ਬੰਗਾਲ ਵਿਚ ਰੈਲੀ ਅਤੇ ਸਭਾਵਾਂ ਤੇ ਚੋਣ ਕਮਿਸ਼ਨ ਦੀ ਰੋਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਂ ਨਿਰਧਾਰਿਤ ਤੋਂ 20 ਘੰਟੇ ਪਹਿਲਾਂ ਹੀ ਖ਼ਤਮ ਹੋਵੇਗਾ ਚੋਣ ਪ੍ਰਚਾਰ 

Election-2019 campaigning in bengal to end from tomorrow a day early after violence

ਨਵੀ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਵਿਚ ਹੋਈ ਹਿੰਸਾ ਤੋਂ ਬਾਅਦ ਪੱਛਮ ਬੰਗਾਲ ਵਿਚ ਰੈਲੀ ਅਤੇ ਸਭਾਵਾਂ 'ਤੇ ਚੋਣ ਕਮਿਸ਼ਨ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਕਾਨਫਰੰਸ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਬੰਗਾਲ ਦੇ ਸਾਰੇ 9 ਲੋਕ ਸਭਾ ਖੇਤਰਾਂ ਵਿਚ ਕੱਲ੍ਹ ਰਾਤ ਤੋਂ 10 ਵਜੇ ਤੋਂ ਬਾਅਦ ਚੋਣ ਪ੍ਰਚਾਰ 'ਤੇ ਰੋਕ ਲਗਾ ਦਿੱਤੀ ਜਾਵੇਗੀ।

ਭਾਰਤੀ ਜਨਤਾ ਪਾਰਟੀ ਨੇ ਵੀ ਵਿਰੋਧ ਪ੍ਰਦਰਸ਼ਨ ਕੀਤਾ। ਅਮਿਤ ਸ਼ਾਹ ਦੇ ਰੋਡ ਸ਼ੋ ਵਿਚ ਹੋਈ ਹਿੰਸਾ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਦਿੱਲੀ ਵਿਚ ਪ੍ਰਦਰਦਸ਼ਨ ਕੀਤਾ। ਇਸ ਦੌਰਾਨ ਬਹੁਤ ਸਾਰੇ ਆਗੂ ਉੱਥੇ ਮੌਜੂਦ ਸਨ। ਉਹਨਾਂ ਨੇ ਮੂੰਹ ਬੰਦ ਕਰਕੇ ਹੱਥ ਵਿਚ ਬੈਨਰ ਫੜੇ ਹੋਏ ਸਨ। ਇਹਨਾਂ ਬੈਨਰਾ 'ਤੇ ਲਿਖਿਆ ਸੀ ਬੰਗਾਲ ਬਚਾਓ,  ਲੋਕਤੰਤਰ ਬਚਾਓ। ਇਸ ਘਟਨਾ ਦੇ ਵਿਰੋਧ ਵਿਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਣਮੂਲ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਅਪਣੇ ਅਪਣੇ ਫੇਸਬੁੱਕ ਅਤੇ ਟਵਿਟਰ ਤੇ ਉਹਨਾਂ ਦੀ ਪਾਰਦਿਸ਼ਤ ਤਸਵੀਰ ਲਗਾਈ ਹੈ।

ਉਹਨਾਂ ਨੇ ਅਪਣੀ ਪ੍ਰੋਫਾਇਲ ਫੋਟੋ ਬਦਲ ਕੇ ਈਸ਼ਵਰ ਚੰਦਰ ਵਿਦਿਆਸਾਗਰ ਦੀ ਤਸਵੀਰ ਲਗਾਈ ਗਈ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਜ਼ਬਰਦਸਤ ਹਮਲਾ ਕਰਦੇ ਹੋਏ ਮੰਗਲਵਾਰ ਨੂੰ ਬੈਨਰਜੀ ਨੇ ਕਿਹਾ ਸੀ ਕਿ ਅਮਿਤ ਸ਼ਾਹ ਅਪਣੇ ਆਪ ਨੂੰ ਕੀ ਸਮਝਦੇ ਹਨ। ਕੀ ਉਹ ਸਭ ਤੋਂ ਉਪਰ ਹਨ। ਕੀ ਉਹ ਰੱਬ ਹਨ ਕਿ ਉਹਨਾਂ ਦਾ ਕੋਈ ਵੀ ਵਿਰੋਧ ਨਹੀਂ ਕਰਦਾ।

19ਵੀਂ ਸਦੀ ਦੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦੇ ਨਾਮ 'ਤੇ ਬਣੇ ਕਾਲਜ ਵਿਚ ਕਥਿਤ ਭਾਜਪਾ ਕਾਰਜਕਰਤਾਵਾਂ ਨੇ ਤੋੜ ਫੋੜ ਕੀਤੀ ਹੈ। ਮਾਕਪਾ ਨੇ ਵੀ ਘਟਨਾ ਤੇ ਵਿਰੋਧ ਜਤਾਉਂਦੇ ਹੋਏ ਇਕ ਰੈਲੀ ਵਿਚ ਸ਼ਾਮਲ ਹੋਏ।