ਬਣੀ ਹੈ, ਜਿਸ ਦੇ ਨਤੀਜੇ ਵਜੋਂ ਹੁਣ ਇੱਥੇ ਇਸ ਦਾ ਪ੍ਰਯੋਗ ਕੀਤਾ ਜਾ ਸਕੇਗਾ ਅਤੇ ਭਾਰਤੀ ਨਵੀਂਆਂ ਪਹਿਲਾਂ ਲਈ ਇਕ ਵੱਡਾ ਬਾਜ਼ਾਰ ਖੁਲ੍ਹੇਗਾ।
ਉਨ੍ਹਾਂ ਕਿਹਾ, ‘‘ਭਾਰਤ ਦੀ ਯੂ.ਪੀ.ਆਈ. ਭੁਗਤਾਨ ਪ੍ਰਣਾਲੀ ਦੇ ਪ੍ਰਯੋਗ ਨੂੰ ਲੈ ਕੇ ਫ਼ਰਾਂਸ ਨਾਲ ਇਕ ਸਮਝੌਤਾ ਹੋਇਆ ਹੈ। ਇਸ ਦੀ ਸ਼ੁਰੂਆਤ ਐਫ਼ਿਲ ਟਾਵਰ ਤੋਂ ਕੀਤੀ ਜਾਵੇਗੀ ਅਤੇ ਹੁਣ ਭਾਰਤੀ ਸੈਲਾਨੀ ਐਫ਼ਿਲ ਟਾਵਰ ’ਚ ਯੂ.ਪੀ.ਆਈ. ਪ੍ਰਣਾਲੀ ਜ਼ਰੀਏ ਰੁਪਏ ’ਚ ਭੁਗਤਾਨ ਕਰ ਸਕਣਗੇ।’’
ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਲਈ ਦਿੱਲੀ ਦੀ ਅਨਸ਼ਨੁਕ੍ਰਿਤੀ ਕਮਿਊਨੀਕੇਸ਼ਨ ਨੂੰ ਦਿਤਾ ਗਿਆ 3 ਮਹੀਨੇ ਦਾ ਠੇਕਾ : ਹਰਜਿੰਦਰ ਸਿੰਘ ਧਾਮੀ
ਸਾਲ 2022 ’ਚ ਯੂ.ਪੀ.ਆਈ. ਸੇਵਾਵਾਂ ਪ੍ਰਦਾਨ ਕਰਨ ਵਾਲੀ ਪ੍ਰਮੁੱਖ ਸੰਸਥਾ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐਲ.ਪੀ.ਸੀ.ਆਈ.) ਨੇ ਫ਼ਰਾਂਸ ਦੀ ਤੇਜ਼ ਅਤੇ ਸੁਰਖਿਅਤ ਆਨਲਾਈਨ ਭੁਗਤਾਨ ਪ੍ਰਣਾਲੀ ‘ਲਾਇਰਾ’ ਨਾਲ ਇਕ ਸਮਝੌਤੇ ’ਤੇ ਹਸਤਾਖ਼ਰ ਕੀਤੇ ਸਨ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਹੁਣ ਫਰਾਂਸ ’ਚ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਤੋਂ ਬਾਅਦ ਪੰਜ ਸਾਲ ਦਾ ਵਰਕ ਵੀਜ਼ਾ ਦਿਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਫ਼ਰਾਂਸ ’ਚ ਵਸੇ ਭਾਰਤੀਆਂ ਨੂੰ ਭਾਰਤ ’ਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇਕ ਵਿਕਸਤ ਦੇਸ਼ ਦੇ ਰੂਪ ’ਚ ਉਭਰਨ ਲਈ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।