ਪਹਿਲਾਂ ਦੋ ਬੇਟੀਆਂ ਦਾ ਘੁੱਟਿਆ ਗਲਾ, ਫਿਰ ਖੁੱਦ ਨੂੰ ਲਾਇਆ ਫ਼ਾਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਇਕ ਪਿਤਾ ਨੇ ਪਹਿਲਾਂ ਅਪਣੀ ਦੋ ਬੇਟੀਆਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿਤੀ ਅਤੇ ਉਸ ਤੋਂ ਬਾਅਦ ਅਪਣੇ ਆਪ ਵੀ ਫ਼ਾਹਾ ਲਾ ਕੇ ਅਪਣੀ ਜਾਨ ਦੇ ..

Suicide

ਭੋਪਾਲ (ਭਾਸ਼ਾ) : ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਇਕ ਪਿਤਾ ਨੇ ਪਹਿਲਾਂ ਅਪਣੀ ਦੋ ਬੇਟੀਆਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿਤੀ ਅਤੇ ਉਸ ਤੋਂ ਬਾਅਦ ਅਪਣੇ ਆਪ ਵੀ ਫ਼ਾਹਾ ਲਾ ਕੇ ਅਪਣੀ ਜਾਨ ਦੇ ਦਿਤੀ। 34 ਸਾਲ ਦਾ ਨੌਜਵਾਨ ਆਰਥਕ ਤੰਗੀ ਨਾਲ ਜੂਝ ਰਿਹਾ ਸੀ। ਇਹ ਘਟਨਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਸਟੇ ਗੁਨਗਾ ਥਾਣਾ ਖੇਤਰ ਦੇ ਮਨੀਖੇੜੀ ਪਿੰਡ ਦੀ ਹੈ।

 ਭਗਵਾਨ ਉਰਫ ਭਗਵਤ ਸਿੰਘ ਘਾਸੀ ਨੇ ਇਕ ਸੁਸਾਇਡ ਨੋਟ ਵੀ ਛੱਡਿਆ ਹੈ, ਜਿਸ ਵਿਚ ਲਿਖਿਆ ਹੈ, ਮੈਂ ਹੁਣ ਜ਼ਿੰਦਗੀ ਤੋਂ ਹਾਰ ਚੁੱਕਿਆ ਹਾਂ। ਮੇਰੇ ਉਤੇ ਕਈ ਲੋਕਾਂ ਦੀ ਉਧਾਰੀ ਹੋ ਚੁੱਕੀ ਹੈ। ਮੈਂ ਅਪਣੇ ਇਕ ਰਿਸ਼ਤੇਦਾਰ ਨੂੰ ਪੈਸੇ ਦਿੱਤੇ ਸਨ, ਜੋ ਲਗਭਗ ਤਿੰਨ ਲੱਖ ਰੁਪਏ ਬਣਦਾ ਹੈ, ਪਰ ਉਹ ਦੇ ਨਹੀਂ ਰਹੇ ਹਨ। ਹੁਣ ਮੇਰੀ ਹਾਲਤ ਅਜਿਹੀ ਨਹੀਂ ਕਿ ਅਪਣੇ ਤਿੰਨਾਂ ਬੱਚਿਆਂ ਨੂੰ ਪਾਲ ਸਕਾਂ। ਪਤਨੀ ਦੀ ਹਾਲਤ ਵੀ ਅਜਿਹੀ ਨਹੀਂ ਹੈ ਕਿ ਮੇਰੇ ਮਰਨ ਤੋਂ ਬਾਅਦ ਉਹ ਤਿੰਨਾਂ ਬੇਟੀਆਂ ਨੂੰ ਪਾਲ ਸਕੇ। ਇਸ ਲਈ ਮੈਂ ਆਪਣੀ ਦੋ ਬੇਟੀਆਂ  ਦੇ ਨਾਲ ਆਤਮ ਹੱਤਿਆ ਕਰ ਰਿਹਾ ਹਾਂ।  

