ਸੰਵਿਧਾਨ ਦੀਆਂ ਕਦਰਾਂ ਕੀਮਤਾਂ ਅਤੇ ਰਵਾਇਤਾਂ ਦੇ ਵਿਰੁੱਧ ਮੋਦੀ ਸਰਕਾਰ- ਸੋਨੀਆ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨੀਆ ਗਾਂਧੀ ਦਾ ਮੋਦੀ ਸਰਕਾਰ ‘ਤੇ ਹਮਲਾ

Sonia gandhi Targets Narendra modi govt

ਨਵੀਂ ਦਿੱਲੀ: ਅਜ਼ਾਦੀ ਦਿਹਾੜੇ ਮੌਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਨਰਿੰਦਰ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਲੋਕਤੰਤਰੀ ਪ੍ਰਣਾਲੀ ਸੰਵਿਧਾਨਕ ਕਦਰਾਂ ਕੀਮਤਾਂ ਅਤੇ ਸਥਾਪਿਤ ਰਵਾਇਤਾਂ ਦੇ ਵਿਰੁੱਧ ਖੜ੍ਹੀ ਹੈ।

ਸੁਤੰਤਰਤਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਸਾਡੇ ਭਾਰਤ ਦੀ ਪ੍ਰਸਿੱਧੀ ਵਿਸ਼ਵ ਭਰ ਵਿਚ ਨਾ ਸਿਰਫ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਵੱਖ-ਵੱਖ ਭਾਸ਼ਾਵਾਂ, ਧਰਮਾਂ, ਸੰਪਰਦਾਵਾਂ ਕਾਰਨ ਹੈ ਬਲਕਿ ਭਾਰਤ ਨੂੰ ਏਕਤਾ ਦੇ ਨਾਲ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਵੀ ਜਾਣਿਆ ਜਾਂਦਾ ਹੈ। ਸੋਨੀਆ ਗਾਂਧੀ ਨੇ ਕਿਹਾ, ਅੱਜ ਜਦੋਂ ਸਮੁੱਚੀ ਦੁਨੀਆਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਤਾਂ ਭਾਰਤ ਨੂੰ ਇਕਜੁੱਟ ਹੋ ਕੇ ਇਸ ਮਹਾਂਮਾਰੀ ਨੂੰ ਹਰਾਉਣ ਲਈ ਮਾਡਲ ਸਥਾਪਤ ਕਰਨੇ ਹੋਣਗੇ।

ਉਹਨਾਂ ਕਿਹਾ ਕਿ ਮੈਂ ਪੂਰੇ ਆਤਮ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਅਸੀਂ ਸਭ ਮਿਲ ਕੇ ਇਸ ਮਹਾਂਮਾਰੀ ਅਤੇ ਗੰਭੀਰ ਆਰਥਕ ਸੰਕਟ ‘ਚੋਂ ਬਾਹਰ ਆ ਜਾਵਾਂਗੇ। ਉਹਨਾਂ ਕਿਹਾ ਕਿ ਅਸੀਂ ਬੀਤੇ 74 ਸਾਲਾਂ ਅਸੀਂ ਸਮੇਂ ਸਮੇਂ ਤੇ ਆਪਣੀਆਂ ਲੋਕਤੰਤਰੀ ਕਦਰਾਂ ਕੀਮਤਾਂ ਦੀ ਪਰਖ ਕੀਤੀ ਹੈ। ਅੱਜ ਇਹ ਲਗਦਾ ਹੈ ਕਿ ਸਰਕਾਰ ਲੋਕਤੰਤਰੀ ਪ੍ਰਣਾਲੀ, ਸੰਵਿਧਾਨਕ ਕਦਰਾਂ ਕੀਮਤਾਂ ਅਤੇ ਸਥਾਪਤ ਰਵਾਇਤਾਂ ਦੇ ਵਿਰੁੱਧ ਖੜ੍ਹੀ ਹੈ। ਭਾਰਤੀ ਲੋਕਤੰਤਰ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੈ।

ਇਸ ਦੇ ਨਾਲ ਹੀ ਸੋਨੀਆ ਗਾਂਧੀ ਨੇ ਗਲਵਾਨ ਘਾਟੀ ਵਿਚ ਸ਼ਹੀਦ ਹੋਏ 20 ਜਵਾਨਾਂ ਨੂੰ ਸਲਾਮ ਕੀਤਾ ਹੈ।  ਸੋਨੀਆ ਗਾਂਧੀ ਨੇ ਕਿਹਾ, 'ਅੱਜ ਹਰ ਦੇਸ਼ ਵਾਸੀ ਨੂੰ ਜ਼ਮੀਰ ਵਿਚ ਝਾਕਣ ਅਤੇ ਸੋਚਣ ਦੀ ਲੋੜ ਹੈ ਕਿ ਅਜ਼ਾਦੀ ਦਾ ਕੀ ਅਰਥ ਹੈ? ਕੀ ਅੱਜ ਦੇਸ਼ ਵਿਚ ਲਿਖਣ, ਬੋਲਣ, ਪ੍ਰਸ਼ਨ ਪੁੱਛਣ, ਅਸਹਿਮਤ ਹੋਣ, ਵਿਚਾਰ ਰੱਖਣ, ਜਵਾਬਦੇਹੀ ਦੀ ਮੰਗ ਕਰਨ ਦੀ ਵਿਚ ਅਜ਼ਾਦੀ ਹੈ? ਇਕ ਜ਼ਿੰਮੇਵਾਰ ਵਿਰੋਧੀ ਵਜੋਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਭਾਰਤ ਦੀ ਲੋਕਤੰਤਰੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਹਰ ਯਤਨ ਅਤੇ ਸੰਘਰਸ਼ ਕਰੀਏ’।