97 ਸਾਲ ਤੋਂ 'ਹਮ ਦੋ ਹਮਾਰੇ ਦੋ' ਦੇ ਨਾਅਰੇ 'ਤੇ ਚੱਲ ਰਿਹੈ ਮੱਧ ਪ੍ਰਦੇਸ਼ ਦਾ ਇਹ ਪਿੰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਥੋਂ ਦੀ ਜਨਸੰਖਿਆ 1922 ਵਿਚ 1700 ਸੀ ਅਤੇ ਅੱਜ ਵੀ ਇੰਨੀ ਹੀ ਹੈ। ਇੱਥੇ ਕਿਸੇ ਵੀ ਪਰਿਵਾਰ ਵਿੱਚ ਦੋ ਤੋਂ ਵੱਧ ਬੱਚੇ ਨਹੀਂ ਹਨ।

Population in this MP village is at 1,700 since 97 years

ਮੱਧ ਪ੍ਰਦੇਸ਼- ਹਰ ਇਕ ਜ਼ਿਲ੍ਹੇ ਵਿਚ ਜਾ ਫਿਰ ਹਰ ਇਕ ਦੇਸ਼ ਵਿਚ ਜਨਸੰਖਿਆ ਘਟਦੀ ਜਾਂ ਵਧਦੀ ਹੈ ਪਰ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦਾ ਧਨੋਰਾ ਪਿੰਡ ਇਕ ਅਜਿਹਾ ਪਿੰਡ ਹੈ ਜਿੱਥੇ ਪਿਛਲੇ 97 ਸਾਲਾਂ ਤੋਂ ਜਨਸੰਖਿਆ ਇਕ ਸਥਿਰ ਹੈ। ਇੱਥੋਂ ਦੀ ਜਨਸੰਖਿਆ 1922 ਵਿਚ 1700 ਸੀ ਅਤੇ ਅੱਜ ਵੀ ਇੰਨੀ ਹੀ ਹੈ। ਇੱਥੇ ਕਿਸੇ ਵੀ ਪਰਿਵਾਰ ਵਿੱਚ ਦੋ ਤੋਂ ਵੱਧ ਬੱਚੇ ਨਹੀਂ ਹਨ। ਇਹ ਬੇਟਾ ਅਤੇ ਬੇਟੀ ਵਿਚਕਾਰ ਵਿਤਕਰਾ ਨਾ ਕਰਨ ਕਰ ਕੇ ਹੋਇਆ ਹੈ। ਆਬਾਦੀ ਨੂੰ ਦੁਨੀਆਂ ਵਿਚ ਮੁਸੀਬਤਾਂ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ, ਕਿਉਂਕਿ ਹਰ ਦੇਸ਼, ਸੂਬੇ ਅਤੇ ਪਿੰਡ ਦੀ ਆਬਾਦੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਬੈਤੂਲ ਦਾ ਪਿੰਡ ਧਨੌਰਾ ਇਨ੍ਹਾਂ ਸਥਿਤੀਆਂ ਅਧੀਨ ਵਿਸ਼ਵ ਲਈ ਪਰਿਵਾਰ ਨਿਯੋਜਨ ਦੇ ਖੇਤਰ ਵਿਚ ਬ੍ਰਾਂਡ ਅੰਬੈਸਡਰ ਹੈ, ਕਿਉਂਕਿ ਇੱਥੇ ਆਬਾਦੀ ਨਹੀਂ ਵੱਧ ਰਹੀ ਹੈ। ਐੱਸ. ਕੇ. ਮਹੋਬੀਆ ਦੱਸਦੇ ਹਨ ਕਿ 1922 ਵਿਚ ਇਥੇ ਇਕ ਕਾਂਗਰਸ ਕਾਨਫ਼ਰੰਸ ਹੋਈ ਸੀ, ਜਿਸ ਵਿਚ ਕਸਤੂਰਬਾ ਗਾਂਧੀ ਸ਼ਿਰਕਤ ਕਰਨ ਲਈ ਆਈ ਸੀ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ 'ਖੁਸ਼ਹਾਲ ਜੀਵਨ ਦੇ ਲਈ ਛੋਟਾ ਪਰਵਾਰ, ਸੁਖੀ ਪਰਵਾਰ ਦਾ ਨਾਰਾ ਦਿੱਤਾ ਸੀ। ਪਿੰਡ ਵਾਸੀਆਂ ਨੇ ਕਸਤੂਰਬਾ ਗਾਂਧੀ ਦੀ ਇਸ ਗੱਲ ਨੂੰ ਪੱਥਰ ਦੀ ਲਕੀਰ ਸਮਝਿਆ ਅਤੇ ਫਿਰ ਪਰਿਵਾਰ ਹਰ ਇਕ ਪਰਵਾਰ ਵਿਚ ਅਤੇ ਪਿੰਡ ਵਿਚ ਇਹ ਨਾਰਾ ਲਾਗੂ ਕੀਤਾ ਗਿਆ।

