ਤੇਜ਼ੀ ਨਾਲ ਪੈਰ ਪਸਾਰ ਰਿਹਾ ਕੋਰੋਨਾ ,24 ਘੰਟਿਆਂ ਚ ਕੋਰੋਨਾ ਸੰਕਰਮਿਤ ਸੰਖਿਆ ਪਹੁੰਚੀ 10815 ਤੇ  

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾਵਾਇਰਸ ਪੂਰੀ ਦੁਨੀਆਂ ਵਿਚ ਤਬਾਹੀ ਮਚਾ ਰਿਹਾ ਹੈ।

file photo

ਨਵੀਂ ਦਿੱਲੀ: ਕੋਰੋਨਾਵਾਇਰਸ ਪੂਰੀ ਦੁਨੀਆਂ ਵਿਚ ਤਬਾਹੀ ਮਚਾ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤ ਵਿੱਚ ਸੰਕਰਮਿਤ ਕੋਰੋਨਾਵਾਇਰਸ ਦੀ ਗਿਣਤੀ ਵੱਧ ਕੇ 10815 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 1463 ਨਵੇਂ ਕੇਸ ਸਾਹਮਣੇ ਆਏ ਹਨ ਅਤੇ 29 ਲੋਕਾਂ ਦੀ ਮੌਤ ਹੋ ਗਈ ਹੈ।

ਦੇਸ਼ ਵਿੱਚ ਹੁਣ ਤੱਕ 353 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।ਹਾਲਾਂਕਿ 1190 ਮਰੀਜ਼ ਵੀ ਇਸ ਬਿਮਾਰੀ ਨੂੰ ਹਰਾਉਣ ਵਿੱਚ ਸਫਲ ਰਹੇ ਹਨ। ਦੱਸ ਦੇਈਏ ਕਿ ਕੋਰੋਨਾਵਾਇਰਸ ਕਰਕੇ ਦੇਸ਼  ਵਿੱਚ 3 ਮਈ ਤੱਕ ਤਾਲਾਬੰਦੀ ਲਾਗੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸਵੇਰੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ।

ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਮੇਰੇ ਪਿਆਰੇ ਦੇਸ਼ ਵਾਸੀਆਂ ਨਮਸਤੇ, ਕੋਰੋਨਾ ਗਲੋਬਲ ਮਹਾਂਮਾਰੀ ਵਿਰੁੱਧ ਭਾਰਤ ਦੀ ਲੜਾਈ ਵੱਡੇ ਜ਼ੋਰ ਨਾਲ ਅੱਗੇ ਵੱਧ ਰਹੀ ਹੈ। ਤੁਹਾਡੀ ਤਪੱਸਿਆ,ਤੁਹਾਡੀ ਕੁਰਬਾਨੀ ਦੇ ਕਾਰਨ,ਭਾਰਤ ਹੁਣ ਤੱਕ ਕੋਰੋਨਾ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਕਾਫੀ ਹੱਦ ਤੱਕ ਟਾਲਣ ਦੇ ਯੋਗ ਰਿਹਾ। 

ਤੁਸੀਂ ਦੁਖੀ ਹੋ ਕੇ ਵੀ ਆਪਣੇ ਦੇਸ਼ ਨੂੰ ਬਚਾਇਆ ਹੈ।ਮੈਂ ਜਾਣਦਾ ਹਾਂ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਆਈਆਂ ਹਨ, ਕੁਝ ਲੋਕਾਂ ਨੂੰ ਖਾਣੇ ਦੀ ਸਮੱਸਿਆਂ ਆ ਰਹੀ ਹੈ। ਕੁਝ ਨੂੰ ਆਉਣ- ਜਾਣ ਵਿੱਚ ਮੁਸ਼ਕਲ ਆ ਰਹੀ ਹੈ, ਕੁਝ ਘਰ ਪਰਿਵਾਰ ਤੋਂ ਦੂਰ ਹਨ, ਪਰ ਤੁਸੀਂ ਦੇਸ਼ ਦੀ ਖ਼ਾਤਰ ਇੱਕ ਅਨੁਸ਼ਾਸਤ ਸਿਪਾਹੀ ਦੀ ਤਰ੍ਹਾਂ ਆਪਣਾ ਫਰਜ਼ ਨਿਭਾ ਰਹੇ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਨਾਲ ਸਲਾਮ ਕਰਦਾ ਹਾਂ। 

ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਸੀ ਦੋਸਤੋ, ਸਾਰੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਕਿ ਭਾਰਤ ਵਿੱਚ ਤਾਲਾਬੰਦੀ ਨੂੰ ਹੁਣ 3 ਮਈ ਤੱਕ ਵਧਾਉਣੀ ਹੋਵੇਗੀ । ਯਾਨੀ 3 ਮਈ ਤੱਕ ਸਾਨੂੰ ਸਾਰਿਆਂ ਨੂੰ,ਹਰ ਦੇਸ਼ ਵਾਸੀ ਨੂੰ ਤਾਲਾਬੰਦੀ ਵਿਚ ਰਹਿਣਾ ਪਵੇਗਾ।

ਇਸ ਸਮੇਂ ਦੌਰਾਨ, ਸਾਨੂੰ ਅਨੁਸ਼ਾਸਨ ਦੀ ਉਸੇ ਤਰ੍ਹਾਂ ਪਾਲਣਾ ਕਰਨੀ ਹੈ ਜਿਵੇਂ ਅਸੀਂ ਕਰ ਰਹੇ ਹਾਂ। ਸਾਰੇ ਦੇਸ਼ ਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਹੁਣ ਕੋਰੋਨਾ ਨੂੰ ਕਿਸੇ ਵੀ ਕੀਮਤ 'ਤੇ ਨਵੇਂ ਖੇਤਰਾਂ ਵਿਚ ਫੈਲਣ ਨਹੀਂ  ਦੇਣਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।