ਕਾਂਗਰਸ ਨੇ ਸਿੱਧੂ ਨੂੰ ਬਣਾਇਆ ਸਟਾਰ ਪ੍ਰਚਾਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਧੂ ਨੇ ਰਾਜਸਥਾਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵਿਧਾਨ ਸਭਾ ਚੋਣਾਂ ਲਈ 17 ਦਿਨ ਪ੍ਰਚਾਰ ਕੀਤਾ ਸੀ।

Congress created Sidhu as star campaigner

ਨਵੀਂ ਦਿੱਲੀ: ਪੰਜਾਬ ਦੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਲਈ ਪੰਜਾਬ ਵਿਚ ਵੱਡੀ ਖ਼ਬਰ ਆਈ ਹੈ। ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਟਾਰ ਪ੍ਰਚਾਰਕ ਬਣਾਇਆ ਗਿਆ ਸੀ। ਦੱਸ ਦਈਏ , ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪੰਜਾਬ ਦੇ ਮੋਗਾ 'ਚ ਰੈਲੀ ਕਰਨ ਗਏ ਸੀ, ਉਸ ਸਮੇਂ ਸਿੱਧੂ ਨੂੰ ਮੀਟਿੰਗ' ਚ ਨਹੀਂ ਬੁਲਾਇਆ ਗਿਆ।

ਇਸ ਤੇ ਸਿੰਧੂ ਨਾਰਾਜ਼ ਸਨ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਪੰਜਾਬ ਦੇ ਮੰਤਰੀ  ਨਵਜੋਤ ਸਿੰਘ ਸਿੱਧੂ ਚੋਣ ਮੁਹਿੰਮ 'ਚ ਸਟਾਰ ਪ੍ਰਚਾਰਕ ਹੋਣਗੇ।  ਸਿੱਧੂ ਆਪਣੀ ਹਾਜ਼ਰ ਜਵਾਬੀ ਅਤੇ ਸ਼ਾਇਰੀ ਕਰਕੇ ਮਸ਼ਹੂਰ ਹਨ।

ਪੰਜਾਬ ਦੇ ਸੈਰ ਸਪਾਟੇ ਅਤੇ ਸਭਿਆਚਾਰਕ ਮਾਮਲੇ ਦੇ ਮੰਤਰੀ ਭਾਰਤ ਅਤੇ ਪਾਕਿਸਤਾਨ ਵਿਚ ਕਰਤਾਰਪੁਰ ਲਾਘੇਂ ਲਈ ਕੀਤੇ ਯਤਨਾਂ ਸਦਕਾ ਸੁਰਖ਼ੀਆਂ ਵਿਚ ਆਏ ਸਨ ਅਤੇ ਉਹ ਕਾਂਗਰਸ ਲਈ “ਸਟਾਰ ਪ੍ਰਚਾਰਕ” ਰਹੇ ਹਨ।

ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ, “ਸਿੱਧੂ ਸਾਰੇ ਦੇਸ਼ ਵਿਚ ਕਾਂਗਰਸ ਲਈ ਸਟਾਰ ਪ੍ਰਚਾਰਕ ਹਨ। ਉਹਨਾਂ ਦਾ ਲੋਕਾਂ ਨਾਲ ਜੁੜਨ ਦਾ ਅਲੱਗ ਅੰਦਾਜ਼ ਹੈ ਅਤੇ ਉਸ ਦਾ ਪ੍ਰਚਾਰ ਬਹੁਤ ਮਹੱਤਵ ਰੱਖਦਾ ਹੈ।” ਦੱਸ ਦਈਏ ਕਿ ਕ੍ਰਿਕਟਰ ਤੋਂ ਨੇਤਾ ਬਣੇ ਸਿੱਧੂ ਨੇ ਰਾਜਸਥਾਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵਿਧਾਨ ਸਭਾ ਚੋਣਾਂ ਲਈ 17 ਦਿਨ ਪ੍ਰਚਾਰ ਕੀਤਾ ਸੀ।

ਕਾਂਗਰਸ ਨੇਤਾ ਨੇ ਕਿਹਾ ਕਿ, “ਇਹ ਇਕ ਕੌਮੀ ਚੋਣ ਹੈ ਅਤੇ ਭਾਜਪਾ 2014 ਵਿਚ ਵੱਡੇ ਵਾਅਦਿਆਂ ਨਾਲ ਸੱਤਾ 'ਚ ਆਈ ਸੀ ਪਰ ਉਨ੍ਹਾਂ ਨੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਲੋਕ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਕੀ ਵਾਅਦੇ ਕੀਤੇ ਸੀ ਅਤੇ ਉਨ੍ਹਾਂ ਨੂੰ ਕੀ ਮਿਲਿਆ। "