ਪ੍ਰੱਗਿਆ ਠਾਕੁਰ ਦਾ ਬਿਆਨ, 'ਪੈਟਰੋਲ-ਡੀਜ਼ਲ ਮਹਿੰਗਾ ਨਹੀਂ, ਇਹ ਸਭ ਕਾਂਗਰਸੀਆਂ ਦਾ ਪ੍ਰੋਪਗੰਡਾ ਹੈ'

ਏਜੰਸੀ

ਖ਼ਬਰਾਂ, ਰਾਸ਼ਟਰੀ

ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਪੈਟਰੋਲ-ਡੀਜ਼ਲ ਮਹਿੰਗਾ ਨਹੀਂ ਹੈ।

BJP MP Sadhvi Pragya says fuel price rise is Congress propaganda

ਭੋਪਾਲ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਆਮ ਲੋਕ ਕਾਫੀ ਪਰੇਸ਼ਾਨ ਹਨ। ਦੇਸ਼ ਦੇ ਕਈ ਹਿੱਸਿਆਂ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਤੋਂ ਉੱਪਰ ਹਨ। ਇਸ ਦੌਰਾਨ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਪੈਟਰੋਲ-ਡੀਜ਼ਲ ਮਹਿੰਗਾ ਨਹੀਂ ਹੈ।

ਹੋਰ ਪੜ੍ਹੋ: 70 ਸਾਲਾਂ 'ਚ ਜੋ ਵੀ ਦੇਸ਼ ਦੀ ਪੂੰਜੀ ਬਣੀ ਉਸਨੂੰ ਮੋਦੀ ਸਰਕਾਰ ਨੇ ਵੇਚ ਦਿੱਤਾ: ਰਾਹੁਲ ਗਾਂਧੀ

ਮੰਗਲਵਾਰ ਨੂੰ ਭੋਪਾਲ ਵਿਚ ਹੋਏ ਇਕ ਸਮਾਰੋਹ ਵਿਚ ਉਹਨਾਂ ਕਿਹਾ ਕਿ ਪੈਟਰੋਲ-ਡੀਜ਼ਲ ਮਹਿੰਗਾ ਨਹੀਂ ਹੈ। ਇਹ ਸਭ ਕਾਂਗਰਸੀਆਂ ਦਾ ਪ੍ਰੋਪਗੰਡਾ ਹੈ।
ਇਸ ਮੌਕੇ ਪ੍ਰੱਗਿਆ ਸਿੰਘ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਕਾਂਗਰਸ ਦੇ ਵਿਧਾਇਕ ਜਨਤਾ ਦੀ ਸੇਵਾ ਕਰਨ ਨਹੀਂ ਆਏ ਕਿਉਂਕਿ ਉਹਨਾਂ ਨੂੰ ਕੋਰੋਨਾ ਹੋ ਜਾਂਦਾ ਹੈ ਜਦਕਿ ਭਾਜਪਾ ਵਿਧਾਇਕ ਸੇਵਾ ਕਰਨ ਵਿਚ ਲੱਗੇ ਰਹੇ।

ਹੋਰ ਪੜ੍ਹੋ: ਮੀਟਿੰਗ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਦਾ ਬਿਆਨ, ‘ਮੁੱਦੇ ਹੱਲ ਹੋਣ ਤੱਕ ਸ਼ਾਂਤ ਨਹੀਂ ਬੈਠਾਂਗੇ’

ਭਾਜਪਾ ਸੰਸਦ ਮੈਂਬਰ ਦੇ ਇਸ ਬਿਆਨ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ’ਤੇ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੌਰਾਨ ਕਾਂਗਰਸ ਨੇਤਾ ਬੀਵੀ ਸ੍ਰੀਨਿਵਾਸ ਨੇ ਕਿਹਾ, ‘ਲਓ ਜੀ ਐਲਾਨ ਹੋ ਗਿਆ ਹੈ, ਨਾ ਪੈਟਰੋਲ ਮਹਿੰਗਾ ਹੈ ਨਾ ਹੀ ਡੀਜ਼ਲ...ਸਭ ਚੰਗਾ ਸੀ’।

ਹੋਰ ਪੜ੍ਹੋ: ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਦੇਸ਼ ਦੇ ਉਪ- ਰਾਸ਼ਟਰਪਤੀ ਨੂੰ ਮਿਲੇਗਾ 'ਆਪ' ਦਾ ਵਫ਼ਦ: ਹਰਪਾਲ ਚੀਮਾ

ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਪੈਟਰੋਲ 112 ਰੁਪਏ ਲੀਟਰ ਹੈ ਜਦਕਿ ਡੀਜ਼ਲ ਦੀ ਕੀਮਤ ਵੀ 100 ਰੁਪਏ ਤੋਂ ਪਾਰ ਪਹੁੰਚ ਗਈ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿਚ  ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।