ਪੀਐਮ ਮੋਦੀ ਦੀ ਸਟੇਜ ਹੇਠਾਂ ਅੱਗ ਲੱਗਣ ਤੋਂ ਬਾਅਦ ਅਧਿਕਾਰੀਆਂ ‘ਤੇ ਮਾਮਲਾ ਦਰਜ
ਭਾਜਪਾ ਦੀ ਜਿੱਤ ਸੰਕਲਪ ਰੈਲੀ ਵਿਚ ਅਣਗਹਿਲੀ ਵਰਤੇ ਜਾਣ ਕਾਰਨ ਪ੍ਰਧਾਨ ਮੰਤਰੀ ਦੇ ਮੰਚ ਹੇਠਾਂ ਸਪਾਰਕਿੰਗ ਨਾਲ ਅੱਗ ਲੱਗ ਗਈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੁਣਾਵੀਂ ਜਨ ਸਭਾ ਵਿਚ ਐਤਵਾਰ ਨੂੰ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਭਾਜਪਾ ਦੀ ਜਿੱਤ ਸੰਕਲਪ ਰੈਲੀ ਵਿਚ ਅਣਗਹਿਲੀ ਵਰਤੇ ਜਾਣ ਕਾਰਨ ਪ੍ਰਧਾਨ ਮੰਤਰੀ ਦੇ ਮੰਚ ਹੇਠਾਂ ਸਪਾਰਕਿੰਗ ਨਾਲ ਅੱਗ ਲੱਗ ਗਈ।
ਮਾਮਲੇ ਵਿਚ ਬਿਜਲੀ ਸੁਰੱਖਿਆ ਵਿਭਾਗ ਦੇ ਨਿਰਦੇਸ਼ਕ ਸੰਜੇ ਮਾਥੁਰ, ਉਪ ਨਿਰਦੇਸ਼ ਉਦੈਭਾਨ ਸਿੰਘ ਅਤੇ ਠੇਕੇਦਾਰ ਸੰਜੀਵ ਚੌਹਾਨ ਖਿਲਾਫ ਥਾਣਾ ਬੰਨਾਦੇਵੀ ਵਿਚ ਧਾਰਾ 337 ਦੇ ਤਹਿਤ ਮੁਕਦਮਾ ਦਰਜ ਕਰਵਾਇਆ ਗਿਆ ਹੈ। ਮੰਚ ਦੇ ਹੇਠਾਂ ਅੱਗ ਦੀਆਂ ਲਪੇਟਾਂ ਤੇ ਧੂੰਆਂ ਨਿਕਲਦਾ ਦੇਖ ਸੁਰੱਖਿਆ ਕਰਮੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਐਸਪੀਜੀ ਤੋਂ ਲੈ ਕੇ ਸਥਾਨਕ ਸੁਰੱਖਿਆ ਬਲਾਂ ਨੇ ਮੰਚ ਦੇ ਵਿਚ ਦਾਖਲ ਹੋ ਕੇ ਤਾਰ ਕੱਟ ਕੇ ਅੱਗ ਬੁਝਾਈ।
ਮੰਚ ਤੱਕ ਧੂੰਆਂ ਆਉਂਦੇ ਹੀ ਆਗੂਆਂ ਤੇ ਅਧਿਕਾਰੀਆਂ ਦੇ ਹਲਕ ਸੁੱਕ ਗਏ। ਪਰ ਬਚਾਅ ਰਿਹਾ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ। ਐਸਪੀਜੀ ਦੇ ਜਵਾਨਾਂ ਨੇ ਪ੍ਰਧਾਨ ਮੰਤਰੀ ਨੂੰ ਮੰਚ ਉਤੇ ਜਾ ਕੇ ਸਪਾਰਕਿੰਗ ਦੀ ਗੱਲ ਦੱਸਕੇ ਸੰਤੁਸ਼ਟ ਕੀਤਾ। ਇਸ ਮਾਮਲੇ ਵਿਚ ਬਿਜਲੀ ਸੁਰੱਖਿਆ ਵਿਭਾਗ ਦੇ ਡਾਇਰੈਕਟਰ ਸਮੇਤ ਤਿੰਨ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ।