ਪੇਟ ਵਿੱਚ ਲੁਕਾ ਕੇ ਲੈ ਜਾ ਰਹੇ 10 ਕਰੋੜ ਹੈਰੋਇਨ ਦੇ 177 ਕੈਪਸੂਲ ਬਰਾਮਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੇਟ ਵਿਚੋਂ ਕੈਪਸੂਲ ਬਾਹਰ ਕੱਢਣ ਲਈ ਖੁਆਏ 10 ਦਰਜਨ ਕੇਲੇ

File

ਨਵੀਂ ਦਿੱਲੀ- ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਸੱਤ ਅਫਗਾਨੀ ਨਾਗਰਿਕਾਂ ਤੋਂ 177 ਹੈਰੋਇਨ ਕੈਪਸੂਲ ਬਰਾਮਦ ਕੀਤੇ ਗਏ। ਉਨ੍ਹਾਂ ਦੀ ਕੀਮਤ 10 ਕਰੋੜ ਦੱਸੀ ਗਈ ਹੈ। ਇਨ੍ਹਾਂ ਲੋਕਾਂ ਨੇ ਪੇਟ ਵਿੱਚ ਕੈਪਸੂਲ ਲੁਕਾ ਕੇ ਰੱਖੇ ਸਨ। ਸ਼ੱਕ ਹੋਣ 'ਤੇ, ਜਦੋਂ ਪੁਲਿਸ ਨੇ ਸਕੈਨਿੰਗ ਕੀਤੀ ਤਾਂ ਕੈਪਸੂਲ ਇਸ ਵਿਚ ਸਾਫ ਦਿਖਾਈ ਦਿੱਤੇ।

ਪੁਲਿਸ ਦੇ ਅਨੁਸਾਰ, ਉਹ ਅੰਤਰਰਾਸ਼ਟਰੀ ਸਮਗਲਰ ਗਿਰੋਹ ਦੇ ਮੈਂਬਰ ਹਨ। ਇਹ ਕੰਮ ਕਰਨ ਦੇ ਬਦਲੇ ਵਿੱਚ ਉਨ੍ਹਾਂ ਨੂੰ ਕਈ ਲੱਖ ਰੁਪਏ ਮਿਲਦੇ ਹਨ। ਪੁਲਿਸ ਨੇ ਦੱਸਿਆ ਕਿ ਇਹ ਨਸ਼ਾ ਤਸਕਰ ਅਕਸਰ ਦਿੱਲੀ ਆਉਂਦੇ ਹਨ ਅਤੇ ਨਸ਼ਿਆਂ ਦੀ ਤਸਕਰੀ ਕਰਦੇ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਦੇ ਪੇਟ ਵਿਚ 20 ਤੋਂ 40 ਕੈਪਸੂਲ ਸਨ।

ਸੱਤ ਦੇ ਪੇਟ ਵਿਚੋਂ ਕੁਲ 177 ਕੈਪਸੂਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੇ ਪੇਟ ਵਿਚੋਂ ਕੈਪਸੂਲ ਬਾਹਰ ਕੱਢਣ ਲਈ 10 ਦਰਜਨ ਕੇਲੇ ਖੁਆਏ ਗਏ ਸਨ। ਉਨ੍ਹਾਂ ਨੂੰ ਲੈਣ ਆਏ ਦੋ ਹੋਰ ਵਿਅਕਤੀ ਵੀ ਫੜੇ ਗਏ ਹਨ। ਇਹ ਦੋਵੇਂ ਭਾਰਤ ਤੋਂ ਹਨ। ਇਹ ਲੋਕ ਇੱਥੇ ਉਨ੍ਹਾਂ ਦੀ ਮਦਦ ਕਰਦੇ ਹਨ। ਫੜੇ ਗਏ ਲੋਕਾਂ ਦੇ ਨਾਮ ਰਹਿਮਤੁੱਲਾ, ਫੈਜ਼, ਹਬੀਬੁੱਲਾ, ਵਦੂਦ, ਅਬਦੁੱਲ ਹਮੀਦ, ਫਜ਼ਲ ਅਹਿਮਦ ਅਤੇ ਨੂਰਜ਼ਈ ਕਬੀਰ ਸਨ। 

ਪੁੱਛਗਿੱਛ ਦੌਰਾਨ ਨਸ਼ਾ ਤਸਕਰਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਆਪਣੇ ਪੇਟ ਵਿੱਚ ਕੈਪਸੂਲ ਲੈਣਾ ਲਈ ਸ਼ਹਿਦ ਅਤੇ ਇਕ ਖ਼ਾਸ ਕਿਸਮ ਦਾ ਤੇਲ ਖੁਆਇਆ ਜਾਂਦਾ ਸੀ। ਇਸ ਤੋਂ ਬਾਅਦ ਇਹ ਲੋਕ ਬਿਨਾਂ ਕੁਝ ਖਾਏ ਅਫਗਾਨਿਸਤਾਨ ਤੋਂ ਦਿੱਲੀ ਆ ਗਏ। ਇਨ੍ਹਾਂ ਲੋਕਾਂ ਨੇ ਯੋਜਨਾ ਬਣਾਈ ਸੀ ਕਿ ਹੋਟਲ ਵਿਚ ਸਾਰੇ 177 ਕੈਪਸੂਲ ਖਾਲੀ ਕੀਤੇ ਜਾਣ। 

ਜਾਂਚ ਤੋਂ ਬਾਅਦ, ਡਾਕਟਰਾਂ ਨੇ ਰਹਿਮਤੁੱਲਾ ਦੇ ਪੇਟ ਤੋਂ 28 ਕੈਪਸੂਲ, ਫੈਜ਼ ਤੋਂ 38, ਹਬੀਬੁੱਲਾ ਅਤੇ ਵਦੂਦ ਤੋਂ 15, ਅਬਦੁਲ ਹਮੀਦ ਤੋਂ 18, ਫਜ਼ਲ ਅਹਿਮਦ ਤੋਂ 37 ਅਤੇ ਨੂਰਜ਼ਈ ਕਬੀਰ ਤੋਂ 26 ਕੈਪਸੂਲ ਮਿਲੇ ਹਨ। ਸਾਰੇ ਲੋਕਾਂ ਨੂੰ ਡਰੱਗ ਕੰਟਰੋਲ ਬਿਓਰੋ (ਐਨਸੀਬੀ) ਨੇ ਫੜ ਲਿਆ ਹੈ। ਸ਼ੱਕ ਹੋਣ 'ਤੇ ਉਨ੍ਹਾਂ ਨੂੰ ਭਾਲ ਲਈ ਰੋਕਿਆ ਗਿਆ। ਜਦੋਂ ਸਮਾਨ ਵਿਚੋਂ ਕੁਝ ਵੀ ਨਹੀਂ ਮਿਲਿਆ, ਤਾਂ ਉਹ ਸਕੈਨਿੰਗ ਅਤੇ ਐਕਸਰੇ ਲਈ ਭੇਜੇ ਗਏ ਸਨ।