ਜਾਣਕਾਰੀ  ਦੇ ਮੁਤਾਬਕ, ਨੌਜਵਾਨ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਲਗਭੱਗ 4 ਸਾਲ ਪਹਿਲਾਂ ਭੋਪਾਲ ਆਇਆ ਸੀ, ਜਦੋਂ ਕਿ ਉਸ ਦੇ ਦੋ ਭਰਾ ਅਰਜੁਨ ਅਤੇ ਜੁਗਲ ਓਬੇਦੁੱਲਾਗੰਜ ਵਿਚ ਰਹਿੰਦੇ ਹਨ। ਉਹ ਅਪਣੀ ਪਤਨੀ ਜੋਤੀ ਅਤੇ ਤਿੰਨ ਬੇਟੀਆਂ ਟੁਕਟੁਕ (8),  ਰਾਣੀ (5) ਅਤੇ ਗੁੰਜਣ (2) ਦੇ ਨਾਲ ਇੱਥੇ ਰਹਿੰਦਾ ਸੀ। ਬੁੱਧਵਾਰ ਨੂੰ ਉਸ ਦਾ ਛੋਟਾ ਭਰਾ ਅਰਜੁਨ ਵੀ ਭੋਪਾਲ ਆਇਆ ਸੀ। ਵੀਰਵਾਰ ਨੂੰ ਉਹ ਭਗਵਾਨ ਦੀ ਪਤਨੀ ਮਤਲਬ ਕਿ ਅਪਣੀ ਭਰਜਾਈ ਅਤੇ ਭਤੀਜੀ ਟੁਕਟੁਕ ਦੇ ਨਾਲ ਹਸਪਤਾਲ ਚਲਾ ਗਿਆ।  ਅਸਲ 'ਚ, ਟੁਕਟੁਕ  ਦੇ ਪੈਰ ਵਿਚ ਫਰੈਕਚਰ ਹੋ ਗਿਆ ਸੀ। ਦੁਪਹਿਰ ਤਿੰਨ ਵਜੇ ਦੇ ਆਸ-ਪਾਸ ਜਦੋਂ ਉਹ ਘਰ ਪਰਤੇ ਤਾਂ ਵੇਖਿਆ ਕਿ ਘਰ ਵਿਚ ਕੋਈ ਨਹੀਂ ਸੀ ਪਰ ਟੀਵੀ ਚੱਲ ਰਿਹਾ ਸੀ।  

ਇਸ ਤੋਂ ਬਾਅਦ ਉਹ ਉਤੇ ਕਮਰਾ ਦੇਖਣ ਚਲੇ ਗਏ ਪਰ ਜਿਵੇਂ ਹੀ ਦਰਵਾਜਾ ਖੋਲਿ੍ਹਆ, ਉਨ੍ਹਾਂ ਦੇ ਤਾਂ ਹੋਸ਼ ਹੀ ਉੱਡ ਗਏ। ਭਗਵਾਨ ਫ਼ਾਹਾ ਲੈ ਕੇ ਲਮਕਿਆ ਹੋਇਆ ਸੀ, ਜਦੋਂ ਕਿ ਦੋਵੇਂ ਬੇਟੀਆਂ ਰਾਣੀ ਅਤੇ ਗੁੰਜਣ ਦਾ ਮਿ੍ਰਤਕ ਸਰੀਰ ਬੈਡ ਉਤੇ ਪਿਆ ਹੋਇਆ ਸੀ।  ਇਹ ਵੇਖਦੇ ਹੀ ਘਰ ਵਿਚ ਸੋਗ ਪੈ ਗਿਆ। ਇਸ ਦੇ ਬਾਰੇ ਪੁਲਿਸ ਨੂੰ ਵੀ ਸੂਚਨਾ ਦਿਤੀ ਗਈ। ਜਾਂਚ ਪੜਤਾਲ ਕਰਨ ਉਤੇ ਪੁਲਿਸ ਨੂੰ ਸੁਸਾਇਡ ਨੋਟ ਮਿਲਿਆ, ਜਿਸ ਵਿਚ ਦੋਨਾਂ ਬੇਟੀਆਂ ਦੀ ਹੱਤਿਆ ਅਤੇ ਆਤਮਹੱਤਿਆ ਦਾ ਜ਼ਿਕਰ ਕੀਤਾ ਗਿਆ ਸੀ।    

