PM ਮੋਦੀ ਦਾ ਵੱਡਾ ਐਲਾਨ- ਦੇਸ਼ ‘ਚ 14 ਅਗਸਤ ਦਾ ਦਿਨ ‘ਵੰਡ ਦਾ ਦੁਖਾਂਤ ਦਿਵਸ' ਵਜੋਂ ਮਨਾਇਆ ਜਾਵੇਗਾ
ਪੀਐਮ ਮੋਦੀ ਨੇ ਟਵੀਟ ਵਿਚ ਕਿਹਾ ਕਿ ਇਸ ਦਿਨ ਸਾਡੇ ਲੱਖਾਂ ਭੈਣਾਂ ਅਤੇ ਭਰਾਵਾਂ ਨੂੰ ਨਫ਼ਰਤ ਅਤੇ ਹਿੰਸਾ ਕਾਰਨ ਉੱਜੜਨਾ ਪਿਆ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ 14 ਅਗਸਤ ਦੇ ਦਿਨ ਨੂੰ ‘ਵੰਡ ਦਾ ਦੁਖਾਂਤ ਦਿਵਸ' ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਪੀਐਮ ਮੋਦੀ ਨੇ ਟਵੀਟ (Tweet) ਕਰਕੇ ਇਹ ਗੱਲ ਕਹੀ। ਪੀਐਮ ਮੋਦੀ ਨੇ ਟਵੀਟ ਵਿਚ ਕਿਹਾ ਕਿ ਇਸ ਦਿਨ ਸਾਡੇ ਲੱਖਾਂ ਭੈਣਾਂ ਅਤੇ ਭਰਾਵਾਂ ਨੂੰ ਨਫ਼ਰਤ ਅਤੇ ਹਿੰਸਾ ਕਾਰਨ ਉੱਜੜਨਾ ਪਿਆ। ਉਨ੍ਹਾਂ ਦੇ ਬਲੀਦਾਨ ਦੀ ਯਾਦ ਵਿਚ 14 ਅਗਸਤ (14 August to be celebrated) ਨੂੰ ‘ਵੰਡ ਦਾ ਦੁਖਾਂਤ ਦਿਵਸ' (PartitionHorrorsRemembranceDay) ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਹੋਰ ਪੜ੍ਹੋ: ਟਵਿੱਟਰ ਨੇ ਰਾਹੁਲ ਗਾਂਧੀ ਦਾ ਅਕਾਊਂਟ ਕੀਤਾ ਅਨਲਾਕ
ਪੀਐਮ ਮੋਦੀ ਨੇ ਟਵੀਟ ਵਿਚ ਲਿਖਦੇ ਹਨ, "ਦੇਸ਼ ਦੀ ਵੰਡ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਨਫ਼ਰਤ ਅਤੇ ਹਿੰਸਾ ਦੇ ਕਾਰਨ ਸਾਡੇ ਲੱਖਾਂ ਭੈਣਾਂ ਅਤੇ ਭਰਾਵਾਂ ਨੂੰ ਬੇਘਰ ਹੋਣਾ ਪਿਆ ਅਤੇ ਇੱਥੋਂ ਤੱਕ ਕਿ ਆਪਣੀ ਜਾਨ ਵੀ ਗੁਆਉਣੀ ਪਈ। ਉਨ੍ਹਾਂ ਲੋਕਾਂ ਦੇ ਸੰਘਰਸ਼ (People's Struggle) ਅਤੇ ਕੁਰਬਾਨੀ ਨੂੰ ਯਾਦ ਕਰਦੇ ਹੋਏ, 14 ਅਗਸਤ ਨੂੰ 'ਪਾਰਟੀਸ਼ਨ ਹੌਰਰਸ ਰੇਮਬਰੈਂਸ ਡੇ' ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। #PartitionHorrorsRemembranceDay ਦਾ ਇਹ ਦਿਨ ਨਾ ਸਿਰਫ ਸਾਨੂੰ ਭੇਦਭਾਵ, ਦੁਸ਼ਮਣੀ ਅਤੇ ਮਾੜੀ ਇੱਛਾ ਦੇ ਜ਼ਹਿਰ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰੇਗਾ, ਬਲਕਿ ਏਕਤਾ, ਸਮਾਜਿਕ ਸਦਭਾਵਨਾ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਵੀ ਮਜ਼ਬੂਤ ਕੀਤਾ ਜਾਵੇ।”
ਹੋਰ ਪੜ੍ਹੋ: ਰਾਜ ਕੁੰਦਰਾ ਨੇ ਬੰਬੇ HC ਤੋਂ ਮੰਗੀ ਅਗਾਊਂ ਜ਼ਮਾਨਤ, ਕਿਹਾ- ਮੈਂ ਕੰਪਨੀ ਦਾ ਸਿਰਫ਼ ਸਲੀਪਿੰਗ ਪਾਰਟਨਰ ਸੀ
ਹੋਰ ਪੜ੍ਹੋ: 'ਜਿਨ੍ਹਾਂ ਨੇਤਾਵਾਂ ’ਤੇ ਕਤਲ, ਲੁੱਟ ਤੇ ਰੇਪ ਦੇ ਦੋਸ਼ ਹਨ, ਉਨ੍ਹਾਂ ਨੂੰ ਟਿਕਟ ਦਿੰਦੀਆਂ ਪਾਰਟੀਆਂ'
ਤੁਹਾਨੂੰ ਦੱਸ ਦੇਈਏ ਕਿ, 14 ਅਗਸਤ ਉਹ ਦਿਨ ਸੀ ਜਦੋਂ ਦੇਸ਼ ਦੀ ਵੰਡ ਹੋਈ ਅਤੇ 14 ਅਗਸਤ 1947 ਨੂੰ ਪਾਕਿਸਤਾਨ (Partition 1947) ਨੂੰ ਇੱਕ ਵੱਖਰਾ ਰਾਸ਼ਟਰ ਅਤੇ 15 ਅਗਸਤ 1947 ਨੂੰ ਭਾਰਤ ਨੂੰ ਘੋਸ਼ਿਤ ਕੀਤਾ ਗਿਆ। ਕਹਿਣ ਲਈ ਇਹ ਦੇਸ਼ ਦੀ ਵੰਡ ਸੀ, ਪਰ ਅਸਲ ਵਿਚ ਇਹ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਅਤੇ ਭਾਵਨਾਵਾਂ ਦੀ ਵੰਡ ਸੀ।