ਐਮਐਨਸੀ ‘ਚ ਕੰਮ ਕਰਨ ਵਾਲੀ ਔਰਤ ਕਰਮਚਾਰੀ ਨਾਲ ਕਾਰ ‘ਚ ਸਮੂਹਿਕ ਬਲਾਤਕਾਰ
ਦੱਖਣੀ ਦਿੱਲੀ ਦੇ ਬਸੰਤਕੁੰਜ ਖੇਤਰ ‘ਚ ਬਹੁਰਾਸ਼ਟਰੀ ਕੰਪਨੀ(ਐਮਐਨਸੀ) ‘ਚ ਕੰਮ ਕਰਨ ਵਾਲੀ ਕਰਮਚਾਰੀ ਨਾਲ ਸਮੂਹਿਕ...
ਨਵੀਂ ਦਿੱਲੀ (ਪੀਟੀਆਈ) : ਦੱਖਣੀ ਦਿੱਲੀ ਦੇ ਬਸੰਤਕੁੰਜ ਖੇਤਰ ‘ਚ ਬਹੁਰਾਸ਼ਟਰੀ ਕੰਪਨੀ(ਐਮਐਨਸੀ) ‘ਚ ਕੰਮ ਕਰਨ ਵਾਲੀ ਕਰਮਚਾਰੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਕਰਮਚਾਰੀ ਦੇ ਨਾਲ ਗਲਤ ਕੰਮ ਕਰਨ ਵਾਲੇ ਉਸ ਦੀ ਕੰਪਨੀ ਦੇ ਲੜਕੇ ਸੀ। ਪੁਲਿਸ ਨੇ ਔਰਤ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਦੋਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੂਰਾ ਮਾਮਲਾ 13 ਅਕਤੂਬਰ ਦੀ ਦੇਰ ਰਾਤ ਦਾ ਹੈ। ਪੁਲਿਸ ‘ਚ ਦਰਜ ਕਰਵਾਈ ਗਈ ਪੀੜਿਤਾ ਦੀ ਸ਼ਿਕਾਇਤ ਦੇ ਮੁਤਾਬਿਕ, 13 ਅਕਤੂਬਰ ਰਾਤ ਨੂੰ ਉਹ ਘਰ ਵਾਪਸ ਜਾ ਰਹੀ ਸੀ।
ਇਸ ਅਧੀਨ ਉਸ ਦੇ ਦੋ ਸਾਥੀਆਂ ਨੇ ਉਸ ਛੱਡਣ ਲਈ ਕਿਹਾ, ਕਿ ਸਾਡੇ ਨਾਲ ਬੈਠ ਜਾਓ ਆਸੀਂ ਤੁਹਾਨੂੰ ਛੱਡ ਦਵਾਂਗੇ। ਦੋਨਾਂ ਵਿਅਕਤੀਆਂ ਨੂੰ ਉਹ ਜਾਣਦੀ ਸੀ ਇਸ ਲਈ ਔਰਤ ਉਹਨਾਂ ਦੋਨਾਂ ਨਾਲ ਕਾਰ ਵਿਚ ਬੈਠ ਗਈ। ਪੀੜਿਤਾ ਦਾ ਕਹਿਣਾ ਹੈ ਕਿ ਥੋੜ੍ਹੀ ਹੀ ਦੂਰ ਜਾਣ ਤੋਂ ਬਾਅਦ ਸਾਥੀ ਕਰਮਚਾਰੀਆਂ ਨੇ ਉਸ ਨਾਲ ਸਰੀਰਕ ਛੇੜ-ਛਾੜ ਕਰਨੀ ਸ਼ੁਰੂ ਕਰ ਦਿਤੀ ਅਤੇ ਬਾਅਦ ਵਿਚ ਉਸ ਨਾਲ ਕਾਰ ਵਿਚ ਹੀ ਬਲਾਤਕਾਰ ਕੀਤਾ। ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਦੇ ਬਾਲਾਘਾਟ ਜਿਲ੍ਹੇ ਦੇ ਰਾਮਪਾਅਲੀ ਥਾਣਾ ਖੇਤਰੀ ਵਿਚ ਸਹੁਰੇ ਜਾ ਰਹੀ 35 ਸਾਲਾ ਔਰਤ ਨਾਲ ਚਾਰ ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਕੀਤਾ।
ਇਸ ਤੋਂ ਬਾਅਦ ਔਰਤ ਨੂੰ ਦਰੱਖਤ ਨਾਲ ਲਟਕਾ ਕੇ ਦੋਸ਼ੀ ਭੱਜ ਗਏ। ਵਾਰਦਾਤ ਮੰਗਲਵਾਰ ਦੁਪਹਿਰ ਦੀ ਹੈ। ਪੁਲਿਸ ਅਨੁਸਾਰ ਔਰਤ ਜਦੋਂ ਘਰ ਤੋਂ ਨਿਕਲੀ ਤਾਂ ਇਕ ਜਾਣਕਾਰ ਵਿਅਕਤੀ ਨੇ ਉਸ ਨੂੰ ਸਹੁਰੇ ਪਿੰਡ ਤਕ ਛੱਡਣ ਲਈ ਗੱਲ ਕਹੀ ਤੇ ਮੋਟਰਸਾਇਕਲ ਤੇ ਬੈਠਾ ਲਿਆ। ਪਰ ਉਹ ਵਿਅਕਤੀ ਔਰਤ ਨੂੰ ਇਕ ਪਹਾੜੀ ‘ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ ਉਸ ਤੋਂ ਬਾਅਦ ਉਸ ਨੇ ਅਪਣੇ ਤਿੰਨ ਦੋਸਤਾਂ ਨੂੰ ਵੀ ਬੁਲਾ ਲਿਆ। ਉਹਨਾਂ ਨੇ ਵੀ ਔਰਤ ਨਾਲ ਬਲਾਤਕਾਰ ਕੀਤਾ। ਬਾਅਦ ਵਿਚ ਦੋਸ਼ੀਆਂ ਨੇ ਉਸ ਨੂੰ ਰੱਸੀ ਨਾਲ ਬੰਨ੍ਹ ਕੇ ਦਰੱਖਤ ਉਤੇ ਲਟਕਾ ਦਿਤਾ।
ਦੋਸ਼ੀਆਂ ਦੇ ਜਾਣ ਤੋਂ ਬਾਅਦ ਔਰਤ ਨੇ ਅਪਣੇ ਕੋਲ ਰੱਖੇ ਮੋਬਾਇਲ ਨਾਲ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿਤੀ। ਪਰਿਵਾਰ ਮੌਕੇ ‘ਤੇ ਪਹੁੰਚੇ ਅਤੇ ਉਸ ਨੂੰ ਛਡਾਇਆ। ਪੁਲਿਸ ਨੇ ਦੇਸ਼ੀ ਰਾਜੂ ਪਰਤੇ, ਹੀਰਾ, ਸੇਵਕ ਅਤੇ ਅਨਿਲ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।