ਰਾਜਸਥਾਨ 'ਚ ਨਵੀਂ ਸਰਕਾਰ ਦੇ ਸਾਹਮਣੇ ਸਭ ਤੋ ਵੱਡੀ ਚਣੌਤੀ ਬਣੇਗਾ ਪਾਣੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਲਸਪੁਰ ਬੰਨ੍ਹ ਵਿਚ ਪਾਣੀ ਪੱਧਰ 309.10 ਆਰਐਲ ਮੀਟਰ ਦੇ ਹੇਠਲੇ ਪੱਧਰ ਤੱਕ ਪਾਣੀ ਬਚਿਆ ਹੈ। ਜੈਪੁਰ ਦੀ ਲਾਈਫਲਾਈਨ ਬੀਸਲਪੁਰ ਬੰਨ੍ਹ ਵਿਚ ਮਾਨਸੂਨ ਦੀ ਆਖਰੀ ....

water shortage

ਜੈਪੁਰ (ਭਾਸ਼ਾ) : ਬੀਲਸਪੁਰ ਬੰਨ੍ਹ ਵਿਚ ਪਾਣੀ ਪੱਧਰ 309.10 ਆਰਐਲ ਮੀਟਰ ਦੇ ਹੇਠਲੇ ਪੱਧਰ ਤੱਕ ਪਾਣੀ ਬਚਿਆ ਹੈ। ਜੈਪੁਰ ਦੀ ਲਾਈਫਲਾਈਨ ਬੀਸਲਪੁਰ ਬੰਨ੍ਹ ਵਿਚ ਮਾਨਸੂਨ ਦੀ ਆਖਰੀ ਬਾਰਿਸ਼ ਤੋਂ ਬਾਅਦ ਪਾਣੀ ਪੱਧਰ 310.23 ਆਰਐਲ ਮੀਟਰ ਪਹੁੰਚ ਗਿਆ ਹੈ। ਹੁਣ ਬੰਨ੍ਹ ਵਿਚ 11.5 ਟੀਐਮਸੀ ਪਾਣੀ ਹੈ, ਯਾਨੀ ਬੰਨ੍ਹ 29 ਫੀ ਸਦੀ ਭਰਿਆ ਹੋਇਆ ਹੈ ਪਰ ਦੋ ਮਹੀਨੇ ਬਾਅਦ ਬੀਸਲਪੁਰ ਡੇਮ ਵੀ ਸੁੱਕ ਜਾਵੇਗਾ, ਇਸ ਲਈ ਰਾਜਸਥਾਨ ਵਿਚ ਜੋ ਪਾਰਟੀ ਸੱਤਾ ਵਿਚ ਆਵੇਗੀ, ਉਸ ਦਾ ਪਹਿਲਾ ਕੰਮ ਜੈਪੁਰ ਦੀ ਪਿਆਸ ਬੁਝਾਉਣੀ ਹੋਵੇਗੀ

ਕਿਉਂਕਿ ਅਜੇ ਤੱਕ ਪੁਰਾਣੇ ਨਲਕੂਪਾਂ ਦੀ ਮਨਜ਼ੂਰੀ ਪਾਣੀ ਵਿਭਾਗ ਤੋਂ ਨਹੀਂ ਮਿਲੀ ਹੈ। ਅਜਿਹੇ ਵਿਚ ਹੁਣ ਜੈਪੁਰ ਵਿਚ ਪਾਣੀ ਕਿੱਥੋ ਆਵੇਗਾ, ਇਸ ਦਾ ਜਵਾਬ ਕਿਸੇ ਦੇ ਕੋਲ ਨਹੀਂ ਹੈ। ਪਾਣੀ ਦੀ ਕਿੱਲਤ ਨੂੰ ਵੇਖਦੇ ਹੋਏ ਪਾਣੀ ਵਿਭਾਗ ਨੇ ਪਾਣੀ ਦੀ ਕਟੌਤੀ ਕੀਤੀ ਸੀ। ਪਹਿਲਾਂ ਜਿੱਥੇ 1 ਤੋਂ ਡੇਢ  ਘੰਟੇ ਤੱਕ ਪਾਣੀ ਆਉਂਦਾ ਸੀ, ਉਥੇ ਹੀ ਹੁਣ 45 ਤੋਂ 70 ਮਿੰਟ ਤੱਕ ਹੀ ਪਾਣੀ ਘਰਾਂ ਤੱਕ ਪਹੁੰਚ ਰਿਹਾ ਹੈ। ਅਜਿਹੇ ਵਿਚ ਹੁਣ ਆਉਣ ਵਾਲੇ ਦਿਨਾਂ ਵਿਚ ਪਾਣੀ ਦੀ ਕਟੌਤੀ ਹੋਰ ਹੋ ਸਕਦੀ ਹੈ।

ਬੰਨ੍ਹ ਵਿਚ ਸਭ ਤੋਂ ਜ਼ਿਆਦਾ ਪਾਣੀ ਦੀ ਆਵਕ ਦੋ ਸਾਲ ਪਹਿਲਾਂ ਸਾਲ 2016 ਵਿਚ ਸੀ, ਉਦੋਂ ਟੋਂਕ, ਭੀਲਵਾੜਾ, ਅਜਮੇਰ, ਰਾਜਸਮੰਦ ਅਤੇ ਚਿਤੌੜਗੜ੍ਹ ਵਿਚ ਔਸਤ ਤੋਂ 28 ਤੋਂ 83 ਫੀ ਸਦੀ ਜਿਆਦਾ ਵਰਖਾ ਹੋਈ ਜਿਸ ਦੇ ਨਾਲ ਬੀਸਲਪੁਰ ਬੰਨ੍ਹ ਲਬਾਲਬ ਭਰ ਕੇ 45 ਦਿਨ ਤੱਕ ਓਵਰਫਲੋ ਰਿਹਾ ਸੀ ਪਰ ਇਸ ਵਾਰ ਇਸ ਇਲਾਕਿਆਂ ਵਿਚ ਘੱਟ ਮੀਂਹ ਹੋਈ, ਜਿਸ ਵਜ੍ਹਾ ਨਾਲ ਬੀਸਲਪੁਰ ਬੰਨ੍ਹ ਪਿਆਸਾ ਰਹਿ ਗਿਆ।

11 ਦਿਸੰਬਰ ਨੂੰ ਰਾਜਸਥਾਨ ਵਿਚ ਨਵੀਂ ਸਰਕਾਰ ਬਣੇਗੀ। ਸਰਕਾਰ ਬਨਣ ਦੇ ਨਾਲ ਹੀ ਇਹ ਫ਼ੈਸਲਾ ਕਠੋਰਤਾ ਨਾਲ ਲੈਣਾ ਹੋਵੇਗਾ ਕਿ ਜੈਪੁਰ ਵਿਚ ਪਾਣੀ ਦਾ ਇਤੰਜਾਮ ਕਿਸ ਪ੍ਰਕਾਰ ਨਾਲ ਹੋਵੇਗਾ ਨਹੀਂ ਤਾਂ ਜੈਪੁਰ ਲਈ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।