ਸਵਾਈਨ ਫਲੂ ਕਾਰਨ ਬੈਂਗਲੁਰੂ ‘ਚ ਹੁਣ ਤਕ 177 ਮਾਮਲੇ, ਸਰਕਾਰ ਨੇ ਕਿਹਾ ਘਬਰਾਉਣ ਦੀ ਲੋੜ੍ਹ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਕਈਂ ਇਲਾਕਿਆਂ ਵਿਚ ਇਸ ਸਮੇਂ ਸਵਾਈਨ ਫਲੂ ਦਾ ਕਹਿਰ ਜਾਰੀ ਹੈ। ਕਰਨਾਟਕ ‘ਚ ਵੀ ਹੁਣ ਤਕ ਸਵਾਈਨ ਫਲੂ ਦੇ ਕਈਂ ...

Swine Flu

ਬੈਂਗਲੁਰੂ (ਪੀਟੀਆਈ) : ਦੇਸ਼ ਦੇ ਕਈਂ ਇਲਾਕਿਆਂ ਵਿਚ ਇਸ ਸਮੇਂ ਸਵਾਈਨ ਫਲੂ ਦਾ ਕਹਿਰ ਜਾਰੀ ਹੈ। ਕਰਨਾਟਕ ‘ਚ ਵੀ ਹੁਣ ਤਕ ਸਵਾਈਨ ਫਲੂ ਦੇ ਕਈਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚ ਬੈਂਗਲੁਰੂ ‘ਚ ਇਕ ਐਚ1 ਐਨ1 ਵਾਇਰਸ ਦੀ ਲਪੇਟ ‘ਚ ਹੁਣ ਤਕ 177 ਮਾਮਲੇ ਆਏ ਹਨ। ਪ੍ਰਸ਼ਾਸ਼ਨ ਨੇ ਵੀ ਦਾਅਵਾ ਕੀਤਾ ਹੈ ਕਿ ਮੀਡੀਆ ਰਿਪੋਰਟਸ ਦੇ ਮੁਤਾਬਿਕ, ਸਵਾਈਨ ਫਲੂ ਦੇ ਕਾਰਨ ਕਰਨਾਟਕ ‘ਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੈਂਗਲੁਰੂ ਮਹਾਂਨਗਰ ਪਾਲਿਕਾ ਦੇ ਕਮਿਸ਼ਨਰ ਮੰਜੂਨਾਥ ਪ੍ਰਸ਼ਾਦ ਨੇ ਕਿਹਾ, ਹੁਣ ਤਕ ਅਸੀਂ 177 ਮਾਮਲਿਆਂ ਦੀ ਜਾਂਚ ਕਰ ਚੁੱਕੇ ਹਾਂ।

ਇਹਨਾਂ ਵਿਚੋਂ 37 ਬੈਂਗਲੁਰੂ ਤੋਂ ਬਾਹਤ ਦੇ ਹਨ। ਉਹਨਾਂ ਦੀ ਨਿਯਮਿਤ ਰੂਪ ਤੋਂ ਨਿਗਰਾਨੀ ਕੀਤੀ ਜਾ ਰਹੀ ਹੈ। ਅਤੇ ਇਸ ਉੱਤੇ ਐਕਸ਼ਨ ਲਿਆ ਵੀ ਜਾਵੇਗਾ। ਉਹਨਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਪਿਛਲੇ ਸਾਲਾਂ ਦੀ ਔਸਤ ਇਸ ਵਾਰ ਕੇਸ ਘੱਟ ਆਏ ਹਨ। ਇਸ ਲਈ ਇਥੇ ਘਬਰਾਉਣ ਦੀ ਜਰੂਰਤ ਨਹੀਂ ਹੈ। ਸ਼ੁਰੂਆਤੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ 400 ਤੋਂ ਜ਼ਿਆਦਾ ਲੋਕ ਹੁਣ ਤਕ ਪੂਰੇ ਕਰਨਾਟਕ ‘ਚ ਸਵਾਈਨ ਫਲੂ ਦੀ ਲਪੇਟ ਵਿਚ ਆ ਚੁੱਕੇ ਹਨ। ਹਾਲਾਂਕਿ ਹੁਣ ਤਕ ਸਿਹਤ ਵਿਭਾਗ ਵੱਲੋਂ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਰਹੀ।

ਸਵਾਈਨ ਫਲੂ ਦੇ ਜ਼ਿਆਦਾਤਰ ਮਾਮਲੇ ਨਿਜ਼ੀ ਹਸਪਤਾਲਾਂ ‘ਚ ਰਿਪੋਰਟ ਹੋਏ ਹਨ। ਬੈਂਗਲੁਰੂ ਸ਼ਹਿਰੀ ਜਿਲ੍ਹਾ ਨਿਗਰਾਨੀ ਅਧਿਕਾਰੀ ਡਾਕਟਰ ਸੁਨੰਦਾ ਨੇ ਟੀਓਆਈ ਨੂੰ ਦੱਸਿਆ ਕਿ ਸਵਾਈਨ ਫਲੂ ਦੇ ਮਰੀਜ਼ਾਂ ਦੀ ਪਹਿਚਾਣ ਲਈ 3 ਹਜਾਰ ਘਰਾਂ ਦਾ ਸਰਵੇ ਕੀਤਾ ਗਿਆ ਹੈ।