ਸੰਸਦ ਦਾ ਸਰਦ ਰੁੱਤ ਦਾ ਸੈਸ਼ਨ 11 ਦਸੰਬਰ ਤੋਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਦ ਦਾ ਸਰਦ ਰੁੱਤ ਦਾ ਸੈਸ਼ਨ 11 ਦੰਸਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ ਅੱਠ ਜਨਵਰੀ 2019 ਤੱਕ ਚਲੇਗਾ। ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਇਸ ਸੰਬਧੀ ਜਾਣਕਰੀ ਦਿਤੀ।

Parliament of India

ਨਵੀਂ ਦਿੱਲੀ , ( ਭਾਸ਼ਾ ) : ਸੰਸਦ ਦਾ ਸਰਦ ਰੁੱਤ ਦਾ ਸੈਸ਼ਨ 11 ਦੰਸਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ ਅੱਠ ਜਨਵਰੀ 2019 ਤੱਕ ਚਲੇਗਾ। ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਇਸ ਸੰਬਧੀ ਜਾਣਕਰੀ ਦਿਤੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਤੇ ਰਾਮ ਮੰਦਰ ਤੇ ਸੰਸਦ ਵਿਚ ਕਾਨੂੰਨ ਲਿਆਉਣ ਦਾ ਬਹੁਤ ਦਬਾਅ ਹੈ। ਸਾਧੂ-ਸੰਤ,ਆਰਐਸਐਸ ਸਮੇਤ ਕਈ ਹਿੰਦੂਵਾਦੀ ਸੰਗਠਨਾਂ ਨੇ ਇਸ ਸਬੰਧ ਵਿਚ ਮੋਦੀ ਸਰਕਾਰ ਨੂੰ ਅਲਟੀਮੇਟਲ ਦੇ ਰੱਖਿਆ ਹੈ।

ਮੰਤਰੀ ਮੰਡਲ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਨੇ ਸੰਸਦ ਦਾ ਸਰਦ ਰੁੱਤ ਦਾ ਸੈਸ਼ਨ 11 ਦੰਸਬਰ ਤੋਂ 8 ਜਨਵਰੀ ਤੱਕ ਬੁਲਾਉਣ ਦੀ ਸਿਫਾਰਿਸ਼ ਕੀਤੀ ਹੈ। ਕੇਂਦਰੀ ਗ੍ਰਹਿਮਤੰਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਸੀਸੀਪੀਏ ਦੀ ਬੈਠਕ ਉਨ੍ਹਾਂ ਦੇ ਘਰ ਹੋਈ ਅਤੇ ਸੰਸਦ ਦੇ ਸੈਸ਼ਨ ਦੀ ਤਰੀਕ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ

ਦਾ ਇਹ ਆਖਰੀ ਸੰਸਦੀ ਸੈਸ਼ਨ ਹੋਵੇਗਾ। ਇਹ ਲਗਾਤਾਰ ਦੂਜਾ ਸਾਲ ਹੈ ਜਦ ਸਰਦ ਰੁੱਤ ਦਾ ਸੈਸ਼ਨ ਦੰਸਬਰ ਵਿਚ ਹੋਵੇਗਾ ਜਦਕਿ ਸਾਧਾਰਨ ਤੌਰ ਤੇ ਇਹ ਨੰਵਬਰ ਵਿਚ ਸ਼ੁਰੂ ਹੁੰਦਾ ਹੈ। ਪੰਜ ਰਾਜਾਂ ਵਿਚ ਵਿਧਾਨਸਭਾ ਚੋਣਾਂ ਕਾਰਨ ਇਸ ਸਾਲ ਸੈਸ਼ਨ ਵਿਚ ਦੇਰੀ ਹੋਈ ਹੈ। ਸਰਦ ਰੁੱਤ ਦੇ ਇਸ ਸੈਸ਼ਨ ਵਿਚ ਕਈ ਬਿੱਲਾਂ ਦੇ ਪਾਸ ਹੋਣ ਦੀਆਂ ਆਸਾਂ ਲਗਾਈਆਂ ਜਾ ਰਹੀਆਂ ਹਨ। ਖਾਸ ਕਰ ਰਾਮ ਮੰਦਰ ਤੇ ਸੰਸਦ ਵਿਚ ਬਿੱਲ ਆਉਣ ਦੀ ਆਸ ਹੈ।

ਆਰਐਸਐਸ ਮੁਖੀ ਮੋਹਨ ਭਾਗਵਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹੁਣ ਰਾਮ ਮੰਦਰ ਦੇ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਰਐਸਐਸ ਨੇਤਾ ਅਤੇ ਰਾਜਸਭਾ ਸੰਸਦ ਮੰਤਰੀ ਰਾਕੇਸ਼ ਸਿਨਹਾ ਨੇ ਵੀ ਸੰਸਦ ਵਿਚ ਰਾਮ ਮੰਦਰ ਤੇ ਨਿਜੀ ਮੈਂਬਰ ਬਿੱਲ ਲਿਆਉਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਵਿਰੋਧੀ ਨੇਤਾ ਉਨ੍ਹਾਂ ਨੂੰ ਬਿੱਲ ਤੇ ਕੋਈ ਸੁਝਾਅ ਦੇਣਾ ਚਾਹੁੰਦੇ ਹਨ ਤਾਂ ਦੇ ਸਕਦੇ ਹਨ।