ਹਿੰਦੂਆਂ ਨੂੰ ਡਰਾਉਣ ਅਤੇ ਮੁਸਲਮਾਨਾਂ ਪ੍ਰਤੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ 'ਫੇਕ ਨਿਊਜ਼ ਫੈਕਟਰੀ'
ਸੋਸ਼ਲ ਮੀਡੀਆ ਗ਼ਲਤ ਜਾਣਕਾਰੀ ਫੈਲਾਉਣ ਲਈ ਇਕ ਸੁਵਿਧਾਜਨਕ ਜ਼ਰੀਆ ਬਣ ਗਿਆ ਹੈ। ਫ਼ਰਜ਼ੀ ਖ਼ਬਰਾਂ ਦੀ ਤਾਦਾਤ ਕਈ ਗੁਣਾ ਵਧ ਗਈ ਹੈ, ਜੋ ਸੰਪਰਦਾਇਕਤਾ...
ਨਵੀਂ ਦਿੱਲੀ : ਸੋਸ਼ਲ ਮੀਡੀਆ ਗ਼ਲਤ ਜਾਣਕਾਰੀ ਫੈਲਾਉਣ ਲਈ ਇਕ ਸੁਵਿਧਾਜਨਕ ਜ਼ਰੀਆ ਬਣ ਗਿਆ ਹੈ। ਫ਼ਰਜ਼ੀ ਖ਼ਬਰਾਂ ਦੀ ਤਾਦਾਤ ਕਈ ਗੁਣਾ ਵਧ ਗਈ ਹੈ, ਜੋ ਸੰਪਰਦਾਇਕਤਾ ਅਤੇ ਧਰਮ ਦੇ ਆਧਾਰ 'ਤੇ ਵੰਡਣ ਲਈ ਭੜਕਾਉਂਦੀਆਂ ਹਨ। 'ਆਲਟ ਨਿਊਜ਼' ਨੇ ਤੱਥਾਂ ਦੀ ਜਾਂਚ ਕੀਤੀ ਹੈ, ਜਿਸ ਵਿਚ ਉਸ ਨੇ ਪਾਇਆ ਹੈ ਕਿ ਪਿਛਲੇ ਕੁੱਝ ਮਹੀਨਿਆਂ ਵਿਚ ਮੁਸਲਮਾਨਾਂ ਅਤੇ ਇਸਾਈਆਂ ਨੂੰ ਨਿਸ਼ਾਨਾ ਬਣਾਉਣ ਲਈ ਤੈਅਸ਼ੁਦਾ, ਸਿੰਕ੍ਰਨਾਈਜ਼ ਅਤੇ ਸਮੂਹਕ ਯਤਨ ਚੱਲ ਰਿਹਾ ਹੈ, ਜਦਕਿ ਲਗਾਤਾਰ ਹਿੰਦੂ ਸਮਾਜ ਨੂੰ ਸ਼ਿਕਾਰ ਦੇ ਰੂਪ ਵਿਚ ਦਿਖਾਇਆ ਜਾਂਦਾ ਹੈ।
'ਆਲਟ ਨਿਊਜ਼' ਨੇ ਸ਼ਾਮਲੀ ਜ਼ਿਲ੍ਹਾ ਪੁਲਿਸ ਨਾਲ ਸੰਪਰਕ ਕੀਤਾ ਅਤੇ ਇਸ ਵੀਡੀਓ ਦਾ ਪਤਾ ਲਗਾਇਆ, ਤਾਂ ਇਸ ਨੂੰ ਝਿੰਜਾਨਾ ਪੁਲਿਸ ਸਟੇਸ਼ਨ ਵਿਚ ਰਜਿਸਟ੍ਰਡ ਇਕ ਘਟਨਾ ਦੇ ਰੂਪ ਵਿਚ ਪਛਾਣਿਆ ਗਿਆ। 'ਆਲਟ ਨਿਊਜ਼' ਦੇ ਨਾਲ ਗੱਲਬਾਤ ਵਿਚ ਝਿੰਜਾਨਾ ਸਟੇਸ਼ਨ ਦੇ ਪੁਲਿਸ ਅਧਿਕਾਰੀ ਐਮ ਐਸ ਗਿੱਲ ਨੇ ਕਿਹਾ ਕਿ ''ਹਾਂ, ਇਹ ਵੀਡੀਓ ਸਾਡੇ ਪੁਲਿਸ ਸਟੇਸ਼ਨ ਵਿਚ ਰਜਿਸਟ੍ਰਡ ਇਕ ਘਟਨਾ ਨਾਲ ਸਬੰਧਤ ਹੈ। ਦੋਸ਼ੀ ਗੋਕੁਲ ਰਾਮਦਾਸ ਗੜ੍ਹੀ ਪੁਖ਼ਤਾ ਦੇ ਤਾਣਾ ਪਿੰਡ ਰਹਿਣ ਵਾਲਾ ਹੈ, ਗੋਕੁਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।'' ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਦੋਸ਼ੀ ਦਾ ਨਾਮ ਗੋਕੁਲ ਰਾਮਦਾਸ ਹੈ, ਨਾ ਕਿ ਸਾਜਿਦ।
