ਰਾਮ ਮੰਦਰ ਨਿਰਮਾਣ ਲਈ ਹਲਚਲ ਹੋਈ ਤੇਜ਼, ਪ੍ਰਿੰਸ ਤੂਸੀ ਪਹੁੰਚੇ ਅਯੋਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮ ਮੰਦਰ ਨਿਰਮਾਣ ਦੇ ਲਈ ਅਯੋਧਿਆ ‘ਚ ਭੱਖ-ਹੜਤਾਲ ਕਰ ਚੁੱਕੇ ਸਵਾਮੀ ਪਰਮਹੰਸ ਨੇ ਅਪਣੀ ਮੌਤ ਦਾ ਡਰ ਪ੍ਰਗਟਾਇਆ ਹੈ.....

Ram Mandir

ਲਖਨਊ (ਪੀਟੀਆਈ) : ਰਾਮ ਮੰਦਰ ਨਿਰਮਾਣ ਦੇ ਲਈ ਅਯੋਧਿਆ ‘ਚ ਭੱਖ-ਹੜਤਾਲ ਕਰ ਚੁੱਕੇ ਸਵਾਮੀ ਪਰਮਹੰਸ ਨੇ ਅਪਣੀ ਮੌਤ ਦਾ ਡਰ ਪ੍ਰਗਟਾਇਆ ਹੈ। ਉਹਨਾਂ ਨੇ ਕਿਹਾ ਕਿ ਮੰਦਰ ਦੇ ਪੱਖ ‘ਚ 98 ਫ਼ੀਸਦੀ ਮੁਸਲਮਾਨ ਹਨ, ਪਰ 2 ਫ਼ੀਸਦੀ ਮੁਸਲਮਾਨ ਅਤਿਵਾਦੀਆਂ ਗਤੀਵਿਧੀਆਂ ਵਿਚ ਰੁੱਝੇ ਹੋਏ ਹਨ। ਅਸਲੀਅਤ, ‘ਚ ਅਯੋਧਿਆ ‘ਚ ਰਾਮ ਮੰਦਰ ਬਣ ਜਾਣ ਨਾਲ ਕੱਟੜ ਪੰਥੀਆਂ ਦੀਆਂ ਦੁਕਾਨਾਂ ਵੀ ਬੰਦ ਹੋ ਜਾਣਗੀਆਂ। ਕੱਟੜਪੰਥੀ ਨਹੀਂ ਚਾਹੁੰਦੇ ਕਿ ਅਯੋਧਿਆ ‘ਚ ਰਾਮ ਮੰਦਰ ਬਣੇ। ਪਰ, ਮੈਂ ਮੰਦਰ ਦੇ ਪ੍ਰਤੀ ਵਚਨਬੱਧ ਹਾਂ। ਮੰਦਰ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ। ਸਰਕਾਰ ਵੀ ਸਾਡੇ ਨਾਲ ਸਹਿਮਤ ਹੈ।

ਉਹਨਾਂ ਨੇ ਕਿਹਾ ਕਿ ਸਾਲ 2019 ਸ਼ੁਰੂ ਹੁੰਦੀ ਹੀ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਉਧਰ ਰਾਮ ਮੰਦਰ ਨਿਰਮਾਣ ਦੇ ਲਈ ਅਯੋਧਿਆ ਵਿਚ ਹਲਚਲ ਸ਼ੁਰੂ ਹੋ ਗਈ ਹੈ। ਪ੍ਰਿੰਸ ਤੂਸੀ ਵੀ ਪਹੁੰਚ ਚੁੱਕੇ ਹਨ। ਜਾਨਕੀ ਘਾਟ ਵੱਡੇ ਸਥਾਨ ਉਤੇ ਮੀਟਿੰਗ ਕਰ ਰਹੇ ਹਨ। ਮਹੰਤ ਜਨੇਜਯ ਸ਼ਰਣ ਦੇ ਸਥਾਨ ਪਰ ਬੈਠਕ ਹੋ ਰਹੀ ਹੈ। ਸੰਤ ਸਵਾਮੀ ਪਰਮਹੰਸ ਦਾਸ ਦੀ ਭੁੱਖ ਹੜਤਾਲ ਸਫ਼ਲ ਹੋ ਗਈ ਹੈ। ਸੁਣਵਾਈ ਦੇ ਦਿਨ 29 ਅਕਤੂਬਰ ਤੋਂ ਪਹਿਲੇ ਹੀ 27 ਅਕਤੂਬਰ ਨੂੰ ਹੀ ਸੰਕੇਤ ਮਿਲ ਜਾਣਗੇ।