ਐਂਬੂਲੈਂਸ ਲਈ ਨਹੀਂ ਸਨ ਪੈਸੇ, ਬੱਚੇ ਦੀ ਲਾਸ਼ ਬੈਗ ਵਿਚ ਪਾ ਕੇ ਬੇਬਸ ਪਿਤਾ ਨੇ ਤੈਅ ਕੀਤਾ 200 ਕਿਮੀ. ਸਫ਼ਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੇਬਸ ਪਿਤਾ ਨੂੰ ਅਪਣੇ ਪੰਜ ਮਹੀਨੇ ਦੇ ਬੱਚੇ ਦੀ ਲਾਸ਼ ਨੂੰ ਬੈਗ ਵਿਚ ਲੈ ਕੇ ਬੱਸ ਰਾਹੀਂ 200 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ

Image: For representation purpose only

 

ਕੋਲਕਾਤਾ: ਪਛਮੀ ਬੰਗਾਲ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਬੇਬਸ ਪਿਤਾ ਨੂੰ ਅਪਣੇ ਪੰਜ ਮਹੀਨੇ ਦੇ ਬੱਚੇ ਦੀ ਲਾਸ਼ ਨੂੰ ਬੈਗ ਵਿਚ ਲੈ ਕੇ ਬੱਸ ਰਾਹੀਂ 200 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ ਕਿਉਂਕਿ ਉਸ ਕੋਲ ਐਂਬੂਲੈਂਸ ਦਾ ਕਿਰਾਇਆ ਨਹੀਂ ਸੀ। ਐਂਬੂਲੈਂਸ ਡਰਾਈਵਰ ਨੇ ਲਾਸ਼ ਨੂੰ ਸਿਲੀਗੁੜੀ ਤੋਂ ਕਾਲੀਆਗੰਜ ਸਥਿਤ ਉਸ ਦੇ ਘਰ ਲਿਜਾਣ ਲਈ ਉਸ ਤੋਂ 8,000 ਰੁਪਏ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ: ਸਟਾਫ਼ ਦੀ ਘਾਟ ਕਾਰਨ ਸੜਕਾਂ 'ਤੇ ਨਹੀਂ ਚੱਲ ਰਹੀਆਂ ਪੰਜਾਬ ਰੋਡਵੇਜ਼ ਮੁਕਤਸਰ ਡਿਪੂ ਦੀਆਂ 30% ਬੱਸਾਂ  

ਬੱਚੇ ਦੇ ਪਿਤਾ ਆਸ਼ੀਮ ਦੇਬਸ਼ਰਮਾ ਨੇ ਕਿਹਾ, "ਸਿਲੀਗੁੜੀ ਦੇ ਉਤਰੀ ਬੰਗਾਲ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਛੇ ਦਿਨਾਂ ਤਕ ਇਲਾਜ ਤੋਂ ਬਾਅਦ ਸ਼ਨਿਚਰਵਾਰ ਰਾਤ ਨੂੰ ਮੇਰੇ ਪੰਜ ਮਹੀਨਿਆਂ ਦੇ ਬੇਟੇ ਦੀ ਮੌਤ ਹੋ ਗਈ।" ਇਸ ਦੌਰਾਨ ਇਲਾਜ 'ਤੇ 16,000 ਰੁਪਏ ਖਰਚ ਹੋਏ। ਦੇਬਸ਼ਰਮਾ ਨੇ ਕਿਹਾ, ਮੇਰੇ ਬੱਚੇ ਨੂੰ ਕਾਲੀਆਗੰਜ ਲਿਜਾਣ ਲਈ ਐਂਬੂਲੈਂਸ ਡਰਾਈਵਰ ਨੇ 8,000 ਰੁਪਏ ਮੰਗੇ, ਜੋ ਮੇਰੇ ਕੋਲ ਨਹੀਂ ਸਨ।

ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਰਾਹਤ ਦੀ ਖ਼ਬਰ! ਪੰਜਾਬ 'ਚ ਅਗਲੇ ਦੋ ਦਿਨ ਤਕ ਮੀਂਹ ਪੈਣ ਦੀ ਸੰਭਾਵਨਾ

ਦੇਬਸ਼ਰਮਾ ਨੇ ਦਾਅਵਾ ਕੀਤਾ ਕਿ ਜਦ ਐਂਬੂਲੈਂਸ ਨਹੀਂ ਮਿਲੀ, ਤਾਂ ਉਸ ਨੇ ਲਾਸ਼ ਨੂੰ ਇਕ ਬੈਗ ਵਿਚ ਪਾ ਲਿਆ ਅਤੇ ਸਿਲੀਗੁੜੀ ਤੋਂ ਉਤਰੀ ਦਿਨਾਜਪੁਰ ਦੇ ਕਾਲੀਆਗੰਜ ਤਕ ਲਗਭਗ 200 ਕਿਲੋਮੀਟਰ ਬੱਸ ਰਾਹੀਂ ਸਫ਼ਰ ਕੀਤਾ। ਉਸ ਨੇ ਕਿਸੇ ਵੀ ਯਾਤਰੀ ਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੋਣ ਦਿਤਾ ਕਿਉਂਕਿ ਉਸ ਨੂੰ ਡਰ ਸੀ ਕਿ ਜੇਕਰ ਸਹਿ ਯਾਤਰੀਆਂ ਨੂੰ ਪਤਾ ਲਿਆ ਤਾਂ ਉਸ ਨੂੰ ਬੱਸ ਵਿਚੋਂ ਬਾਹਰ ਕੱਢ ਦਿਤਾ ਜਾਵੇਗਾ।

ਇਹ ਵੀ ਪੜ੍ਹੋ: 9 ਸਾਲ ਪਹਿਲਾਂ ਮੰਦਿਰ 'ਚੋਂ ਚੋਰੀ ਕੀਤੇ ਗਹਿਣੇ ਚੋਰ ਨੇ ਕੀਤੇ ਵਾਪਸ, ਬੋਲਿਆ- 9 ਸਾਲਾਂ ਵਿਚ ਮੈਂ ਬਹੁਤ ਦੁੱਖ ਝੱਲਿਆ 

ਬੱਚੇ ਦੇ ਪਿਤਾ ਨੇ ਕਿਹਾ ਕਿ 102 ਸਕੀਮ ਤਹਿਤ ਐਂਬੂਲੈਂਸ ਡਰਾਈਵਰ ਨੇ ਉਸ ਨੂੰ ਦਸਿਆ ਕਿ ਇਹ ਸਹੂਲਤ ਮਰੀਜ਼ਾਂ ਲਈ ਹੈ ਨਾ ਕਿ ਲਾਸ਼ਾਂ ਨੂੰ ਚੁੱਕਣ ਲਈ।ਇਸ ਦੇ ਚਲਦਿਆਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ (ਭਾਜਪਾ) ਸੁਵੇਂਦੂ ਅਧਿਕਾਰੀ ਨੇ ਸੂਬਾ ਸਰਕਾਰ ਦੀ 'ਸਵਸਥ ਸਾਥੀ' ਬੀਮਾ ਯੋਜਨਾ 'ਤੇ ਸਵਾਲ ਚੁੱਕੇ। ਤ੍ਰਿਣਮੂਲ ਦੇ ਰਾਜ ਸਭਾ ਮੈਂਬਰ ਸ਼ਾਂਤਨੂ ਸੇਨ ਨੇ ਭਾਜਪਾ 'ਤੇ ਇਕ ਬੱਚੇ ਦੀ ਮੌਤ 'ਤੇ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ।