ਰੈਸਟੋਰੈਂਟ ਵਲੋਂ 40 ਪੈਸੇ ਜ਼ਿਆਦਾ ਲੈਣ ’ਤੇ ਕੋਰਟ ਪਹੁੰਚਿਆ ਵਿਅਕਤੀ, ਅਦਾਲਤ ਨੇ ਲਗਾਇਆ 4 ਹਜ਼ਾਰ ਰੁਪਏ ਜੁਰਮਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੂਰਤੀ ਨਾਮ ਦੇ ਇਕ ਬਜ਼ੁਰਗ ਕੋਲੋਂ ਸ਼ਹਿਰ ਦੇ ਹੋਟਲ ਅੰਪਾਇਰ ਵਲੋਂ ਖਾਣੇ ਦਾ ਬਿਲ ਭੁਗਤਾਨ ਸਮੇਂ ਬਣੀ ਕੁੱਲ ਰਾਸ਼ੀ 264.60 ਪੈਸੇ ਦੀ ਬਜਾਏ 265 ਰੁਪਏ ਵਸੂਲ ਲਏ।

Bengaluru Restaurant Bill Case Consumer Court Update

 

ਬੰਗਲੁਰੂ: ਕਰਨਾਟਕਾ ਦੇ ਬੰਗਲੁਰੂ ਵਿਚ ਇਕ ਵਿਅਕਤੀ ਨਿੱਜੀ ਰੈਸਟੋਰੈਟ ਵੱਲੋਂ 40 ਪੈਸੇ ਜ਼ਿਆਦਾ ਵਸੂਲਣ ’ਤੇ ਅਦਾਲਤ ਪਹੁੰਚ ਗਿਆ ਪਰ ਇਹ ਮਾਮਲਾ ਉਸ ’ਤੇ ਹੀ ਉਲਟਾ ਪੈ ਗਿਆ ਜਦੋਂ ਕੋਰਟ ਵਲੋਂ ਫੈਸਲਾ ਸੁਣਾਉਦੇ ਹੋਏ ਰੈਸਟੋਰੈਂਟ ਦੇ ਮੈਨੇਜਰ ਨੂੰ ਹੀ 4 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।

Court

ਇਹ ਮਾਮਲੇ ਮਈ 2021 ਦਾ ਹੈ। ਮੂਰਤੀ ਨਾਮ ਦੇ ਇਕ ਬਜ਼ੁਰਗ ਕੋਲੋਂ ਸ਼ਹਿਰ ਦੇ ਹੋਟਲ ਅੰਪਾਇਰ ਵਲੋਂ ਖਾਣੇ ਦਾ ਬਿਲ ਭੁਗਤਾਨ ਸਮੇਂ ਬਣੀ ਕੁੱਲ ਰਾਸ਼ੀ 264.60 ਪੈਸੇ ਦੀ ਬਜਾਏ 265 ਰੁਪਏ ਵਸੂਲ ਲਏ। ਹੋਟਲ ਦੇ ਸਟਾਫ ਨੂੰ ਸਵਾਲ ਪੁੱਛਣ ’ਤੇ ਜਦੋਂ ਕੋਈ ਸੰਤੁਸ਼ਟੀ ਭਰਿਆ ਜਵਾਬ ਨਾ ਮਿਲਿਆ ਤਾਂ ਮੂਰਤੀ ਉਪਭੋਗਤਾ ਅਦਾਲਤ ਪਹੁੰਚ ਗਿਆ ਅਤੇ ਨਾਲ ਹੀ ਹੋਟਲ ’ਤੇ ਲੋਕਾਂ ਨੂੰ ਲੁੱਟਣ ਦਾ ਦੋਸ਼ ਲਗਾਇਆ।

ਮੂਰਤੀ ਨੇ ਇਕ ਰੁਪਏ ਦਾ ਮੁਆਵਜ਼ਾ ਮੰਗਿਆ ਅਤੇ ਕਿਹਾ ਕਿ ਇਸ ਘਟਨਾ ਤੋਂ ਉਹਨਾਂ ਨੂੰ ਸਦਮਾ ਲੱਗਿਆ ਹੈ ਅਤੇ ਉਹ ਪ੍ਰੇਸ਼ਾਨ ਹੈ। 26 ਜੂਨ 2021 ਨੂੰ ਮੂਰਤੀ ਨੇ ਖੁਦ ਅਦਾਲਤ ਵਿਚ ਆਪਣੀ ਪੈਰਵੀ ਕੀਤੀ। ਜਦਕਿ ਐਡਵੋਕੇਟ ਅੰਸ਼ੂਮਾਨ ਐਮ. ਤੇ ਆਦਿੱਤਯ ਐਮਬਰੋਸ ਨੇ ਰੈਸਟੋਂਰੈਂਟ ਵੱਲੋਂ ਅਦਾਲਤ ਵਿਚ ਦਲੀਲ ਰੱਖੀ। ਦੋਹਾਂ ਧਿਰਾਂ ਵੱਲੋਂ ਤਰਕ ਦਿੱਤੇ ਗਏ ਕਿ ਸ਼ਿਕਾਇਤ ਬਹੁਤ ਛੋਟੀ ਅਤੇ ਪ੍ਰੇਸ਼ਾਨ ਕਰਨ ਵਾਲੀ ਸੀ। ਅਜਿਹਾ ਕਰਨ ’ਤੇ ਜੀਐੱਸਟੀ ਐਕਟ-2017 ਦੀ ਧਾਰਾ 170 ਦੇ ਤਹਿਤ ਮਨਜੂਰੀ ਮਿਲੀ ਹੋਈ ਹੈ।

Fine

8 ਮਹੀਨੇ ਤੋਂ ਚੱਲ ਰਹੇ ਕੇਸ ਵਿਚ ਜੱਜਾਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਕਾਨੂੰਨਾਂ ਮੁਤਾਬਿਕ 50 ਪੈਸੇ ਤੋਂ ਘੱਟ ਰਾਸ਼ੀ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅਤੇ 50 ਪੈਸੇ ਤੋਂ ਵੱਧ ਹੋਣ ’ਤੇ 1 ਰੁਪਇਆ ਵਸੂਲ ਸਕਦੇ ਹਨ।  ਅਦਾਲਤ ਨੇ ਮੂਰਤੀ ਨੂੰ ਸਮਾਂ ਬਰਬਾਦ ਕਰਨ ਲਈ ਝਾੜ ਪਾਈ। 4 ਮਾਰਚ 2022 ਨੂੰ ਕੋਰਟ ਨੇ 2000 ਰੁਪਏ ਦੀ ਰਾਸ਼ੀ ਰੈਸਟੋਰੈਂਟ ਦੇ ਮੈਨੇਜਰ ਅਤੇ 2000 ਰੁਪਏ ਅਦਾਲਤ ਨੂੰ ਜੁਰਮਾਨਾ ਦੇਣ ਦੇ ਹੁਕਮ ਦਿੱਤੇ ਜੋ ਕਿ ਮੂਰਤੀ ਨੂੰ 30 ਦਿਨਾਂ ਵਿਚ ਭਰਨੇ ਪੈਣਗੇ।