ਮੁੰਬਈ ਦੇ ਸਟੇਡੀਅਮ 'ਚ ਪ੍ਰਦਰਸ਼ਨ ਦਾ ਅਨੋਖਾ ਤਰੀਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਮੀਜ਼ਾਂ ਹੇਠਾਂ ਲੁਕੋ ਕੇ ਪਾਈਆਂ ਸੀਏਏ ਦੇ ਵਿਰੋਧ 'ਚ ਟੀ ਸ਼ਰਟਾਂ

Photo

ਮੁੰਬਈ: ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਅਤੇ ਸਮਰਥਨ ਹੁਣ ਤੱਕ ਸੜਕਾਂ ‘ਤੇ ਹੀ ਦਿਖ ਰਿਹਾ ਸੀ ਪਰ ਮੰਗਲਵਾਰ ਨੂੰ ਇਸ ਵਿਰੋਧ ਦੀ ਅਵਾਜ਼ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਵੀ ਸੁਣਨ ਨੂੰ ਮਿਲੀ। ਦਰਅਸਲ ਵਾਨਖੇੜੇ ਸਟੇਡੀਅਮ ਵਿਚ ਜਿਸ ਸਮੇਂ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਆਹਮੋ-ਸਾਹਮਣੇ ਸੀ।

 ਉਸ ਦੌਰਾਨ ਕੁਝ ਦਰਸ਼ਕ ਮੋਦੀ-ਮੋਦੀ ਦੇ ਨਾਅਰੇ ਲਗਾਉਣ ਲੱਗੇ। ਦੋਵਾਂ ਹੀ ਧਿਰਾਂ ਵਿਚ ਇਸ ਦੌਰਾਨ ਬਹਿਸ ਵੀ ਦੇਖਣ ਨੂੰ ਮਿਲੀ। ਸੁਰੱਖਿਆ ਕਰਮੀਆਂ ਦੇ ਦਖਲ ਦੇਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਵਾਨਖੇੜੇ ਸਟੇਡੀਅਮ ਵਿਚ ਕੁਝ ਦਰਸ਼ਕ ਨਾਗਰਿਕਤਾ ਕਾਨੂੰਨ ਵਿਰੋਧੀ ਨਾਅਰੇ ਵਾਲੀਆਂ ਟੀ-ਸ਼ਰਟਸ ਪਹਿਨ ਕੇ ਪਹੁੰਚੇ।

ਦਰਸ਼ਕਾਂ ਨੇ ਸਟੇਡੀਅਮ ਵਿਚ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਵਿਰੋਧ ਵਿਚ ਟੀ-ਸ਼ਰਟਸ ਪਹਿਨ ਕੇ ਮੋਦੀ ਸਰਕਾਰ ਦਾ ਵਿਰੋਧ ਕੀਤਾ। ਇਸ ਦੌਰਾਨ ਦਰਸ਼ਕਾਂ ਨੇ ਅਪਣੀਆਂ ਥਾਵਾਂ ‘ਤੇ ਖੜ੍ਹੇ ਹੋ ਕੇ ਨਾਅਰੇ ਵੀ ਲਗਾਏ। ਇਹਨਾਂ ਨੌਜਵਾਨਾਂ ਨੇ ਜ਼ੋਰ-ਜ਼ੋਰ ਨਾਲ ਇੰਡੀਆ-ਇੰਡੀਆ ਦੇ ਵੀ ਨਾਅਰੇ ਲਗਾਏ। ਇਸ ਦੌਰਾਨ ਪਿੱਛੇ ਤੋਂ ਮੋਦੀ-ਮੋਦੀ ਦੇ ਨਾਅਰੇ ਵੀ ਲੱਗੇ।

ਇਸ ਦੌਰਾਨ ਦੋ ਧਿਰਾਂ ਵਿਚ ਬਹਿਸ ਹੋਈ। ਘਟਨਾ ਤੋਂ ਬਾਅਦ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਇਸ ਬਹਿਸ ਨੂੰ ਰੋਕ ਦਿੱਤਾ। ਮੈਚ ਦੌਰਾਨ ਨਾਗਰਿਕਤਾ ਕਾਨੂੰਨ, ਐਨਆਰਸੀ ਅਤੇ ਐਨਪੀਆਰ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਵਿਚ ਕਈ ਲੜਕੀਆਂ ਵੀ ਸ਼ਾਮਲ ਸਨ। ਇਹਨਾਂ ਵਿਦਿਆਰਥੀਆਂ ਨੇ ਅਪਣੀਆਂ ਸ਼ਰਟਾਂ ਦੇ ਹੇਠਾਂ ਪਹਿਨੀਆਂ ਟੀ-ਸ਼ਰਟਸ ‘ਤੇ ਨੋ ਸੀਏਏ, ਐਨਆਰਸੀ ਅਤੇ ਨੋ ਐਨਆਰਪੀ ਲਿਖੀਆ ਹੋਇਆ ਸੀ।

ਮੈਚ ਸ਼ੁਰੂ ਹੋਣ ਤੋਂ ਥੋੜੀ ਦੇਰ ਬਾਅਦ ਇਹ ਵਿਦਿਆਰਥੀ ਅਪਣੀਆਂ ਟੀ-ਸ਼ਰਟਸ ਖੋਲ ਕੇ ਖੜ੍ਹੇ ਹੋ ਗਏ। ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਇਕ ਦਰਸ਼ਕ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਅਪਣਾ ਸੁਨੇਹਾ ਦੇਣ ਲਈ ਸਟੇਡੀਅਮ ਪਹੁੰਚੇ ਹਾਂ। ਬੀਸੀਸੀਆਈ ਨਿਯਮ ਇਹ ਵੀ ਪੁਸ਼ਟੀ ਕਰਦਾ ਹੈ ਕਿ ਤੁਸੀਂ ਆਪਣੇ ਸੰਦੇਸਾਂ ਨੂੰ ਵਪਾਰਕ ਸੰਦੇਸ਼ਾਂ ਤੋਂ ਵੱਖ ਕਰ ਸਕਦੇ ਹੋ।