ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ‘ਚ ‘ਆਪ’ ਦੇ ਵਿਧਾਇਕ ਸਮੇਤ 4 ਵਿਰੁੱਧ ਦੋਸ਼ ਤੈਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਲੇਰਕੋਟਲਾ ਵਿਚ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਮਾਮਲੇ ਵਿਚ ਸ਼ੁਕਰਵਾਰ ਨੂੰ ਦਿੱਲੀ ਤੋਂ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ...

Naresh Yadav

ਸੰਗਰੂਰ: ਮਲੇਰਕੋਟਲਾ ਵਿਚ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਮਾਮਲੇ ਵਿਚ ਸ਼ੁਕਰਵਾਰ ਨੂੰ ਦਿੱਲੀ ਤੋਂ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਸਮੇਤ 4 ਦੋਸ਼ੀ ਪੇਸ਼ ਹੋਏ। ਇਸ ਮਾਮਲੇ ਦੀ ਸੁਣਵਾਈ ਸਥਾਨਕ ਜੁਡੀਸ਼ਲ ਮੈਜਸਟ੍ਰੇਟ ਫਸਟ ਕਲਾਸ ਅਤੇ ਮਿੱਤਲ ਦੀ ਅਦਾਲਤ ਵਿਚ ਹੋਈ। ਅਦਾਲਤ ਵੱਲੋਂ ਕੇਸ ਵਿਚ ਸ਼ਾਮਲ ਚਾਰਾਂ ਵਿਰੁੱਧ ਦੋਸ਼ ਤੈਅ ਕਰਕੇ ਅਗਲੀ ਸੁਣਵਾਈ 3 ਜੁਲਾਈ ਨੂੰ ਤੈਅ ਕੀਤੀ ਗਈ ਹੈ। ਕੇਸ ਵਿਚ ਸ਼ਾਮਲ ਬਾਕੀ ਤਿੰਨ ਹੋਰ ਮੁਲਾਜ਼ਮਾਂ ਵਿਚ ਵਿਜੇ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਕੁਮਾਰ ਸ਼ਾਮਲ ਹਨ।

ਪੇਸ਼ੀ ਮਗਰੋਂ ਵਿਧਾਇਕ ਨਰੇਸ਼ ਯਾਦਵ ਵੱਲੋਂ  ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਦਾਲਤ ਵੱਲੋਂ ਨਰੇਸ਼ ਯਾਦਵ ਸਣੇ ਚਾਰਾਂ ਵਿਰੁੱਧ ਦੋਸ਼ ਤੈਅ ਕਰ ਦਿੱਤੇ ਗਏ ਹਨ। ਹੁਣ ਕੇਸ ਵਿਚ ਗਵਾਹੀਆਂ ਹੋਣਗੀਆਂ। ਕੇਸ ਦੀ ਅਗਲੀ ਸੁਣਵਾਈ ਤਿੰਨ ਜੁਲਾਈ ‘ਤੇ ਪਾ ਦਿੱਤੀ ਗਈ ਹੈ। ਇਸ ਕੇਸ ਵਿਚ ਪੁਲਿਸ ਵੱਲੋਂ ਲਗਾਈ ਦੇਸ਼ ਧ੍ਰੋਹ ਦੀ ਧਾਰਾ ਅਦਾਲਤ ਵੱਲੋਂ ਪਹਿਲਾਂ ਹੀ ਹਟਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 25 ਜੂਨ 2016 ਨੂੰ ਮਲੇਰਕੋਟਲਾ ‘ਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਹੋਈ ਸੀ।

ਪੁਲਿਸ ਵੱਲੋਂ ਥਾਣਾ ਸਿਟੀ-1 ਮਲੇਰਕੋਟਲਾ ਵਿਚ ਵਿਜੇ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਤੋਂ ਪੁਛਗਿਛ ਮਗਰੋਂ ਦਿੱਲੀ ਤੋਂ ਆਪ ਵਿਧਾਇਕ ਨਰੇਸ਼ ਯਾਦਵ ਨੂੰ ਕਿਸ ਵਿਚ ਨਾਮਜ਼ਦ ਕਰ ਲਿਆ ਸੀ। ਬਾਅਦ ਵਿਚ ਪੁਲਿਸ ਵੱਲੋਂ ਕੇਸ ਵਿਚ ਦੇਸ਼ ਧ੍ਰੋਹ ਦੀ ਧਾਰਾ ਲਗਾ ਦਿੱਤੀ ਗਈ ਸੀ, ਜੋ ਅਦਾਲਤ ਨੇ ਹਟਾ ਦਿੱਤੀ।