ਪੁਲਿਸ ਨੂੰ ਮੌਕੇ ਤੇ ਦੋ ਸੁਸਾਇਡ ਨੋਟ ਮਿਲੇ। ਜਿਸ ਵਿਚ ਇਕ ਨੋਟ 12 ਦਸੰਬਰ ਅਤੇ ਦੂਜਾ 13 ਦਸੰਬਰ ਨੂੰ ਲਿਖਿਆ ਗਿਆ ਸੀ।  ਇਹ ਦੋਵੇਂ ਹੀ ਨੋਟ ਭਗਵਾਨ ਨੇ ਹੀ ਲਿਖੇ ਸਨ। ਪੁਲਿਸ ਦੇ ਮੁਤਾਬਕ, ਪਹਿਲਾਂ ਸੁਸਾਇਡ ਨੋਟ ਵਿਚ ਲਿਖਿਆ ਸੀ, ਮੈਂ ਹੁਣ ਅਪਣੇ ਪਰਵਾਰ ਦਾ ਗੁਜ਼ਾਰਾ ਨਹੀਂ ਚਲਾ ਸਕਦਾ। ਮੇਰੇ ਪਰਵਾਰ ਵਿਚ ਸੱਭ ਚੰਗੇ ਹਨ, ਮੇਰੀ ਪਤਨੀ ਅਤੇ ਮੇਰੇ ਦੋਵੇਂ ਭਰਾ ਵੀ। ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਮੈਂ ਅਪਣੇ ਆਪ ਤੋਂ ਦੁੱਖੀ ਹਾਂ। ਇਸ ਦੇ ਲਈ ਕਿਸੇ ਨੂੰ ਵੀ ਦੁੱਖੀ ਨਾ ਕੀਤਾ ਜਾਵੇ।  

ਉਥੇ ਹੀ, ਦੂੱਜੇ ਸੁਸਾਇਡ ਨੋਟ ਵਿਚ ਭਗਵਾਨ ਨੇ ਲਿਖਿਆ ਹੈ, ਬੁੱਧਵਾਰ ਨੂੰ ਮੇਰਾ ਭਰਾ ਘਰ ਆ ਗਿਆ, ਇਸ ਲਈ ਮੈਂ ਆਤਮਹੱਤਿਆ ਨਹੀਂ ਕਰ ਸਕਿਆ ਪਰ ਹੁਣ ਮੈਨੂੰ ਮੌਕਾ ਮਿਲਿਆ ਹੈ, ਇਸ ਲਈ ਮੈਂ ਇਹ ਕਦਮ ਚੁੱਕਣ ਜਾ ਰਿਹਾ ਹਾਂ।  ਫਿਲਹਾਲ ਪੁਲਿਸ ਜਾਂਚ-ਪੜਤਾਲ ਵਿਚ ਲਗੀ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਭਗਵਾਨ ਨੇ ਦੋਨਾਂ ਬੱਚੀਆਂ ਦੀ ਹੱਤਿਆ ਉਨ੍ਹਾਂ ਦੇ  ਸੋਣ ਤੋਂ ਬਾਅਦ ਕੀਤੀ ਹੋਵੇਗੀ। 5 ਸਾਲ ਦੀ ਧੀ ਰਾਣੀ ਦੀ ਹੱਤਿਆ ਉਸ ਨੇ ਗਲਾ ਘੁੱਟ ਕੇ ਕੀਤੀ ਸੀ, ਇਸ ਦੇ ਸਬੂਤ ਤਾਂ ਪੁਲਿਸ ਨੂੰ ਮਿਲ ਚੁੱਕੇ ਹਨ ਪਰ ਗੁੰਜਣ ਦੀ ਹੱਤਿਆ ਉਸ ਨੇ ਕਿਵੇਂ ਕੀਤੀ, ਇਹ ਹਜੇ ਪਤਾ ਨਹੀਂ ਚੱਲ ਸਕਿਆ ਹੈ। ਹਾਲਾਂਕਿ ਪੁਲਿਸ ਨੇ ਤਿੰਨਾਂ ਲਾਸ਼ਾ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।

Related Stories