ਇਸ ਮਦੱਰਸੇ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਇਕ ਮੁਸਲਿਮ ਅਧਿਆਪਕ ਵਲੋਂ ਸੰਸਕ੍ਰਿਤ ਪੜ੍ਹਾਈ ਜਾਂਦੀ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਸੰਸਕ੍ਰਿਤ ਨੂੰ ਮਦੱਰਸੇ ਵਿਚ ਵੀ ਪੜ੍ਹਾਇਆ ਜਾ ਰਿਹਾ ਹੈ ਪਰ ਇਸ ਤਸਵੀਰ ਨੂੰ ਫੋਟੋਸ਼ਾਪ ਕਰਕੇ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਆਜ਼ਾਦ ਭਾਰਤ ਨਾਮ ਦੇ ਪੇਜ਼ ਜਿਸ ਦੇ 6 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ, ਇਸ ਪੇਜ਼ ਨੇ ਵੀ ਇਸੇ ਦਾਅਵੇ ਦੇ ਨਾਲ ਇਸ ਨੂੰ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਇਹ ਫੇਸਬੁਕ ਅਤੇ ਟਵਿੱਟਰ 'ਤੇ ਵੱਖ-ਵੱਖ ਸ਼ਬਦਾਂ ਦੇ ਨਾਲ ਵਿਆਪਕ ਰੂਪ ਨਾਲ ਸਾਂਝਾ ਕੀਤਾ ਹੈ ਪਰ ਸਾਰਿਆਂ ਦਾ ਸੰਦਰਭ ਇਕ ਹੀ ਹੈ।
ਅੱਗੇ ਦੀ ਜਾਂਚ ਵਿਚ 'ਆਲਟ ਨਿਊਜ਼' ਨੇ ਪਾਇਆ ਕਿ ਪੁਰਤਗਾਲ ਦੀਆਂ ਕਈ ਵੈਬਸਾਈਟਾਂ ਵਲੋਂ ਇਸ ਘਟਨਾ ਦੀ ਸੂਚਨਾ ਪਾਈ ਗਈ ਸੀ। ਇਹ ਦਾਅਵਾ ਕੀਤਾ ਗਿਅ ਹੈ ਕਿ ਇਹ ਘਟਨਾ ਇਕ ਬਾਹਰੀ ਵਿਆਹੁਤਾ ਸਬੰਧ ਵਿਚ ਹੋਈ ਸੀ। ਹਾਲਾਂਕਿ ਟਵੀਟ ਵਿਚ ਕੀਤੇ ਗਏ ਦਾਅਵਿਆਂ ਦਾ ਕੋਈ ਹਵਾਲਾ ਨਹੀਂ ਹੈ ਕਿ ਇਹ ਜੋੜਾ ਇਕ ਮੁਸਲਿਮ ਜੋੜੀ ਹੈ ਅਤੇ ਉਸ ਦੇ ਵਾਲ ਬੁਰਕਾ ਨਾ ਪਹਿਨਣ ਕਾਰਨ ਕੱਟੇ ਗਏ ਸਨ।
