BBC ਦਫ਼ਤਰ ’ਚ ਆਮਦਨ ਕਰ ਵਿਭਾਗ ਦਾ ਸਰਵੇ ਤੀਜੇ ਦਿਨ ਵੀ ਜਾਰੀ, ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਆਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋ ਰਾਤਾਂ ਤੋਂ ਘਰ ਨਹੀਂ ਗਏ 10 ਸੀਨੀਅਰ ਕਰਮਚਾਰੀ

Tax raids at BBC offices in India enter third day

 

ਨਵੀਂ ਦਿੱਲੀ: ਦਿੱਲੀ ਵਿਚ ਬੀਬੀਸੀ ਦਫ਼ਤਰ 'ਚ ਆਮਦਨ ਕਰ ਵਿਭਾਗ ਦਾ ਸਰਵੇ ਤੀਜੇ ਦਿਨ ਵੀ ਜਾਰੀ ਹੈ। ਵਿੱਤ ਅਤੇ ਸੰਪਾਦਕੀ ਵਿਭਾਗਾਂ ਸਮੇਤ ਬੀਬੀਸੀ ਦੇ ਕਰੀਬ 10 ਸੀਨੀਅਰ ਸਟਾਫ਼ ਨੂੰ ਦੋ ਰਾਤਾਂ ਤੱਕ ਘਰ ਨਹੀਂ ਜਾਣ ਦਿੱਤਾ ਗਿਆ। ਕੁਝ ਹੋਰ ਮੁਲਾਜ਼ਮਾਂ ਦੇ ਫੋਨ ਕਲੋਨ ਕੀਤੇ ਗਏ ਹਨ। ਬੀਬੀਸੀ ਨੇ ਇਕ ਵਾਰ ਫਿਰ ਆਪਣੇ ਸਟਾਫ਼ ਨੂੰ ਜਾਂਚ ਵਿਚ ਸਹਿਯੋਗ ਕਰਨ ਲਈ ਕਿਹਾ ਹੈ। ਜਿਨ੍ਹਾਂ ਕਰਮਚਾਰੀਆਂ ਦੇ ਕੰਪਿਊਟਰਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਉਹਨਾਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਨਿੱਕੀ ਹੇਲੀ ਰੰਧਾਵਾ ਕੋਲ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਲਈ ਸਾਰੀਆਂ ਯੋਗਤਾਵਾਂ ਹਨ : ਪ੍ਰਮੁੱਖ ਭਾਰਤੀ ਅਮਰੀਕੀ

ਵੀਰਵਾਰ ਨੂੰ ਹਿੰਦੂ ਸੈਨਾ ਦੇ ਪ੍ਰਦਰਸ਼ਨ ਤੋਂ ਬਾਅਦ ਅੱਜ ਬੀਬੀਸੀ ਦਫ਼ਤਰ ਦੇ ਬਾਹਰ ITBP ਤਾਇਨਾਤ ਕਰ ਦਿੱਤੀ ਗਈ ਹੈ। ਇਨਕਮ ਟੈਕਸ ਵਿਭਾਗ (ਆਈ. ਟੀ.) 2012 ਤੋਂ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਦੇ ਦਿੱਲੀ ਅਤੇ ਮੁੰਬਈ ਦਫਤਰਾਂ ਵਿਚ ਖਾਤਿਆਂ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਆਈਟੀ ਟੀਮ ਬੀਬੀਸੀ ਦੇ ਪ੍ਰਸਾਰਣ ਸੰਚਾਲਨ ਵਿਚ ਦਖਲ ਨਹੀਂ ਦੇ ਰਹੀ ਹੈ। ਬੀਬੀਸੀ ਨੇ ਕਰਮਚਾਰੀਆਂ ਨੂੰ ਇਨਕਮ ਟੈਕਸ ਵਿਭਾਗ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ :  CM ਅਤੇ ਰਾਜਪਾਲ ਦੀ ਜੰਗ ਵਿਚ ਰਾਜਾ ਵੜਿੰਗ ਦੀ ਐਂਟਰੀ, CM ਨੂੰ ਦਿੱਤੀ ਇਹ ਸਲਾਹ 

ਇਨਕਮ ਟੈਕਸ ਵਿਭਾਗ ਇਹ ਸਰਵੇ ਅੰਤਰਰਾਸ਼ਟਰੀ ਟੈਕਸ 'ਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਕਰ ਰਿਹਾ ਹੈ। ਮੰਗਲਵਾਰ ਅਤੇ ਬੁੱਧਵਾਰ ਤੋਂ ਬਾਅਦ ਆਮਦਨ ਕਰ ਵਿਭਾਗ ਵੀਰਵਾਰ ਨੂੰ ਵੀ ਬੀਬੀਸੀ ਦੇ ਖਾਤੇ ਦੇ ਵੇਰਵਿਆਂ ਦੀ ਜਾਂਚ ਕਰ ਰਿਹਾ ਹੈ। ਸੂਤਰਾਂ ਮੁਤਾਬਕ ਬੀਬੀਸੀ ਦੇ ਖਾਤਿਆਂ ਅਤੇ ਇਲੈਕਟ੍ਰਾਨਿਕ ਯੰਤਰਾਂ ਦੀ ਜਾਂਚ ਅਤੇ ਵਿਸ਼ਲੇਸ਼ਣ ਕਰਨ ਵਿਚ ਸਮਾਂ ਲੱਗ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਬੀਬੀਸੀ ਵਿਰੁੱਧ ਆਮਦਨ ਕਰ ਵਿਭਾਗ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਇਸ ਨੂੰ "ਸਿਆਸੀ ਬਦਲਾਖੋਰੀ" ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਚੋਰਾਂ ਦੇ ਹੌਂਸਲੇ ਬੁਲੰਦ, PNB ਬੈਂਕ 'ਚੋਂ ਲੁੱਟੇ 20 ਲੱਖ ਰੁਪਏ 

ਆਮਦਨ ਕਰ ਵਿਭਾਗ ਦੇ ਅਧਿਕਾਰੀ ਮੰਗਲਵਾਰ ਸਵੇਰੇ 11.30 ਵਜੇ ਦੇ ਕਰੀਬ ਬੀਬੀਸੀ ਦਫ਼ਤਰ ਪਹੁੰਚੇ ਅਤੇ ਅਜੇ ਵੀ ਉੱਥੇ ਮੌਜੂਦ ਹਨ। ਜ਼ਿਕਰਯੋਗ ਹੈ ਕਿ ਇਹ ਹੈਰਾਨੀਜਨਕ ਕਾਰਵਾਈ ਬੀਬੀਸੀ ਵੱਲੋਂ ਦੋ ਭਾਗਾਂ ਵਾਲੀ ਡਾਕੂਮੈਂਟਰੀ 'ਇੰਡੀਆ: ਦਿ ਮੋਦੀ ਕਵੇਸ਼ਨ' ਨੂੰ ਪ੍ਰਸਾਰਿਤ ਕਰਨ ਤੋਂ ਕੁਝ ਹਫ਼ਤੇ ਬਾਅਦ ਹੋਈ ਹੈ।