ਟੁਕੜੇ –ਟੁਕੜੇ ਗੈਂਗ ਕਿਸਾਨ ਅੰਦੋਲਨ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ –ਰਵੀ ਸੰਕਰ
ਉਨ੍ਹਾਂ ਕਿਹਾ,“ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਉਹ ਲੋਕ ਕੌਣ ਹਨ ਜੋ ਦੇਸ਼ ਨੂੰ ਤੋੜਨ ਦੀ ਭਾਸ਼ਾ ਬੋਲ ਰਹੇ ਹਨ
Ravi Sankar
ਪਟਨਾ: ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਐਤਵਾਰ ਨੂੰ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ‘ਟੁਕੜੇ –ਟੁਕੜੇ ਗੈਂਗ’ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਨੇ ਇਹ ਗੱਲ ਪਟਨਾ ਜ਼ਿਲ੍ਹੇ ਦੇ ਬਖਤਿਆਰ ਵਿਧਾਨ ਸਭਾ ਹਲਕੇ ਦੇ ਟੇਕਬੀਘਾ ਪਿੰਡ ਵਿੱਚ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦੇ ਸਮਰਥਨ ਵਿੱਚ ਭਾਜਪਾ ਦੀ ਬਿਹਾਰ ਇਕਾਈ ਦੇ ‘ਕਿਸਾਨ ਚੌਪਾਲ ਸੰਮੇਲਨ’ਦਾ ਉਦਘਾਟਨ ਕਰਦਿਆਂ ਕਹੀ।