ਬਜ਼ੁਰਗਾਂ ਦਾ ਕਹਿਣਾ ਹੈ ਕਿ ਕਸਤੂਰਬਾ ਗਾਂਧੀ ਦਾ ਸੰਦੇਸ਼ ਇਥੋਂ ਦੇ ਲੋਕਾਂ ਦੇ ਦਿਲਾਂ ਅਤੇ ਦਿਮਾਗ ਵਿਚ ਇਸ ਤਰ੍ਹਾਂ ਬੈਠ ਗਿਆ ਕਿ 1922 ਤੋਂ ਬਾਅਦ ਪਿੰਡ ਵਿਚ ਪਰਿਵਾਰ ਨਿਯੋਜਨ ਲਈ ਪਿੰਡ ਵਾਸੀਆਂ ਵਿਚ ਭਾਰੀ ਜਾਗਰੂਕਤਾ ਆਈ। ਲਗਭਗ ਹਰ ਪਰਿਵਾਰ ਵਿਚ ਇਕ ਜਾਂ ਦੋ ਬੱਚਿਆਂ 'ਤੇ ਪਰਿਵਾਰਕ ਯੋਜਨਾਬੰਦੀ ਕਰਵਾਈ। ਹੌਲੀ ਹੌਲੀ, ਪਿੰਡ ਦੀ ਆਬਾਦੀ ਸਥਿਰ ਹੋਣ ਲੱਗੀ। ਇਥੋਂ ਦੇ ਲੋਕਾਂ ਨੇ ਧੀਆਂ ਅਤੇ ਪੁੱਤਰਾਂ ਵਿਚਕਾਰ ਵਿਤਕਰਾ ਕਰਨ ਵਾਲੇ ਰਿਵਾਜ਼ ਨੂੰ ਖ਼ਤਮ ਕਰ ਦਿੱਤਾ ਅਤੇ ਉਹ ਇਕ ਜਾਂ ਦੋ ਧੀਆਂ ਦੇ ਜਨਮ ਤੋਂ ਬਾਅਦ ਪਰਿਵਾਰਕ ਯੋਜਨਾਬੰਦੀ ਨੂੰ ਜ਼ਰੂਰੀ ਸਮਝਦੇ ਹਨ।

ਸਥਾਨਕ ਪੱਤਰਕਾਰ ਮਯੰਕ ਭਾਰਗਵ ਨੇ ਦੱਸਿਆ ਕਿ ਇਹ ਪਿੰਡ ਪਰਿਵਾਰ ਯੋਜਨਾਬੰਦੀ ਦੇ ਮਾਮਲੇ ਵਿਚ ਇੱਕ ਮਾਡਲ ਬਣ ਗਿਆ ਹੈ। ਬੇਟੀ ਹੋਵੇ ਜਾਂ ਬੇਟਾ, ਦੋ ਬੱਚਿਆਂ ਦੇ ਪਰਿਵਾਰ ਯੋਜਨਾਬੰਦੀ ਨੂੰ ਅਪਣਾਉਣ ਤੋਂ ਬਾਅਦ, ਇੱਥੇ ਲਿੰਗ ਅਨੁਪਾਤ ਬਾਕੀ ਸਥਾਨਾਂ ਨਾਲੋਂ ਕਿਤੇ ਵਧੀਆ ਹੈ। ਸਿਰਫ ਇਹ ਹੀ ਨਹੀਂ, ਧੀ ਅਤੇ ਪੁੱਤਰ ਵਿਚਾਲੇ ਅੰਤਰ ਕਰਨ ਦੀ ਕੋਈ ਵੀ ਨਿਸ਼ਾਨੀ ਇੱਤੇ ਦਿਖਾਈ ਨਹੀਂ ਦਿੰਦੀ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਧਨੌਰਾ ਦੇ ਆਸ ਪਾਸ ਬਹੁਤ ਸਾਰੇ ਪਿੰਡ ਹਨ, ਜਿਨ੍ਹਾਂ ਦੀ ਆਬਾਦੀ 50 ਸਾਲ ਪਹਿਲਾਂ ਦੇ ਮੁਕਾਬਲੇ ਚਾਰ ਤੋਂ ਪੰਜ ਗੁਣਾ ਵਧੀ ਹੈ, ਪਰ ਧਨੌਰਾ ਪਿੰਡ ਦੀ ਆਬਾਦੀ ਅਜੇ ਵੀ 1700 ਹੈ। ਪਿੰਡ ਦੇ ਸਿਹਤ ਕਰਮਚਾਰੀ ਜਗਦੀਸ਼ ਸਿੰਘ ਪਰਿਹਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਪਿੰਡ ਵਾਸੀਆਂ ਨੂੰ ਪਰਿਵਾਰ ਯੋਜਨਾਬੰਦੀ ਲਈ ਮਜ਼ਬੂਰ ਨਹੀਂ ਕਰਨਾ ਪਿਆ। ਸਥਾਨਕ ਲੋਕਾਂ ਵਿਚ ਜਾਗਰੂਕਤਾ ਦਾ ਨਤੀਜਾ ਇਹ ਹੈ ਕਿ ਉਹ ਦੋ ਬੱਚਿਆਂ ਤੋਂ ਬਾਅਦ ਪਰਿਵਾਰ ਯੋਜਨਾਬੰਦੀ ਕਰਵਾ ਲੈਂਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।