ਇਸ ਵੀਡੀਓ ਨੂੰ ਨੇ ਸ਼ੇਅਰ ਕੀਤਾ ਸੀ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਫਾਲੋ ਕਰਦੇ ਹਨ। ਜਦਕਿ ਵੀਡੀਓ ਵਿਚ ਝੰਡਾ ਪਾਕਿਸਤਾਨ ਦਾ ਝੰਡਾ ਨਹੀਂ ਹੈ। ਇਹ ਇਕ ਆਮ ਝੰਡਾ ਹੈ, ਜਿਸ ਨੂੰ ਉਪ ਮਹਾਂਦੀਪ ਵਿਚ ਮੁਸਲਿਮ ਸਮਾਜ ਵਲੋਂ ਧਾਰਮਿਕ ਪ੍ਰਤੀਕ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਘਟਨਾ ਹਰਿਆਣਾ ਵਿਚ ਮਾਰਚ 2018 ਵਿਚ ਹੋਈ ਸੀ।
ਜੇਕਰ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ ਕਾਂਗਰਸ ਨੇਤਾ 'ਹਿੰਦੂਆਂ ਦਾ ਖ਼ੂਨ' ਵਹਾਉਣ ਦਾ ਵਾਅਦਾ ਕਰਦਾ ਹੈ : ਬੰਗਲੁਰੂ ਕਾਂਗਰਸ ਉਮੀਦਵਾਰ (ਚਮਾਰਾਜਪੇਟ) ਜ਼ਮੀਰ ਅਹਿਮਦ ਕਾਂਗਰਸ ਦੇ ਸੱਤਾ ਵਿਚ ਆਉਣ ਮਗਰੋਂ ਮੰਤਰੀ ਬਣਦੇ ਹਨ ਤਾਂ ਉਹ ਹਿੰਦੂਆਂ ਦਾ ਖ਼ੂਨ ਵਹਾਉਣ ਦਾ ਵਾਅਦਾ ਕਰਦਾ ਹੈ। ਇਹ ਉਤੇਜਕ ਸੰਦੇਸ਼ ਇਕ ਵੀਡੀਓ ਦੇ ਨਾਲ ਜੋ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਪ੍ਰਸਾਰਤ ਕੀਤਾ ਗਿਆ ਸੀ। ਵੀਡੀਓ ਵਿਚ ਕਰਨਾਟਕ ਵਿਧਾਨ ਸਭਾ ਚੋਣ ਲਈ ਕਾਂਗਰਸ ਉਮੀਦਵਾਰ ਜ਼ਮੀਰ ਅਹਿਮਦ ਖ਼ਾਨ ਅਪਣੀ ਮੁਹਿੰਮ ਦੇ ਟੀਚੇ 'ਤੇ ਉਰਦੂ ਵਿਚ ਨਾਗਰਿਕਾਂ ਨੂੰ ਸੰਬੋਧਨ ਕਰਦੇ ਹੋਏ ਦਿਸ ਰਹੇ ਹਨ।
ਇਨ੍ਹਾਂ ਉਪਰੋਕਤ ਘਟਨਾਵਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਗ਼ਲਤਫਹਿਮੀਆਂ ਫੈਲਾਅ ਕੇ ਮੁਸਲਿਮਾਂ ਅਤੇ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਗਲੇ ਕੁੱਝ ਮਹੀਨਿਆਂ ਵਿਚ ਕਈ ਜਿੱਥੇ ਕਈ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ, ਉਥੇ ਹੀ 2019 ਦੀਆਂ ਆਮ ਚੋਣਾਂ ਵੀ ਜ਼ਿਆਦਾ ਦੂਰ ਨਹੀਂ ਹੈ।