ਸੰਗਰੂਰ ਤੋਂ ਸਾਈਕਲ 'ਤੇ ਚੱਲ ਦਿੱਲੀ ਮੋਰਚੇ 'ਚ ਪਹੁੰਚੇ ਬਾਬੇ ਨੇ ਦਿਖਾਏ ਮੋਦੀ ਨੂੰ ਤਿੱਖੇ ਤੇਵਰ
ਜਦੋਂ ਤਕ ਕਾਨੂੰਨ ਰੱਦ ਨਹੀਂ ਕਰੇਗੀ ਉਦੋਂ ਤਕ ਮੋਰਚੇ ਤੇ ਡਟੇ ਰਹਾਂਗੇ ।
farmer
ਨਵੀਂ ਦਿੱਲੀ, ਚਰਨਜੀਤ ਸਿੰਘ ਸੁਰਖ਼ਾਬ :ਸੰਗਰੂਰ ਤੋਂ ਸਾਈਕਲ ਤੇ ਚੱਲ ਦਿੱਲੀ ਮੋਰਚੇ ਚ ਪਹੁੰਚੇ ਬਾਬੇ ਨੇ ਮੋਦੀ ਸਰਕਾਰ ਨੂੰ ਵੰਗਾਰਦਿਆਂ ਕਿਹਾ ਜਦੋਂ ਤਕ ਕਾਨੂੰਨ ਰੱਦ ਨਹੀਂ ਕਰੇਗੀ ਉਦੋਂ ਤਕ ਮੋਰਚੇ ਤੇ ਡਟੇ ਰਹਾਂਗੇ । ਬਜ਼ੁਰਗ ਕਿਸਾਨ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਿੱਚ ਹੰਕਾਰ ਕੁੱਟ ਕੁੱਟ ਕੇ ਭਰਿਆ ਪਿਆ ਹੈ ਪਰ ਦੇਸ਼ ਦੇ ਲੋਕ ਸਰਕਾਰ ਦੇ ਇਸ ਹੰਕਾਰ ਨੂੰ ਚਕਨਾਚੂਰ ਕਰਕੇ ਰਹਿਣਗੇ।