FASTag ਲਗਵਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਲਿਆ ਇਕ ਹੋਰ ਵੱਡਾ ਫ਼ੈਸਲਾ
ਪਹਿਲਾ 15 ਤਰੀਕ ਤੱਕ FASTag ਕਰ ਦਿੱਤਾ ਗਿਆ ਸੀ ਲਾਜ਼ਮੀ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੂਰੇ ਦੇਸ਼ 'ਚ 15 ਦਸੰਬਰ ਤੋਂ ਫ਼ਾਸਟੈਗ ਜ਼ਰੀਏ ਟੋਲ ਟੈਕਸ ਦੀ ਵਸੂਲੀ ਨੂੰ ਲਾਜ਼ਮੀ ਕਰ ਦਿਤਾ ਸੀ। ਇਸ ਲਈ ਫ਼ਾਸਟੈਗ਼ ਦੇ ਹੁਕਮ ਅੱਜ ਰਾਤ 12 ਵਜੇ ਤੋਂ ਲਾਜ਼ਮੀ ਹੋ ਜਾਣੇ ਸਨ। ਪਰ ਸਰਕਾਰ ਨੇ ਇਕ ਦਿਨ ਪਹਿਲਾਂ ਆਪਣੇ ਫ਼ੈਸਲੇ 'ਤੇ ਯੂ-ਟਰਨ ਲੈ ਲਿਆ ਹੈ। ਹੁਣ ਫ਼ਾਸਟੈਗ਼ ਦੀ ਆਖਰੀ ਮਿਤੀ 15 ਦਸੰਬਰ ਤੋਂ ਬਦਲ ਕੇ 30 ਦਿਨ ਲਈ ਵਧਾ ਦਿਤੀ ਹੈ। ਇਹ ਸਹੂਲਤ ਸ਼ੁਰੂ ਕਰਨ ਲਈ ਸਰਕਾਰ ਕੋਲ ਹਾਲੇ ਫ਼ਾਸਟੈਗ਼ ਸਟਿੱਕਰਾਂ ਦੀ ਪੂਰਤੀ ਨਹੀਂ ਹੋ ਸਕੀ ਜਿਸ ਕਾਰਨ ਇਹ ਫ਼ੈਸਲਾ ਲੈਣਾ ਪਿਆ।
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐਚਏਆਈ) ਨੇ ਸੜਕ ਆਵਾਜਾਈ ਅਤੇ ਰਾਜਮਾਰਗਾਂ ਦੇ ਮੰਤਰਾਲੇ ਨੂੰ ਭੇਜੇ ਇਕ ਪੱਤਰ ਵਿਚ, ਜਿਸ ਦੀ ਇਕ ਨਕਲ ਦੀ ਹਿੰਦੁਸਤਾਨ ਟਾਈਮਜ਼ ਦੁਆਰਾ ਸਮੀਖਿਆ ਕੀਤੀ ਗਈ ਹੈ, ਨੇ ਸਾਰੀਆਂ ਲੇਨਾਂ ਨੂੰ ਐਫਐਸਟੀਗ ਲੇਨਾਂ ਵਿਚ ਤਬਦੀਲ ਕਰਨ ਲਈ 45 ਦਿਨਾਂ ਦਾ ਵਾਧਾ ਕਰਨ ਦੀ ਮੰਗ ਕੀਤੀ ਹੈ। ਐਨਐਚਏਆਈ ਦੇ ਪੱਤਰ ਦੇ ਜਵਾਬ ਵਿਚ, ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਉਹ 30 ਦਿਨਾਂ ਦੀ ਮਿਆਦ ਦੇਵੇਗਾ। ਅਥਾਰਟੀ ਨੇ ਕਿਹਾ ਕਿ 15 ਦਸੰਬਰ ਤੱਕ ਕੇਂਦਰ ਵਲੋਂ ਉਨ੍ਹਾਂ ਨੂੰ ਮੁਫਤ ਦੇਣ ਦੇ ਐਲਾਨ ਤੋਂ ਬਾਅਦ ਟੈਗਾਂ ਦੀ ਪੂਰਤੀ ਵਿਚ ਘਾਟ ਆਈ ਹੈ।
ਟੋਲ ਪਲਾਜ਼ਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਫ਼ਾਸਟੈਗ਼ ਨੂੰ ਐਸਬੀਆਈ, ਐਚਡੀਐਫਸੀ, ਆਈ ਸੀ ਆਈ ਸੀ ਆਈ ਸਮੇਤ ਕਈ ਬੈਂਕ, ਆਨਲਾਈਨ, ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ ਦਾ ਪੈਟਰੋਲ ਪੰਪ, ਨੈਸ਼ਨਲ ਹਾਈਵੇ ਅਥਾਰਟੀ ਦਾ ਮਾਈ ਫ਼ਾਸਟ ਐਪ ਤੋਂ ਖਰੀਦਿਆ ਜਾ ਸਕਦਾ ਹੈ। ਇਹ ਇਕ ਰੇਡਿਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਟੈਗ ਹੈ ਜਿਸ ਨੂੰ ਵਾਹਨ ਦੀ ਵਿੰਡਸ਼ੀਲਡ 'ਤੇ ਲਗਾਇਆ ਜਾਂਦਾ ਹੈ।
ਜਦੋਂ ਵਾਹਨ ਟੋਲ ਪਲਾਜ਼ਾ ਤੋਂ ਲੰਘਦੇ ਹਨ ਤਾਂ ਪਲਾਜ਼ਾ 'ਤੇ ਮੌਜੂਦ ਸੈਂਸਰ ਫਾਸਟੈਗ ਨੂੰ ਰੀਡ ਕਰ ਲੈਂਦੇ ਹਨ। ਉਥੇ ਲੱਗੇ ਉਪਕਰਣ ਆਟੋਮੈਟਿਕ ਤਰੀਕੇ ਨਾਲ ਟੋਲ ਟੈਕਸ ਦੀ ਵਸੂਲੀ ਕਰ ਲੈਂਦੇ ਹਨ। ਇਸ ਤਰੀਕੇ ਨਾਲ ਵਾਹਨ ਚਲਾਉਣ ਵਾਲਿਆਂ ਦੇ ਸਮੇਂ ਦੀ ਬਚਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ 'ਤੇ ਫਾਸਟੈਗ ਸ਼ੁਰੂ ਹੋਣ ਨਾਲ ਹਰ ਸਾਲ ਕਰੀਬ 75,000 ਕਰੋੜ ਰੁਪਏ ਦੇ ਈਂਧਣ ਦੀ ਬਚਤ ਹੋਵੇਗੀ ਅਤੇ ਪ੍ਰਦੂਸ਼ਣ 'ਚ ਵੀ ਕਮੀ ਆਵੇਗੀ।