ਮਾਸਟਰ ਦੇ ਰੋਲ ਵਿਚ ਨਜ਼ਰ ਆਏ ਰਾਕੇਸ਼ ਟਿਕੈਤ, ਬੱਚਿਆਂ ਨੂੰ ਕਰਵਾਈ ਪੜ੍ਹਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਲੋਨੀਆਂ ਦੇ ਗ਼ਰੀਬ ਬੱਚਿਆਂ ਲਈ ਗਾਜ਼ੀਪੁਰ ਮੋਰਚਾ ਬਣਿਆ ਸਕੂਲ

Rakesh Tikait

ਨਵੀਂ ਦਿੱਲੀ, 15 ਫ਼ਰਵਰੀ (ਅਮਨਦੀਪ ਸਿੰਘ): ਦਿੱਲੀ ਦੀਆਂ ਸਰਹੱਦਾਂ ’ਤੇ ਚਲ ਰਹੇ ਕਿਸਾਨੀ ਘੋਲ ਦੇ ਕਈ ਰੂਪ ਉਭਰ ਕੇ ਸਾਹਮਣੇ ਆ ਚੁਕੇ ਹਨ। ਗ਼ਰੀਬ ਬੱਚਿਆਂ ਨੂੰ ਮੁਢਲੀ ਸਿਖਿਆ ਦੇਣ ਕਰ ਕੇ ਵੀ ਕਿਸਾਨ ਮੋਰਚੇ ਨੂੰ ਯਾਦ ਰਖਿਆ ਜਾਵੇਗਾ।ਇਸ ਦੌਰਾਨ ਗਾਜ਼ੀਪੁਰ ਕਿਸਾਨ ਮੋਰਚੇ ਵਿਚ ਡਟੇ ਹੋਏ ਕਿਸਾਨ ਆਗੂ ਚੌਧਰੀ ਰਾਕੇਸ਼ ਟਿਕੈਤ ਮੋਰਚੇ ਵਿਚ ਮਾਸਟਰ ਦੇ ਰੂਪ ਵਿਚ ਨਜ਼ਰ ਆਏ। 

ਮੋਰਚੇ ਦੀ ਥਾਂ ’ਤੇ ਚਲਾਈ ਜਾ ਰਹੀ ਸਵਿੱਤਰੀ ਫੂਲਾ ਬਾਈ ਪਾਠਸ਼ਾਲਾ ਵਿਚ ਪੁੱਜ ਕੇ, ਰਾਕੇਸ਼ ਟਿਕੈਤ ਨੇ ਬੱਚਿਆਂ ਨੂੂੰ ਗਿਣਤੀ ਤੇ ਅੰਗ੍ਰੇਜ਼ੀ ਅੱਖਰ ਪੜ੍ਹਾਏ।  1 ਜਨਵਰੀ ਤੋਂ ਨਿਰਦੇਸ਼ ਦੀਦੀ ਬੱਚਿਆਂ ਨੂੰ ਮੁਢਲੀ ਸਕੂਲੀ ਪੜ੍ਹਾਈ ਦੇ ਨਾਲ ਨੈਤਿਕ ਸਿਖਿਆ ਵੀ ਦੇ ਰਹੀ ਹੈ। ਪਾਠਸ਼ਾਲਾ ਵਿਚ 90 ਬੱਚਿਆਂ ਦੇ ਨਾਂਅ ਦਰਜ ਕੀਤੇ ਗਏ ਹਨ ਜਿਨ੍ਹਾਂ ਨੂੰ ਦੋ ਵੇਲੇ ਪੜ੍ਹਾਇਆ ਜਾਂਦਾ ਹੈ।  

ਉਨ੍ਹਾਂ ਬੱਚਿਆਂ ਨੂੰ ਸਿਹਤ ਸਬੰਧੀ ਕਈ ਨੁਕਤੇ ਵੀ ਦਸੇ ਤੇ ਕਿਹਾ ਕਿ ਬਾਜ਼ਾਰ ਵਿਚ ਵਿਕਦੇ ਮਿੱਠੇ ਠੰਢੇ ਪੀਣ ਤੋਂ ਗੁਰੇਜ਼ ਕਰ ਕੇ, ਘਰੇ ਹੀ ਦੁੱਧ, ਦਹੀਂ ਤੇ ਲੱਸੀ ਪੀਣੀ ਚਾਹੀਦੀ ਹੈ, ਇਸ ਨਾਲ ਸਰੀਰ ਨਿਰੋਗੀ ਰਹਿੰਦਾ ਹੈ। ਠੰਢਾ ਸਰੀਰ ਦਾ ਦੁਸ਼ਮਣ ਹੈ, ਜੋ ਹੱਡੀਆਂ ਗਾਲਦਾ ਰਹਿੰਦਾ ਹੈ।