ਦੁਸਹਿਰੇ ਵਾਲੇ ਦਿਨ ਵੀ ਮਹਿੰਗਾਈ ਦਾ ਝਟਕਾ, ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ’ਤੇ ਮਹਿੰਗਾਈ ਦੀ ਮਾਰ ਜਾਰੀ ਹੈ। ਅੱਜ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 35 ਪੈਸੇ ਦਾ ਵਾਧਾ ਹੋਇਆ ਹੈ।

Petrol-Diesel Rates Hiked Again

ਨਵੀਂ ਦਿੱਲੀ: ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ’ਤੇ ਮਹਿੰਗਾਈ ਦੀ ਮਾਰ ਜਾਰੀ ਹੈ। ਅੱਜ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 35 ਪੈਸੇ ਦਾ ਵਾਧਾ ਹੋਇਆ ਹੈ। ਇਸ ਸਮੇਂ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਪਣੇ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ। ਸਰਕਾਰੀ ਤੇਲ ਕੰਪਨੀਆਂ ਦੇ ਨੋਟੀਫਿਕੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ 105.14 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿੱਚ 111.09 ਰੁਪਏ ਪ੍ਰਤੀ ਲੀਟਰ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ।

ਹੋਰ ਪੜ੍ਹੋ: ਗਲੋਬਲ ਹੰਗਰ ਇੰਡੈਕਸ 'ਚ ਭਾਰਤ ਦੀ ਰੈਂਕਿੰਗ ਨੂੰ ਲੈ ਕੇ ਕਪਿਲ ਸਿੱਬਲ ਦਾ ਤੰਜ਼, ‘ਵਧਾਈ ਹੋਵੇ ਮੋਦੀ ਜੀ’

ਮੁੰਬਈ ਵਿਚ ਡੀਜ਼ਲ ਹੁਣ 101.78 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਜਦਕਿ ਦਿੱਲੀ ਵਿਚ ਇਸ ਦੀ ਕੀਮਤ 93.87 ਰੁਪਏ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 35 ਪੈਸੇ ਪ੍ਰਤੀ ਲੀਟਰ ਦੇ ਵਾਧੇ ਦਾ ਇਹ ਲਗਾਤਾਰ ਦੂਜਾ ਦਿਨ ਹੈ। 12 ਅਤੇ 13 ਅਕਤੂਬਰ ਨੂੰ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਸਾਲ ਪੈਟਰੋਲ ਦੀਆਂ ਕੀਮਤਾਂ ਵਿਚ 14ਵੀਂ ਵਾਰ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 17ਵੀਂ ਵਾਰ ਵਾਧਾ ਹੋਇਆ ਹੈ।

ਹੋਰ ਪੜ੍ਹੋ: ਬੇਅਦਬੀ ਕਰਨ ਦੇ ਦੋਸ਼ 'ਚ ਨਿਹੰਗ ਸਿੰਘਾਂ ਨੇ ਵੱਢਿਆ ਵਿਅਕਤੀ ਦਾ ਗੁੱਟ ਤੇ ਲੱਤ! ਮਾਹੌਲ ਹੋਇਆ ਤਣਾਅਪੂਰਨ

ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਪੈਟਰੋਲ ਦੀ ਕੀਮਤ ਪਹਿਲਾਂ ਹੀ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੈ। ਹੁਣ ਮੱਧ ਪ੍ਰਦੇਸ਼, ਰਾਜਸਥਾਨ, ਓਡੀਸ਼ਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ, ਕੇਰਲ, ਕਰਨਾਟਕ ਅਤੇ ਲੇਹ ਸਮੇਤ ਇਕ ਦਰਜਨ ਸੂਬਿਆਂ ਵਿਚ ਡੀਜ਼ਲ ਦੀ ਕੀਮਤ ਵੀ 100 ਦੇ ਪੱਧਰ ਨੂੰ ਪਾਰ ਕਰ ਗਈ ਹੈ। ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ।

ਮੈਟਰੋ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

  • ਸ਼ਹਿਰ    ਪੈਟਰੋਲ   ਡੀਜ਼ਲ
  • ਦਿੱਲੀ     105.14   93.87
  • ਮੁੰਬਈ    111.09   101.78
  • ਚੇਨਈ    102.40   98.26
  • ਕੋਲਕਾਤਾ 105.77   96.98