ਇੰਡੀਗੋ ਦੀ ਮੁੰਬਈ - ਦਿੱਲੀ ਜਹਾਜ਼ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਡੀਗੋ ਦੀ ਇਕ ਫਲਾਈਟ ਨੂੰ ਉਡਾਣ ਭਰਨ ਤੋਂ ਠੀਕ ਪਹਿਲਾਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਹੜਕੰਪ ਮੱਚ ਗਿਆ। ਇੰਡੀਗੋ ਦੇ ਮੁੰਬਈ ਤੋਂ ਦਿੱਲੀ

Indigo

ਨਵੀਂ ਦਿੱਲੀ (ਭਾਸ਼ਾ) : ਇੰਡੀਗੋ ਦੀ ਇਕ ਫਲਾਈਟ ਨੂੰ ਉਡਾਣ ਭਰਨ ਤੋਂ ਠੀਕ ਪਹਿਲਾਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਹੜਕੰਪ ਮੱਚ ਗਿਆ। ਇੰਡੀਗੋ ਦੇ ਮੁੰਬਈ ਤੋਂ ਦਿੱਲੀ ਹੋਕੇ ਲਖਨਊ ਜਾਣ ਵਾਲੇ ਜਹਾਜ਼ ਵਿਚ ਬੰਬ ਰੱਖੇ ਹੋਣ ਦੀ ਧਮਕੀ ਮਿਲਣ  ਤੋਂ ਬਾਅਦ ਸ਼ਨਿਚਰਵਾਰ ਨੂੰ ਉਸ ਨੂੰ ਉਡਾਣ ਭਰਨ ਤੋਂ ਰੋਕ ਦਿਤਾ ਗਿਆ। ਸੂਤਰਾਂ ਨੇ ਦੱਸਿਆ ਕਿ ਬੰਬ ਧਮਕੀ ਮੁਲਾਂਕਣ ਕਮੇਟੀ (ਬੀਟੀਏਸੀ) ਨੇ ਇਸ ਧਮਕੀ ਨੂੰ ਗੰਭੀਰਤਾ ਤੋਂ ਲਿਆ ਜਿਸ ਤੋਂ ਬਾਅਦ ਜਹਾਜ਼ ਨੂੰ ਇਕ ਖਾਲੀ ਥਾਂ ਉਤੇ ਲਜਾਇਆ ਗਿਆ।  

ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿਚ ਸੁਰੱਖਿਆ ਏਜੰਸੀਆਂ ਨੇ ਜਹਾਜ਼ ਨੂੰ ‘ਸੁਰੱਖਿਅਤ ਐਲਾਨ ਕਰ ਦਿਤਾ। ਇਸ ਘਟਨਾ ਉਤੇ ਇੰਡੀਗੋ ਦੀ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਜਹਾਜ਼ ਨੂੰ ਸਵੇਰੇ ਛੇ ਵਜ ਕੇ ਪੰਜ ਮਿੰਟ ਉਤੇ ਲੈਂਡ ਕਰਨਾ ਸੀ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿਚ ਕਿੰਨੇ ਯਾਤਰੀ ਸਵਾਰ ਸਨ। ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ, ‘ਗੋ ਏਅਰ ਫਲਾਈਟ ਜੀ8 329 ਤੋਂ ਦਿੱਲੀ ਜਾ ਰਹੀ ਇਕ ਮਹਿਲਾ ਯਾਤਰੀ ਟੀ1 'ਤੇ ਇੰਡੀਗੋ ਦੇ ਚੈੱਕ ਇਨ ਕਾਊਂਟਰ ਉਤੇ ਗਈ ਅਤੇ ਉਥੇ ਦੱਸਿਆ ਕਿ ਇੰਡੀਗੋ ਦੀ ਫਲਾਈਟ 6ਈ 3612 ਵਿਚ ਬੰਬ ਹੈ।

 ਸੂਤਰ ਨੇ ਦੱਸਿਆ ਕਿ ਮਹਿਲਾ ਯਾਤਰੀ ਨੇ ਕੁੱਝ ਲੋਕਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਅਤੇ ਦਾਅਵਾ ਕੀਤਾ ਕਿ ਉਹ ਰਾਸ਼ਟਰ ਲਈ ਖ਼ਤਰਾ ਹੈ। ਇਸ ਤੋਂ ਬਾਅਦ ਸੀਆਈਐਸਐਫ ਦੇ ਕਰਮੀ ਉਸ ਨੂੰ ਜਾਂਚ ਪੜਤਾਲ ਲਈ ਹਵਾਈ ਅੱਡੇ ਪੁਲਿਸ ਥਾਣੇ ਲੈ ਕੇ ਗਏ। ਸੂਤਰ ਨੇ ਕਿਹਾ, ‘ਸੀਆਈਐਸਐਫ ਦੇ ਸਹਾਇਕ ਕਮਾਂਡਰ ਦੇ ਦਫ਼ਤਰ ਵਿਚ ਬੀਟੀਏਸੀ ਦੀ ਬੈਠਕ ਬੁਲਾਈ ਗਈ ਜਿਸ ਵਿਚ ਧਮਕੀ ਨੂੰ ਵਿਸ਼ੇਸ਼ ਦੱਸਿਆ।
 

Related Stories