ਸ਼ਤਰੂਘਨ ਸਿਨਹਾ ਨੇ ਪੀਐਮ ਮੋਦੀ ’ਤੇ ਲਾਏ ਨਿਸ਼ਾਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

Shatrughan Sinha takes a dig on PM Modi and Amit Shah

ਪਟਨਾ ਸਾਹਿਬ: ਬੀਜੇਪੀ ਦੇ ਕਾਂਗਰਸ ਵਿਚ ਸ਼ਾਮਲ ਹੋਏ ਅਤੇ ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ 2019 ਦੀਆਂ ਲੋਕ ਸਭਾ ਚੋਣਾਂ ਲੜ ਰਹੇ ਸ਼ਤਰੂਘਨ ਸਿਨਹਾ ਨੇ ਪੀਐਮ ਮੋਦੀ ’ਤੇ ਬਹੁਤ ਭੜਾਸ ਕੱਢੀ। ਉਹਨਾ ਨੇ ਮੋਦੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਲਈ ਇਕ ਹੀ ਸ਼ਬਦ ਵਰਤਿਆ ਉਹ ਸੀ ਖਾਮੋਸ਼। ਸ਼ਤਰੂਘਨ ਸਿਨਹਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੀਐਮ ਮੋਦੀ ਅਪਣਾ ਝੋਲਾ ਉਠਾਉਣ ਤੇ ਚਲੇ ਜਾਣ।

ਦਸ ਦਈਏ ਕਿ 2016 ਵਿਚ ਹੋਈ ਨੋਟਬੰਦੀ ਵਿਚ ਨਰਿੰਦਰ ਮੋਦੀ ਨੇ ਵਿਰੋਧੀਆਂ ’ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਸੀ ਕਿ ਮੇਰੇ ਵਿਰੋਧੀ ਮੇਰਾ ਕੀ ਕਰ ਲੈਣਗੇ। ਅਸੀਂ ਤਾਂ ਫਕੀਰ ਹਾਂ ਝੋਲਾ ਚੁਕ ਕੇ ਚਲੇ ਜਾਵਾਂਗੇ। ਸ਼ਤਰੂਘਨ ਨੂੰ ਸਵਾਲ ਪੁਛਿਆ ਗਿਆ ਕਿ ਮੋਦੀ ਅਤੇ ਅਮਿਤ ਸ਼ਾਹ ਉਹਨਾਂ ਕੋਲ ਆਉਣ ਤਾਂ ਉਹ ਕੀ ਕਰਨਗੇ। ਇਸ ’ਤੇ ਸਿਨਹਾ ਨੇ ਕਿਹਾ ਕਿ ਉਹ ਨੂੰ ਕਹਿਣਗੇ ਖਾਮੋਸ਼। ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਲੋਕਾਂ ਦੇ ਸਵਾਲਾਂ ਦੇ ਜਵਾਬ ਦਿਓ।

ਉਹ ਕੇਵਲ ਸ਼ੂਟ ਅਤੇ ਸਕੂਟ ਪਾਲਿਸੀ ਨਹੀਂ ਅਪਣਾ ਸਕਦੇ ਅਤੇ ਨਾ ਹੀ ਭੱਜ ਸਕਦੇ ਹਨ। ਲੋਕਾਂ ਦਾ ਸਾਹਮਣਾ ਕਰਨਾ ਪਵੇਗਾ। ਸਿਨਹਾ ਨੇ ਭਾਜਪਾ ਦੇ ਸੀਨੀਅਰ ਆਗੂਆਂ ਤੇ ਵੀ ਨਿਸ਼ਾਨੇ ਲਾਏ। ਉਹਨਾਂ ਨੇ ਭਾਜਪਾ ਨੂੰ ਟੂ ਮੈਨ ਆਰਮੀ, ਵਨ ਮੈਨ ਸ਼ੋ ਪਾਰਟੀ ਦਸਿਆ। ਉਹਨਾਂ ਅੱਗੇ ਕਿਹਾ ਕਿ ਮੋਦੀ ਜਨਤਾ ਦਾ ਸਾਹਮਣਾ ਕਰ ਰਹੇ ਹਨ। ਹਰ ਥਾਂ ਉਹ ਲੋਕਾਂ ਦੀ ਦਸਤਕ ਮਹਿਸੂਸ ਕਰ ਰਹੇ ਹਨ। ਕਈ ਲੋਕ ਵਿਰੋਧੀ ਧਿਰਾਂ ਵਿਚ ਮਿਲ ਚੁੱਕੇ ਹਨ।

ਸਪਸ਼ਟ ਹੈ ਕਿ ਪੀਐਮ ਮੋਦੀ 23 ਮਈ ਨੂੰ ਦੁਬਾਰਾ ਪੀਐਮ ਨਹੀਂ ਬਣਨਗੇ। ਸਿਨਹਾ ਨੇ ਮਮਤਾ ਬੈਨਰਜੀ ਬਾਰੇ ਕਿਹਾ ਕਿ ਮਮਤਾ ਉਹਨਾਂ ਦੀ ਦੋਸਤ ਹੈ ਅਤੇ ਉਹਨਾਂ ਨੇ ਸਹੀ ਕਿਹਾ ਹੈ ਕਿ ਮੋਦੀ ਐਕਸਪਾਇਰੀ ਡੇਟ ਹੋ ਗਏ ਹਨ। ਹੁਣ ਸਮਾਂ ਹੈ ਕਿ ਮੋਦੀ ਝੋਲਾ ਚੁਕਣ ਅਤੇ ਚਲੇ ਜਾਣ।