ਕਿਸਾਨਾਂ ਦੀ ਹਮਾਇਤ ’ਚ ਸਮਾਜਵਾਦੀ ਪਾਰਟੀ ਵਰਕਰਾਂ ਦਾ ਪ੍ਰਦਰਸ਼ਨ, ਕਈਆਂ ਨੂੰ ਹਿਰਾਸਤ ਵਿਚ ਲਿਆ
ਸਮਾਜਵਾਦੀ ਪਾਰਟੀ ਦੀ ਕਿਸਾਨ ਯਾਤਰਾ 7 ਦਸੰਬਰ ਨੂੰ ਸ਼ੁਰੂ ਹੋਈ ਸੀ ਅਤੇ ਅੱਜ 14 ਦਸੰਬਰ ਨੂੰ ਪਾਰਟੀ ਵਰਕਰ ਰਾਜ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਧਰਨੇ ਦੇ ਰਹੇ ਹਨ।
protest
ਲਖਨਊ : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਸਮਾਜਵਾਦੀ ਪਾਰਟੀ ਵਰਕਰਾਂ ਨੇ ਇਕ ਦਿਨ ਦੇ ਮਰਨ ਵਰਤ ਦੇ ਸਮਰਥਨ ਵਿਚ ਰਾਜ ਦੇ ਕਈ ਜ਼ਿਲ੍ਹਿਆਂ ਵਿਚ ਰੋਸ ਪ੍ਰਦਰਸ਼ਨ ਕੀਤਾ। ਵਰਕਰਾਂ ਨੂੰ ਕਈ ਥਾਵਾਂ ‘ਤੇ ਹਿਰਾਸਤ ਵਿਚ ਵੀ ਲਿਆ ਗਿਆ। ਰਾਜਧਾਨੀ ਲਖਨਊ ਦੇ ਕੈਸਰਬਾਗ਼ ਇਲਾਕੇ ਵਿਚ ਸਮਾਜਵਾਦੀ ਪਾਰਟੀ ਦੀ ਕਾਰਕੁਨਾਂ ਅਤੇ ਪੁਲਿਸ ਵਿਚਾਲੇ ਹੰਗਾਮਾ ਹੋ ਗਿਆ। ਐਸਪੀ ਵਰਕਰ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਜਾਣਾ ਚਾਹੁੰਦੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਔਰਤ ਕਾਰਕੁਨਾਂ ਸਣੇ ਕਈ ਪਾਰਟੀ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਸਪਾ ਦੇ ਵਿਧਾਨ ਸਭਾ ਦੇ ਮੈਂਬਰ ਰਾਜਪਾਲ ਕਸ਼ਯਪ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ ਅਤੇ ਇਸ ਦੀ ਹਮਦਰਦੀ ਕਿਸਾਨਾਂ ਨਾਲ ਹੈ।