ਤਿੰਨ ਤਲਾਕ ਪੀੜਤਾਂ ਨੂੰ ਮਿਲੇਗੀ ਛੇ ਰੁਪਏ ਪੈਂਨਸ਼ਨ, ਯੂਪੀ ਸਰਕਾਰ ਦਾ ਵੱਡਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਤਲਾਕ ਪੀੜਤਾਂ ਨੂੰ ਵੱਡੀ ਰਾਹਤ ਦਿੰਦਿਆ ਉਤਰ ਪ੍ਰਦੇਸ਼ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ...

Yogi Govt

ਯੂਪੀ: ਤਿੰਨ ਤਲਾਕ ਪੀੜਤਾਂ ਨੂੰ ਵੱਡੀ ਰਾਹਤ ਦਿੰਦਿਆ ਉਤਰ ਪ੍ਰਦੇਸ਼ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅਜਿਹੀ ਔਰਤਾਂ ਨੂੰ 6000 ਰੁਪਏ ਸਲਾਨਾ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਟ੍ਰਿਪਲ ਤਲਾਕ ਬਿੱਲ ਸੰਸਦ ਕੋਲੋਂ ਪਾਸ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬਿਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ 'ਤੇ ਯੂਪੀ ਦੀ ਯੋਗੀ ਸਰਕਾਰ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਉਦੋਂ ਸੀਐੱਮ ਯੋਗੀ ਨੇ ਤਲਾਕ ਪੀੜਤਾਂ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਉਦੋਂ ਰਾਸ਼ੀ ਤੈਅ ਨਹੀਂ ਹੋਈ ਸੀ। ਹੁਣ ਵਿੱਤ ਮੰਤਰਾਲੇ ਨੇ 6000 ਰੁਪਏ ਸਾਲਾਨਾ ਦੀ ਰਾਸ਼ੀ ਤੈਅ ਕੀਤੀ ਹੈ। ਜਾਣਕਾਰੀ ਮੁਤਾਬਿਕ ਨਵੇਂ ਸਾਲ 'ਚ ਇਹ ਰਾਸ਼ੀ ਮਿਲੇਗੀ।

ਇਸ ਤੋਂ ਬਾਅਦ ਅਗਲੇ ਵਿੱਤ ਸਾਲ 'ਚ ਇਸ ਲਈ ਹੋਰ ਪ੍ਰਬੰਧ ਕੀਤੇ ਜਾਣਗੇ। ਉੱਤਰ ਪ੍ਰਦੇਸ਼ 'ਚ ਪਿਛਲੇ ਇਕ ਸਾਲ 'ਚ 273 ਤਿੰਨ ਤਲਾਕ ਦੇ ਮਾਮਲੇ ਦਰਜ ਹੋਏ ਹਨ। ਇਸ ਤੋਂ ਪਹਿਲਾਂ ਯੂਪੀ ਸਰਕਾਰ ਤਿੰਨ ਤਲਾਕ ਪੀੜਤ ਔਰਤਾਂ ਦਾ ਮੁਕੱਦਮਾ ਫ੍ਰੀ ਲੜਨ ਦਾ ਵੀ ਐਲਾਨ ਕਰ ਚੁੱਕੀ ਹੈ। ਇਸ ਲਈ ਗ੍ਰਹਿ ਵਿਭਾਗ ਨੂੰ ਵਿਵਸਥਾ ਬਣਾ ਰਿਹਾ ਹੈ।

ਇਸ ਸਾਲ 25 ਸਤੰਬਰ ਨੂੰ ਮੁੱਖ ਮੰਤਰੀ ਯੋਗੀ ਨੇ ਲਖਨਊ ਦੇ ਇੰਦਰਾ ਗਾਂਧੀ ਵੱਕਾਰ 'ਚ ਤਿੰਨ ਤਲਾਕ ਪੀੜਤ ਔਰਤਾਂ ਨਾਲ ਸੰਵਾਦ ਸਮਾਗਮ 'ਚ ਕਿਹਾ ਸੀ ਜਿਨ੍ਹਾਂ ਕੋਲ ਰਿਹਾਇਸ਼ ਨਹੀਂ ਹੈ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਜਾਂ ਫਿਰ ਮੁੱਖ ਮੰਤਰੀ ਰਿਹਾਇਸ਼ ਤੋਂ ਘਰ ਦਿੱਤਾ ਜਾਵੇਗਾ। ਇਨ੍ਹਾਂ ਪਰਵਾਰਾਂ ਨੂੰ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਆਯੁਸ਼ਮਾਨ ਯੋਜਨਾ ਤੋਂ ਸਿਹਤ ਬੀਮੇ ਦਾ ਲਾਭ ਵੀ ਦਿੱਤਾ ਜਾਵੇਗਾ।