Hockey : ਪੰਜਾਬ ਨੇ 15ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਾਈਨਲ ਵਿਚ ਮੱਧ ਪ੍ਰਦੇਸ਼ ਨੂੰ 4-1 ਦੇ ਫਰਕ ਨਾਲ ਹਰਾਇਆ

Hockey: Punjab wins 15th Hockey India Senior Men's National Championship

ਪੰਜਾਬ ਨੇ ਮੰਗਲਵਾਰ ਨੂੰ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ 2025 ਦੇ ਡਿਵੀਜ਼ਨ-ਏ ਫ਼ਾਈਨਲ ਵਿਚ ਮੱਧ ਪ੍ਰਦੇਸ਼ ਨੂੰ 4-1 ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ। ਉਤਰ ਪ੍ਰਦੇਸ਼ ਨੇ ਮਨੀਪੁਰ ਨੂੰ 5-1 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਜੁਗਰਾਜ ਸਿੰਘ (30ਵੇਂ ਅਤੇ 49ਵੇਂ ਮਿੰਟ) ਨੇ ਫ਼ਾਈਨਲ ਮੈਚ ਵਿਚ ਦੋ ਗੋਲ ਕੀਤੇ ਜਦੋਂ ਕਿ ਜਸਕਰਨ ਸਿੰਘ (38ਵੇਂ ਮਿੰਟ) ਤੇ ਮਨਿੰਦਰ ਸਿੰਘ (46ਵੇਂ ਮਿੰਟ) ਪੰਜਾਬ ਲਈ ਹੋਰ ਗੋਲ ਕਰਨ ਵਾਲੇ ਸਨ। ਮੱਧ ਪ੍ਰਦੇਸ਼ ਲਈ ਇੱਕੋ ਇਕ ਗੋਲ ਪ੍ਰਤਾਪ ਲਾਕੜਾ (28ਵੇਂ ਮਿੰਟ) ਨੇ ਕੀਤਾ। ਤੀਜੇ-ਚੌਥੇ ਸਥਾਨ ਦੇ ਮੈਚ ਵਿਚ, ਕੁਸ਼ਵਾਹਾ ਸੌਰਭ ਆਨੰਦ (29ਵਾਂ, 49ਵਾਂ), ਸ਼ਾਰਦਾ ਨੰਦ ਤਿਵਾੜੀ (35ਵਾਂ), ਦੀਪ ਅਤੁਲ (48ਵਾਂ) ਅਤੇ ਸ਼ਿਵਮ ਆਨੰਦ (60ਵਾਂ) ਨੇ ਉੱਤਰ ਪ੍ਰਦੇਸ਼ ਲਈ ਗੋਲ ਕੀਤੇ। ਮਣੀਪੁਰ ਲਈ ਮੋਇਰੰਗਥੇਮ ਰਬੀਚੰਦਰਨ ਸਿੰਘ (45ਵੇਂ ਮਿੰਟ) ਨੇ ਦਿਲਾਸਾ ਦੇਣ ਵਾਲਾ ਗੋਲ ਕੀਤਾ।