ਚਾਹ ਨਾ ਮਿਲਣ ’ਤੇ ਪਤੀ ਨੂੰ ਪਤਨੀ 'ਤੇ ਚੜ੍ਹਿਆ ਗੁੱਸਾ, ਭੜਕੇ ਪਤੀ ਨੇ ਕਰ ਦਿੱਤਾ ਇਹ ਵੱਡਾ ਕਾਰਾ...
ਇਸ ਤੋਂ ਬਾਅਦ ਉਸ ਦੇ ਪਤੀ ਨੂੰ ਗੁੱਸਾ ਆ ਗਿਆ...
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲਾਕਡਾਊਨ ਵਿੱਚ ਜਦੋਂ ਇੱਕ ਪਤੀ ਨੇ ਆਪਣੀ ਪਤਨੀ ਤੋਂ ਚਾਹ ਮੰਗੀ ਤਾਂ ਪਤਨੀ ਨੇ ਇਨਕਾਰ ਕਰ ਦਿੱਤਾ। ਗੁੱਸੇ ਨਾਲ ਪਤੀ ਨੇ ਪਤਨੀ ਨੂੰ ਉਸੇ ਸਮੇਂ ਤਿੰਨ ਤਲਾਕ ਦੇ ਦਿੱਤਾ ਅਤੇ ਬੱਚੇ ਸਮੇਤ ਘਰ ’ਚੋਂ ਕੱਢ ਦਿੱਤਾ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸਬੰਧਤ ਹੈ। ਪਤੀ ਨੇ ਜਦੋਂ ਚਾਹ ਮੰਗੀ ਤਾਂ ਪਤਨੀ ਨੇ ਅਣਸੁਣਾ ਕਰ ਦਿੱਤਾ ਅਤੇ ਪਤੀ ਨੂੰ ਚਾਹ ਨਹੀਂ ਦਿੱਤੀ।
ਇਸ ਤੋਂ ਬਾਅਦ ਉਸ ਦੇ ਪਤੀ ਨੂੰ ਗੁੱਸਾ ਆ ਗਿਆ। ਗੁੱਸੇ ਵਿਚ ਪਤੀ ਨੇ ਅਪਣੀ ਪਤਨੀ ਨੂੰ ਤਿੰਨ ਤਲਾਕ ਦੇ ਕੇ ਪਤਨੀ ਨੂੰ ਮਾਸੂਮ ਬੱਚੇ ਨਾਲ ਘਰੋਂ ਬਾਹਰ ਕੱਢ ਦਿੱਤਾ ਜਦਕਿ ਤਿੰਨ ਤਲਾਕ ਦੀ ਪ੍ਰਥਾ ਪੂਰੇ ਦੇਸ਼ ਵਿਚ ਖਤਮ ਹੋ ਚੁੱਕੀ ਹੈ। ਦਸ ਦਈਏ ਕਿ 3 ਸਾਲ ਪਹਿਲਾਂ ਪੀੜਤਾ ਦਰਕਸ਼ਾ ਦਾ ਵਿਆਹ ਹਾਜ਼ੀ ਅਫ਼ਜ਼ਲ ਨਾਲ ਹੋਇਆ ਸੀ। ਇਹਨਾਂ ਦੋਵਾਂ ਦਾ ਦੋ ਸਾਲ ਦਾ ਬੇਟਾ ਵੀ ਹੈ। ਦਰਕਸ਼ਾ ਨੇ ਦਸਿਆ ਕਿ ਉਹਨਾਂ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਹਨ।
ਉਹਨਾਂ ਕੋਲ ਇਕ ਬੇਟਾ ਵੀ ਹੈ। ਜਦੋਂ ਉਸ ਦੇ ਪਤੀ ਨੇ ਚਾਹ ਮੰਗੀ ਸੀ ਤਾਂ ਉਹ ਬੱਚੇ ਲਈ ਦੁੱਧ ਗਰਮ ਕਰ ਰਹੀ ਸੀ। ਇਸ ਕਰ ਕੇ ਉਹ ਉਸ ਸਮੇਂ ਅਪਣੇ ਪਤੀ ਨੂੰ ਚਾਹ ਨਹੀਂ ਦੇ ਸਕੀ। ਇਸ ਤੋਂ ਬਾਅਦ ਉਸ ਦੇ ਪਤੀ ਨੂੰ ਗੁੱਸਾ ਆ ਗਿਆ ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਤਿੰਨ ਤਲਾਕ ਦੇ ਕੇ ਬੱਚੇ ਸਮੇਤ ਘਰੋਂ ਬਾਹਰ ਕਰ ਦਿੱਤਾ। ਦਰਕਸ਼ਾ ਨੇ ਕਿਹਾ ਕਿ ਉਹ ਆਪਣੇ ਘਰ ਲੌਕਡਾਊਨ ਵਿੱਚ ਲਖਨਊ ਨਹੀਂ ਜਾ ਸਕਦਾ।
ਇਸ ਲਈ ਮੈਂ ਇੱਥੇ ਆਪਣੇ ਰਿਸ਼ਤੇਦਾਰ ਨਾਲ ਪਿੰਡ ਵਿਚ ਰਿਹਾ ਹਾਂ। ਪੀੜਤ ਲੜਕੀ ਨੇ ਪੁਲਿਸ ਨੂੰ ਕੇਸ ਦਰਜ਼ ਕਰਨ ਦੀ ਸ਼ਿਕਾਇਤ ਕੀਤੀ, ਜਿਸ 'ਤੇ ਪੁਲਿਸ ਨੇ ਸ਼ੌਹਰ ਅਤੇ ਉਸ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦਸ ਦਈਏ ਕਿ 15 ਅਪ੍ਰੈਲ 2020 - ਕੇਂਦਰੀ ਸਿਹਤ ਤੇ ਭਲਾਈ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਕਾਰਨ 38 ਮੌਤਾਂ ਤੇ 1076 ਨਵੇਂ ਕੇਸ ਸਾਹਮਣੇ ਆਏ ਹਨ।
ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ ਵੱਧ ਕੇ 11 ਹਜ਼ਾਰ 487 ਹੋ ਗਏ ਹਨ ਤੇ ਹੁਣ ਤੱਕ 393 ਮੌਤਾਂ ਹੋਈਆਂ ਹਨ। ਉੱਥੇ ਹੀ 1,359 ਲੋਕ ਹੁਣ ਤੱਕ ਠੀਕ ਵੀ ਹੋ ਚੁੱਕੇ ਹਨ। ਕੋਰੋਨਾ ਨਾਲ ਹੁਣ ਤੱਕ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਪ੍ਰਭਾਵਿਤ ਹੋਇਆ ਹਠ।
ਜਿੱਥੇ ਕੁੱਲ 2687 ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਕਿ ਅਜੇ ਵੀ ਹੋਰ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚੋਂ ਹੁਣ ਤੱਕ 178 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 259 ਲੋਕ ਠੀਕ ਵੀ ਹੋਏ ਹਨ। ਦੂਜੇ ਨੰਬਰ 'ਤੇ ਦਿੱਲੀ ਹੈ ਜਿੱਥੇ 1561 ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ 30 ਮੌਤਾਂ ਹੋ ਚੁੱਕੀਆਂ ਹਨ। ਤੀਜੇ ਨੰਬਰ 'ਤੇ ਤਾਮਿਲਨਾਡੂ ਹੈ ਜਿੱਥੇ ਹੁਣ ਤੱਕ 1204 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚੋਂ 12 ਦੀ ਮੌਤ ਹੋ ਚੁੱਕੀ ਹੈ।।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।